ਖਮਾਣੋਂ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਤੇਂਦੂਆ ਮੌਜੂਦ ਨਹੀਂ ਹੈ। ਇਸ ਲਈ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ, ਕੇਵਲ ਸੁਚੇਤ ਰਹਿਣ ਦੀ ਲੋੜ ਹੈ। ਇਹ ਗੱਲ ਜੰਗਲੀ ਜੀਵ ਰੇਂਜ ਅਫ਼ਸਰ ਸ. ਬਲਵਿੰਦਰ ਸਿੰਘ ਨੇ ਬੀਤੇ ਦਿਨ ਸੰਘੋਲ ਖੇਤਰ ਵਿੱਚ ਤੇਂਦੂਏ ਦੀ ਮੌਜੂਦਗੀ ਬਾਬਤ ਮਿਲੀਆਂ ਰਿਪੋਰਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਖੀ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਇਸ ਬਾਬਤ ਬਿਲਕੁਲ ਨਾ ਘਬਰਾਉਣ ਪਰ ਸੂਚੇਤ ਜ਼ਰੂਰ ਰਹਿਣ। ਇਸ ਮਸਲੇ ਸਬੰਧੀ ਜਿੱਥੇ ਵੱਖੋ-ਵੱਖ ਟੀਮਾਂ ਫ਼ੀਲਡ ਵਿੱਚ ਤਾਇਨਾਤ ਹਨ, ਉੱਥੇ ਰੈਪਿਡ ਰਿਸਪਾਂਸ ਟੀਮ ਵੀ ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਹੈ। ਇਸ ਦੇ ਨਾਲ ਨਾਲ ਅਹਿਤੀਆਤ ਵਜੋਂ ਪਿੰਜਰੇ ਲਾਉਣ ਸਮੇਤ ਹੋਰ ਵੀ ਲੋੜੀਂਦੀ ਪ੍ਰਬੰਧ ਮੁਕਮੰਲ ਹਨ।
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਹਿਫ਼ਾਜ਼ਤ ਲਈ ਵਚਨਬੱਧ ਹੈ ਤੇ ਕਿਸੇ ਵੀ ਕਿਸਮ ਦੀ ਸਥਿਤੀ ਨੂੰ ਸੁਲਝਾਉਣ ਲਈ ਤਿਆਰ ਬਰ ਤਿਆਰ ਹੈ।
ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਇਸ ਮਾਮਲੇ ਨੂੰ ਲੈਕੇ ਬਿਲਕੁਲ ਵੀ ਨਾ ਘਬਰਾਉਣ ਅਤੇ ਨਾ ਹੀ ਕਿਸੇ ਕਿਸਮ ਦੀਆਂ ਅਫਵਾਹਾਂ ਉੱਤੇ ਯਕੀਨ ਕਰਨ ਪਰ ਸੁਚੇਤ ਜ਼ਰੂਰ ਰਹਿਣ।