ਐਸ ਏ ਐਸ ਨਗਰ : ਸੈਕਟਰ 70 ਦੇ ਸਮਾਜ ਸੇਵੀ ਆਗੂ ਸ੍ਰ਼ ਕੰਵਲ ਨੈਨ ਸਿੰਘ ਸੋਢੀ ਵਲੋਂ ਕੁੱਤਿਆਂ ਦੀ ਨਸਬੰਦੀ ਵਿੱਚ ਹੁੰਦੀ ਹੇਰਾਫੇਰੀ ਅਤੇ ਲਾਪਰਵਾਹੀ ਦੇ ਮਾਮਲੇ ਨੂੰ ਲੈ ਕੇ ਲੋਕ ਅਦਾਲਤ ਵਿੱਚ ਕੀਤੇ ਗਏ ਕੇਸ ਦੇ ਮਾਮਲੇ ਵਿੱਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਵਲੋਂ ਸ੍ਰ਼ ਸੋਢੀ ਨੂੰ 50 ਹਜਾਰ ਰੁਪਏ ਦੇ ਹਰਜਾਨੇ ਦਾ ਚੈਕ ਸੌਪਿਆ ਗਿਆ ਹੈ। ਸ੍ਰ਼ ਸੋਢੀ ਵਲੋਂ ਇਹ ਰਕਮ ਸੈਕਟਰ 70 ਦੇ ਪਾਰਕ ਵਿੱਚ ਚਲਦੀ ਨਾਨੂੰ ਦਾਦੂ ਰਸੋਈ ਨੂੰ ਦਾਨ ਦੇ ਦਿੱਤੀ ਗਈ ਹੈ।
ਸ੍ਰ਼ ਸੋਢੀ ਨੇ ਦੱਸਿਆ ਕਿ ਉਹਨਾਂ ਵਲੋਂ 2016 ਵਿੱਚ ਲੋਕ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ ਜਿਸਦਾ ਫੈਸਲਾ 2023 ਵਿੱਚ ਹੋਇਆ ਸੀ ਅਤੇ ਅਦਾਲਤ ਵਲੋਂ ਨਗਰ ਨਿਗਮ ਨੂੰ ਕੁੱਤਿਆਂ ਦੀ ਨਸਬੰਦੀ ਦਾ ਕੰਮ ਠੀਕ ਤਰੀਕੇ ਨਾਲ ਕਰਨ ਦੇ ਨਾਲ ਨਾਲ ਉਹਨਾਂ ਨੂੰ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਸੀ ਜਿਸ ਸੰਬੰਧੀ ਨਗਰ ਨਿਗਮ ਵਲੋਂ ਬੀਤੇ ਦਿਨੀਂ ਉਹਨਾਂ ਨੂੰ 50 ਹਜਾਰ ਰੁਪਏ ਦਾ ਚੈਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹਲ ਲਈ ਕਾਨੂੰਨੀ ਲੜਾਈ ਲੜਦੇ ਰਹਿਣਗੇ।