Thursday, September 19, 2024

Chandigarh

ਸੈਕਟਰ 66 ਦੇ ਪਾਰਕ ਵਿੱਚ ਬਣਾਏ ਜਾ ਰਹੇ ਠੇਕੇ ਦਾ ਮਾਮਲਾ ਭਖਿਆ

September 11, 2024 02:57 PM
ਅਮਰਜੀਤ ਰਤਨ

ਐਸ ਏ ਐਸ ਨਗਰ : ਸਥਾਨਕ ਸੈਕਟਰ 66 ਦੇ ਪਾਰਕ ਵਿੱਚ ਬਣ ਰਹੇ ਠੇਕੇ ਨੂੰ ਫੌਰੀ ਤੌਰ ਤੇ ਚੁਕਾਉਣ ਦੀ ਮੰਗ ਜੋਰ ਫੜ ਰਹੀ ਹੈ। ਇਸ ਸੰਬੰਧੀ ਅੱਜ ਸੈਕਟਰ 66 ਦੇ ਵਸਨੀਕਾਂ ਦੇ ਇੱਕ ਵਫਦ ਵਲੋਂ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਮੁਹਾਲੀ ਵਿਰਾਜ ਸ਼ਿਆਮ ਕਰਨ ਤਿੜਕੇ ਮੁਲਾਕਾਤ ਕਰਕੇ ਉਹਨਾਂ ਨੂੰ ਸੈਕਟਰ 66 ਵਿੱਚ ਗੈਰ ਕਾਨੂੰਨੀ ਢੰਗ ਨਾਲ ਖੋਲ੍ਹੇ ਜਾ ਰਹੇ ਠੇਕੇ ਨੂੰ ਚੁਕਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਨਰਪਿੰਦਰ ਸਿੰਘ ਰੰਗੀ ਕੌਂਸਲਰ, ਸੁਰਿੰਦਰ ਸਿੰਘ ਭੋਲਾ ਪ੍ਰਧਾਨ ਮੰਡੀ ਬੋਰਡ ਵੈਲਫੇਅਰ ਐਸੋਸੀਏਸ਼ਨ, ਰਾਮਪਾਲ ਮੰਡੀ ਬੋਰਡ ਇੰਦਰ, ਸੁਰਿੰਦਰ ਸਿੰਘ, ਰਮੇਸ਼ ਕੁਮਾਰ ਸ਼ਰਮਾ, ਦਲੀਪ ਕੁਮਾਰ, ਗੋਪਾਲ ਸਿੰਘ ਪ੍ਰਧਾਨ, ਸ਼ਿਵ ਮੰਦਿਰ ਕਮੇਟੀ, ਸਤਪਾਲ ਅਰੋੜਾ ਜਨਰਲ ਸੈਕਟਰੀ ਮੰਦਿਰ ਕਮੇਟੀ, ਸਤਪਾਲ ਤਿਆਗੀ ਵਾਈਸ ਪ੍ਰਧਾਨ, ਸ਼ਿਵ ਕੁਮਾਰ ਮੰਦਰ ਕਮੇਟੀ, ਕਾਲੀ ਚਰਨ ਜਾਇੰਟ ਸਕੱਤਰ, ਆਰ ਕੇ ਸ਼ਰਮਾ ਮੰਡੀ ਬੋਰਡ ਮੈਂਬਰ, ਸੁਸ਼ੀਲ ਛਿੱਬੜ ਸਲਾਹਕਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸੈਕਟਰ 66 ਵਿੱਚ ਗੈਰ ਕਾਨੂੰਨੀ ਢੰਗ ਨਾਲ ਠੇਕਾ ਖੋਲ੍ਹਣ ਦੇ ਯਤਨ ਚੱਲ ਰਹੇ ਹਨ ਅਤੇ ਇਸ ਵਾਸਤੇ ਅੱਧਾ ਅਧੂਰਾ ਢਾਂਚਾ ਵੀ ਤਿਆਰ ਕਰ ਦਿੱਤਾ ਗਿਆ ਹੈ। ਇਸ ਠੇਕੇ ਨੂੰੰ ਖੋਲਣ ਲਈ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗਿਆ ਗਿਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਠੇਕਾ ਪਾਰਕ ਦੀ ਥਾਂ ਵਿੱਚ ਬਣਾਇਆ ਜਾ ਰਿਹਾ ਹੈ ਜੋ ਕਿ ਗਲਤ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਠੇਕਾ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣਾਇਆ ਗਿਆ ਹੈ ਅਤੇ ਇਸ ਨਾਲ ਕਦੇ ਵੀ ਇਥੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਪੂਰੇ ਇਲਾਕੇ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਇੱਥੇ ਠੇਕਾ ਖੋਲ੍ਹਣ ਦਾ ਵਿਰੋਧ ਕਰ ਰਹੀਆਂ ਹਨ ਜਿਹਨਾਂ ਵਿੱਚ ਪੁਲੀਸ ਕਲੋਨੀ ਦੇ ਵਸਨੀਕ ਵੀ ਸ਼ਾਮਿਲ ਹਨ ਜਦੋਂਕਿ ਨਿਯਮਾਂ ਅਨੁਸਾਰ ਕਿਸੇ ਵੀ ਥਾਂ ਠੇਕਾ ਖੋਲ੍ਹਣ ਲਈ ਵਸਨੀਕਾਂ ਅਤੇ ਜਥੇਬੰਦੀਆਂ ਤੋਂ ਐਨ ਓਸ ਸੀ ਲੈਣੀ ਲਾਜ਼ਾਮੀ ਹੁੰਦੀ ਹੈ ਜੋ ਨਹੀਂ ਲਈ ਗਈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਜਿੱਥੇ ਇਹ ਠੇਕਾ ਖੋਲਿਆ ਜਾ ਰਿਹਾ ਹੈ ਉਸ ਦੇ 400 ਮੀਟਰ ਦੇ ਘੇਰੇ ਵਿੱਚ ਮੰਦਰ ਅਤੇ ਸਕੂਲ ਬਣੇ ਹੋਏ ਹਨ। ਇਸ ਤੋਂ ਇਲਾਵਾ ਇੱਥੇ ਮਹਿਲਾਵਾਂ ਅਤੇ ਬੱਚੇ ਸੈਰ ਕਰਦੇ ਹਨ ਜਿਨਾਂ ਦੀ ਸੁਰੱਖਿਆ ਨੂੰ ਠੇਕਾ ਖੋਲਣ ਨਾਲ ਖਤਰਾ ਪੈਦਾ ਹੋ ਸਕਦਾ ਹੈ। ਇਹ ਪੂਰਾ ਇਲਾਕਾ ਰਿਹਾਇਸ਼ੀ ਹੈ ਅਤੇ ਇੱਥੇ ਠੇਕਾ ਨਹੀਂ ਖੋਲਿਆ ਜਾ ਸਕਦਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਠੇਕੇ ਖਿਲਾਫ ਇਲਾਕੇ ਦੀਆਂ ਜਥੇਬੰਦੀਆਂ ਅਤੇ ਵਸਨੀਕਾਂ ਨੇ ਬੀਤੇ ਐਤਵਾਰ ਧਰਨਾ ਵੀ ਦਿੱਤਾ ਸੀ ਜਿਸ ਵਿੱਚ ਇਸ ਠੇਕੇ ਨੂੰ ਫੌਰੀ ਤੌਰ ਤੇ ਚੁੱਕਣ ਦੀ ਮੰਗ ਕੀਤੀ ਗਈ ਸੀ ਅਤੇ ਫੇਜ਼ 11 ਦੇ ਐਸ ਐਚ ਓ ਵਲੋਂ ਭਰੋਸਾ ਤੇ ਜਿੰਮੇਵਾਰੀ ਚੁੱਕਣ ਤੋਂ ਬਾਅਦ ਇਹ ਧਰਨਾ ਹਟਾਇਆ ਗਿਆ ਸੀ ਪਰ ਹਾਲੇ ਵੀ ਇਸ ਦਾ ਢਾਂਚਾ ਇੱਥੋਂ ਨਹੀਂ ਹਟਾਇਆ ਗਿਆ ਹੈ। ਵਫਦ ਨੇ ਏ ਡੀ ਸੀ ਤੋਂ ਮੰਗ ਕੀਤੀ ਕਿ ਇਲਾਕੇ ਦੇ ਵਸਨੀਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਠੇਕੇਦਾਰ ਨੂੰ ਹਦਾਇਤਾਂ ਕੀਤੀਆਂ ਜਾਂਣ ਕਿ ਉਹ ਇੱਥੋਂ ਫੌਰੀ ਤੌਰ ਤੇ ਠੇਕੇ ਦਾ ਸਮਾਨ ਅਤੇ ਬਣਿਆ ਹੋਇਆ ਢਾਂਚਾ ਹਟਾਏ ਜੋ ਲੋਕਾਂ ਵਿੱਚ ਵੱਧ ਰਿਹਾ ਰੋਸ ਖਤਮ ਹੋ ਸਕੇ।

Have something to say? Post your comment

 

More in Chandigarh

ਕੇਂਦਰੀ ਮੰਤਰੀ ਰਵਨੀਤ ਬਿੱਟੂ ਖਿਲਾਫ ਕੇਸ ਦਰਜ

ਇੱਕ ਰਾਸ਼ਟਰ, ਇੱਕ ਚੋਣ ਭਾਰਤ ਦੇ ਲੋਕਤੰਤਰ 'ਤੇ ਇਹ ਭਿਆਨਕ ਹਮਲਾ : ਬਾਜਵਾ

ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ

ਟ੍ਰੇਵਰ ਬੇਲਿਸ ਦੀ ਥਾਂ ਰਿਕੀ ਪੋਂਟਿੰਗ ਬਣੇ ਪੰਜਾਬ ਕਿੰਗਜ਼ ਦੇ ਹੈੱਡ ਕੋਚ

ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਕਾਬੂ

ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 2 ਸਟੈਨੋਗ੍ਰਾਫਰ ਨੂੰ ਸੌਂਪੇ ਨਿਯੁਕਤੀ ਪੱਤਰ

ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਕੈਂਪ ਲਗਾਏ ਜਾਣਗੇ : ਡਾ. ਬਲਜੀਤ ਕੌਰ

ਮੋਹਾਲੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ