ਐਸ ਏ ਐਸ ਨਗਰ : ਮੁਹਾਲੀ ਦੀ ਇੱਕ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਸਤੀਸ਼ ਕੁਮਾਰ ਨਾਂ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਦੋ ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡੇਰਾਬੱਸੀ ਦੀ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੇਰਾ ਬਸੀ ਇਲਾਕੇ ਵਿਚ ਥਾਣਾ ਮੁਖੀ ਜਸਕੰਵਲ ਸਿੰਘ ਸੇਖੋ ਦੀ ਅਗਵਾਈ ਵਾਲੀ ਟੀਮ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਅੰਬਾਲਾ ਸਾਇਡ ਤੋਂ ਡੇਰਾਬੱਸੀ ਵੱਲ ਨੂੰੰ ਪੈਦਲ ਆਉਂਦੇ ਇੱਕ ਵਿਅਕਤੀ (ਜਿਸ ਦੇ ਸੱਜੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਸੀ) ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਮੌਕੇ ਉਸਤੋਂ 1 ਕਿਲੋ ਹੈਰੋਈਨ ਬਰਾਮਦ ਕੀਤੀ ਸੋੀ। ਇਸ ਸੰਬੰਧੀ ਪੁਲੀਸ ਵਲੋਂ ਉਕਤ ਵਿਅਕਤੀ (ਸਤੀਸ਼ ਕੁਮਾਰ ਵਾਸੀ ਜੇ 45 ਬਲਾਕ ਜੇ ਅਰੁਣਾ ਨਗਰ ਮਜਨੂ ਕਾ ਟਿੱਲਾ ਨੋਰਥ ਦਿੱਲੀ) ਦੇ ਖਿਲਾਫ ਐਨ. ਡੀ. ਪੀ. ਐਸ਼ ਐਕਟ ਦੀ ਘਾਰਾ 21/61/85 ਤਹਿਤ ਮਾਮਲਾ ਦਰਜ ਕੀਤਾ ਸੀ।