ਐਸ ਏ ਐਸ ਨਗਰ : ਰੇਂਜ ਐਂਟੀੑਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ (ਕੈਂਪ ਐਟ ਮੁਹਾਲੀ) ਦੀ ਟੀਮ ਨੇ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਵਾਲੇ ਇੱਕ ਸਮਗਲਰ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 50 ਨਸ਼ੀਲੀ ਸ਼ੀਸ਼ੀਆਂ, 2120 ਨਸ਼ੀਲੇ ਕੈਪਸੂਲ, 6470 ਨਸ਼ੀਲੀ ਗੋਲੀਆਂ, 36 ਨਸ਼ੀਲੀ ਟੀਕਿਆਂ ਅਤੇ 20,000/ੑ ਰੁਪਏ ਡਰੱਗ ਮਨੀ ਬਾਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ (ਕੈਂਪ ਐਟ ਮੁਹਾਲੀ) ਦੀ ਟੀਮ ਇੰਚਾਰਜ ਸੁਖਵਿੰਦਰ ਸਿੰਘ ਐਸ. ਆਈ਼ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਸੰਜੇ ਕੁਮਾਰ ਉਰਫ ਸੰਜੂ ਵਾਸੀ ਵਿਕਾਸ ਨਗਰ ਮੋਲੀ ਜਗਰਾ ਚੰਡੀਗੜ੍ਹ ਨੂੰ ਨੌ ਗਜਾ ਪੀਰ, ਸੈਣੀ ਵਿਹਾਰ ਫੇਸੑ1 ਬਲਟਾਨਾ ਨੇੜੇ ਗਲੀ ਵਿੱਚ ਇੱਕ ਮੋਟਰ ਸਾਈਕਲ ਤੇ ਪਿੱਠੂ ਬੈਗ ਲਿਜਾਂਦੇ ਕਾਬੂ ਕੀਤਾ ਗਿਆ ਅਤੇ ਡੀ.ਐਸ.ਪੀ. ਜੀਰਕਪੁਰ ਸ੍ਰੀ ਜਸਪਿੰਦਰ ਸਿੰਘ ਗਿੱਲ ਦੀ ਹਾਜਰੀ ਵਿੱਚ ਉਨ੍ਹਾਂ ਦੀ ਹਦਾਇਤ ਅਨੁਸਾਰ ਉਸਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਜਿਸ ਵਿੱਚ 50 ਨਸ਼ੀਲੀ ਸ਼ੀਸ਼ੀਆਂ, 2120 ਨਸ਼ੀਲੇ ਕੈਪਸੂਲ, 6470 ਨਲੀ ਗੋਲੀਆਂ, 36 ਨਸ਼ੀਲੀ ਟੀਕਿਆਂ ਅਤੇ 20,000/ੑ ਰੁਪਏ ਡਰੱਗ ਮਨੀ ਬ੍ਰਾਮਦ ਕੀਤੇ ਗਏ।
ਇਸ ਸੰਬੰਧੀ ਸੰਜੇ ਕੁਮਾਰ ਉਰਫ ਸੰਜੂ ਖਿਲਾਫ ਥਾਣਾ ਜੀਰਕਪੁਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22/61/85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਸਦੇ ਖਿਲਾਫ ਪਹਿਲਾ ਵੀ ਸੈਕਟਰ 39 ਚੰਡੀਗੜ੍ਹ ਵਿਖੇ 22 ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸਤੋਂ ਨਸ਼ੀਲੀਆਂ ਦਵਾਵੀਆਂ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲੀ ਦਵਾਈਆਂ ਕਿਥੋ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਕਿਸ ਨੂੰ ਵੇਚਦਾ ਹੈ।