ਐਸ ਏ ਐਸ ਨਗਰ : ਨਗਰ ਨਿਗਮ ਦੇ ਮੈਡੀਕਲ ਅਫ਼ਸਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੈਨੇਟਰੀ ਟੀਮ ਵਲੋਂ ਪਿੰਡ ਮੁਹਾਲੀ ਅਤੇ ਮਦਨਪੁਰ ਵਿਚ ਮੀਟ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਦੌਰਾਨ ਸੈਨਟਰੀ ਇੰਸਪੈਕਟਰ ਸ੍ਰੀ ਦੀਪਕ ਵੱਲੋਂ ਦੁਕਾਨਦਾਰਾਂ ਦੇ ਸਰਟੀਫਿਕੇਟਾਂ ਜਾਂਚ ਕੀਤੀ ਅਤੇ 10 ਦੇ ਕਰੀਬ ਦੁਕਾਨਦਾਰਾਂ (ਜਿਹੜੇ ਬਿਨਾ ਸਰਟੀਫਿਕੇਟ ਤੋਂ ਦੁਕਾਨਾਂ ਚਲਾ ਰਹੇ ਸਨ) ਦੀਆਂ ਦੁਕਾਨਾਂ ਬੰਦ ਕਰਵਾਈਆ ਗਈਆਂ। ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਇਹ ਕਾਰਵਾਈ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।