ਐਸ.ਏ.ਐਸ.ਨਗਰ : ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਨੇ ਅੱਜ ਇੱਥੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ 'ਤੇ ਮਕੈਨੀਕਲ ਸਫ਼ਾਈ ਨੂੰ ਰੋਕਿਆ ਨਹੀਂ ਜਾਵੇਗਾ ਜਿਹਾ ਕਿ ਮੀਡੀਆ ਦੇ ਇੱਕ ਹਿੱਸੇ ਦੁਆਰਾ ਖਦਸ਼ਾ ਪ੍ਰਗਟਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਗਲੋਬਲ ਵੇਸਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਜੋ ਇਨ੍ਹਾਂ ਮਸ਼ੀਨਾਂ ਨੂੰ ਚਲਾ ਰਹੀ ਹੈ, ਨੇ ਸੰਪਰਕ ਕਰਨ ’ਤੇ ਅਜਿਹੀ ਕਿਸੇ ਵੀ ਅਫਵਾਹ ਦਾ ਖੰਡਨ ਕੀਤਾ ਹੈ। ਕਮਿਸ਼ਨਰ ਨੇ ਕਿਹਾ ਕਿ ਗਮਾਡਾ ਦੇ ਅਧਿਕਾਰੀ ਪਹਿਲਾਂ ਹੀ ਇਨ੍ਹਾਂ ਮਸ਼ੀਨਾਂ ਦੀ ਅਦਾਇਗੀ ਲਈ 10 ਕਰੋੜ ਰੁਪਏ ਦਾ ਯੋਗਦਾਨ ਪਾਉਣ ਲਈ ਵਚਨਬੱਧਤਾ ਦੇ ਚੁੱਕੇ ਹਨ, ਇਸ ਲਈ ਇਨ੍ਹਾਂ ਮਸ਼ੀਨਾਂ ਦੇ ਕੰਮ ਨੂੰ ਰੋਕਣ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ।
ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵਚਨਬੱਧਤਾ ਦੇ ਅਨੁਸਾਰ ਨਗਰ ਨਿਗਮ ਮੁਹਾਲੀ ਨੂੰ ਸੰਚਾਲਨ ਅਤੇ ਰੱਖ-ਰਖਾਅ ਦਾ ਖਰਚਾ ਚੁੱਕਣਾ ਪਵੇਗਾ ਜਦੋਂਕਿ ਖਰੀਦ ਦਾ ਖਰਚਾ ਗਮਾਡਾ ਨੇ ਅਦਾ ਕਰਨਾ ਹੈ। ਉਨ੍ਹਾਂ ਭੁਗਤਾਨ ਵਿੱਚ ਦੇਰੀ ਲਈ ਕੰਪਨੀ ਵੱਲੋਂ ਕੰਮ ਰੋਕਣ ਦੀ ਅਜਿਹੀ ਕਿਸੇ ਵੀ ਸੂਚਨਾ ਤੋਂ ਇਨਕਾਰ ਕੀਤਾ।