ਐਸ ਏ ਐਸ ਨਗਰ : ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਨਜੀਅਰ ਸੀ ਐਚ ਬੀ ਯੂਨੀਅਨ ਵੱਲੋਂ ਸਾਝੇ ਸੱਦੇ ਤੇ ਚੱਲ ਰਹੇ ਸੰਘਰ੪ ਦੀ ਲੜੀ ਤਹਿਤ ਅੱਜ ਦੂਜੇ ਦਿਨ ਸਮੂਹ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਸਰਕਲ ਐਸ ਏ ਐਸ ਨਗਰ ਅਧੀਨ ਤਿੰਨੇ ਡਵੀਜ਼ਨਾਂ ਵਿੱਚ ਆਪਣੇ ਦਫਤਰਾਂ ਅੱਗੇ ਧਰਨੇ ਦਿੱਤੇ।
ਆਗੂਆਂ ਨੇ ਕਿਹਾ ਕਿ ਇਹਨਾਂ ਧਰਨਿਆਂ ਦਾ ਮੁੱਖ ਮਕਸਦ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਪਿਛਲੇ ਸਮੇਂ ਦੌਰਾਨ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਪਿਛਲੇ ਮਹੀਨੇ 31.7.24 ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਕੀਤੀਆਂ ਸਹਿਮਤੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਬਿਜਲੀ ਕਰੰਟ ਨਾਲ ਸ਼ਹੀਦ ਹੋਏ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਉਸ ਨੂੰ ਇੱਕ ਕਰੋੜ ਦੀ ਮਦਦ ਦਿੱਤੀ ਜਾਵੇ। ਇਸਦੇ ਨਾਲ ਹੀ ਆਰ ਟੀ ਐਮ ਦੇ ਸਾਥੀਆਂ ਨੂੰ ਤਰੱਕੀ ਦੇਣ, ਉਸੀ ਨੂੰ ਪੇਅ ਬੈਡ ਦੇਣ, ਵਰਕਚਾਰਜ ਤੋਂ ਸਹਾਇਕ ਲਾਈਨਮੈਨ ਵਜੋਂ ਤਰੱਕੀ ਦੇਣ, ਖਾਲੀ ਪੋਸਟਾਂ ਤੇ ਰੈਗੂਲਰ ਭਰਤੀ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ। ਰੋਸ ਪ੍ਰਦਰਸ਼ਨ ਨੂੰ ਸਰਵਸ੍ਰੀ ਗੁਰਪ੍ਰੀਤ ਸਿੰਘ ਛੀਨਾ, ਮੋਹਨ ਸਿੰਘ ਗਿੱਲ, ਸੁਖਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਬਟਾਲਾ, ਰਣਜੀਤ ਸਿੰਘ ਖਰੜ, ਜੋਰਾਵਰ ਸਿੰਘ, ਰਾਜ ਕੁਮਾਰ, ਜੈ ਕ੍ਰਿਸ਼ਨ, ਹਰਪ੍ਰੀਤ ਸਿੰਘ, ਸਵਰਨਜੀਤ ਸਿੰਘ ਸੁਰਿੰਦਰਪਾਲ ਲਹੌਰੀਆ ਆਦਿ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਮੁਲਾਜ਼ਮ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਸਟੇਜ ਦੀ ਕਾਰਵਾਈ ਸ਼ਿਵ ਮੂਰਤੀ ਨੇ ਚਲਾਈ।