ਰਾਜਪੁਰਾ : ਪੀਣ ਵਾਲੇ ਪਾਣੀ ਵਿੱਚ ਜਦ ਤੱਕ ਕਲੋਰੀਨ ਨਹੀਂ ਮਿਲਾਈ ਜਾਂਦੀ ਉਹ ਪੀਣ ਦੇ ਲਾਇਕ ਨਹੀਂ ਬਣਦਾ ਪਰ ਕਲੋਰੀਨ ਨੂੰ ਪਾਣੀ ਵਿੱਚ ਕਿੰਨੀ ਮਾਤਰਾ ਵਿੱਚ ਮਿਲਾਇਆ ਜਾਣਾ ਹੈ ਇਹ ਵਾਟਰ ਵਰਕਸ ਵਿੱਚ ਕਰਨ ਵਾਲੇ ਲੋਕਾਂ ਤੇ ਨਿਰਭਰ ਕਰਦਾ ਸੀ ਪਰੰਤੂ ਅੱਜਕੱਲ ਇਹ ਕਲੋਰੀਨ ਮਸ਼ੀਨਾਂ ਨਾਲ ਮਿਲਾਈ ਜਾਂਦੀ ਹੈ ਜਿਹੜੀਆਂ ਬਿਜਲੀ ਨਾਲ ਚਲਦੀਆਂ ਹਨ ਪਰ ਇਸ ਦੌਰਾਨ ਕਿਤੇ ਨਾ ਕਿਤੇ ਪੰਪ ਤੇ ਕਲੋਰੀਨ ਮਿਲਾਉਣ ਵਾਲੀ ਮਸ਼ੀਨ ਮੈਚ ਨਹੀਂ ਕਰ ਪਾਂਦੀ ਜਿਸ ਕਾਰਨ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਇਸ ਸਮੱਸਿਆ ਦੇ ਹਲ ਲਈ ਪਿਛਲੇ ਲਗਭਗ 30 ਸਾਲਾਂ ਤੋਂ ਵਾਟਰ ਵਰਕਸ ਤੇ ਕੰਮ ਕਰਦੇ ਹੋਏ ਮੁਲਤਾਨ ਸਿੰਘ ਨਾਮ ਦੇ ਇੱਕ ਸ਼ਖਸ ਨੇ ਕਲੋਰੀਨ ਰੈਗੂਲੇਟਰ ਬਣਾ ਕੇ ਉਸਨੂੰ ਪੇਟੈਂਟ ਵੀ ਕਰਵਾ ਲਿਆ ਹੈ।
ਸ੍ਰ਼ ਮੁਲਤਾਨ ਸਿੰਘ ਨੇ ਦੱਸਿਆ ਕਿ ਪੈਸੇ ਦੀ ਤੰਗੀ ਹੋਣ ਕਰਕੇ ਉਹ ਇਸ ਮਸ਼ੀਨ ਨੂੰ ਬਾਜ਼ਾਰ ਵਿੱਚ ਵੱਡੇ ਪੈਮਾਨੇ ਤੇ ਨਹੀਂ ਲਿਆ ਸਕੇ ਪਰ ਉਹਨਾਂ ਵਲੋਂ ਅਫਸਰਾਂ ਦੇ ਸਹਿਯੋਗ ਨਾਲ ਬਿਨਾਂ ਬਿਜਲੀ ਤੋਂ ਚੱਲਣ ਵਾਲੀਆਂ ਕਲੋਰੀਨ ਰੈਗੂਲੇਟਰ ਦੀਆਂ 70 ਤੋਂ 80 ਮਸ਼ੀਨਾਂ ਪੰਜਾਬ ਅਤੇ ਹਰਿਆਣਾ ਦੇ ਵਾਟਰ ਵਰਕਸ ਤੇ ਲਗਾਈਆਂ ਜਾ ਚੁੱਕੀਆਂ ਹਨ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਹਨ। ਮੁਲਤਾਨ ਸਿੰਘ ਦਾ ਦਾਅਵਾ ਹੈ ਕਿ ਉਹਨਾਂ ਵਰਗੀ ਕਲੋਰੀਨ ਮਸ਼ੀਨ ਕੋਈ ਨਹੀਂ ਬਣਾ ਸਕਦਾ ਤੇ ਉਸਦੀ ਮਸ਼ੀਨ ਦੀ ਲਾਈਫ ਵੀ ਆਮ ਮਸ਼ੀਨਾਂ ਨਾਲੋਂ ਜਿਆਦਾ ਹੈ ਤੇ ਇਹ ਬਿਨਾਂ ਬਿਜਲੀ ਤੋਂ ਸਹੀ ਮਾਤਰਾ ਵਿੱਚ ਪੰਪ ਦੇ ਨਾਲ ਕਲੋਰੀਨ ਮਿਕਸ ਕਰਦੀ ਹੈ ਤਾਂ ਕਿ ਕਿਸੇ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਪਾਣੀ ਦੇ ਸਵਾਦ ਵਿੱਚ ਕੋਈ ਫਰਕ ਨਾ ਪਵੇ। ਹੁਣ ਲੋੜ ਹੈ ਸਿਰਫ ਮੁਲਤਾਨ ਸਿੰਘ ਨੂੰ ਪੈਸੇ ਦੀ ਕਿ ਉਹ ਪੈਸੇ ਅਰੇਂਜ ਹੋ ਜਾਣ ਤਾਂ ਉਹ ਆਪਣੇ ਇਸ ਮਸ਼ੀਨ ਨੂੰ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਉਣ ਦੀ ਕਾਬਲੀਅਤ ਰੱਖਦਾ ਹੈ।