ਕੁਰਾਲੀ : ਜਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਭਾਜਪਾ ਦੀ ਵਿਵਾਦਤ ਬਿਆਨਾਂ ਵਿੱਚ ਘਿਰੀ ਲੋਕ ਸਭਾ ਮੈਂਬਰ ਤੇ ਫਿਲਮੀ ਅਦਾਕਾਰ ਕੰਗਣਾ ਰਣੋਤ ਨੇ ਭਾਜਪਾ ਦੁਆਰਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਤਿੰਨ ਕਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੀਤੀ ਮੰਗ ਨੂੰ ਲੈਕੇ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕੰਗਣਾ ਰਣੋਤ ਕਿਸਾਨਾਂ ਖਿਲਾਫ ਇਹੋ ਅਜਿਹੇ ਵਿਵਾਦਤ ਬਿਆਨ ਦੇਕੇ ਭਾਜਪਾ ਦੇ ਆਗੂਆਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ। ਜੀਤੀ ਪਡਿਆਲਾ ਨੇ ਕੰਗਣਾ ਰਣੋਤ ਵੱਲੋਂ ਕਾਲੇ ਤਿੰਨ ਖੇਤੀ ਕਨੂੰਨਾਂ ਦੀ ਹਮਾਇਤ ਕਰਕੇ ਲੰਬੇ ਸਮੇਂ ਤੋਂ ਅਪਣੇ ਹੱਕਾਂ ਲਈ ਸੰਘਰਸ਼ ਕਰੇ ਰਹੇ ਲੱਖਾਂ ਕਿਸਾਨਾਂ ਤੇ 750 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਦਾ ਅਪਮਾਨ ਕੀਤਾ ਹੈ। ਜਿਸ ਨੂੰ ਲੈਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਅਤੇ ਕੰਗਣਾ ਦੇ ਇਸ ਬਿਆਨ ਨੇ ਅਪਣੀਆਂ ਹੱਕੀ ਮੰਗਾਂ ਲਈ ਧਰਨੇ ਤੇ ਬੈਠੇ ਕਿਸਾਨਾ ਨਾਲ ਕੋਝਾ ਮਜਾਕ ਕੀਤਾ ਹੈ। ਉਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਪੁੱਤਾਂ ਦੀ ਜੇਲਾਂ ਵਿੱਚ ਸਾਰੀ ਉਮਰ ਲੰਘ ਗਈ ਹੈ ਤੇ ਬਿਆਨਬਾਜੀ ਨੂੰ ਲੈਕੇ ਭਾਈ ਅਮ੍ਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਹੋਇਆ ਹੈ, ਦੁਸਰੇ ਪਾਸੇ ਭਾਜਪਾ ਦੀ ਸਾਸਦ ਮੈਂਬਰ ਕੰਗਣਾ ਰਣੋਤ ਕਾਫੀ ਲੰਬੇ ਸਮੇਂ ਤੋਂ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਭੜਕਾਹਟ ਪੈਦਾ ਕਰਨ ਵਾਲੀ ਬਿਆਨਬਾਜੀ ਕਰ ਰਹੀ ਹੈ, ਇਸ ਲਈ ਕੰਗਣਾ ਰਣੌਤ ਨੂੰ ਸਮਾਜ ਵਿੱਚ ਭੜਕਾਹਟ ਪੈਦਾ ਕਰਨ ਦੇ ਦੋਸ਼ ਵਿੱਚ ਡਿਬਰੂਗੜ ਜੇਲ ਵਿੱਚ ਬੰਦ ਕਰਨਾ ਚਾਹੀਦਾ ਹੈ। ਜੀਤੀ ਪਡਿਆਲਾ ਨੇ ਕਿਹਾ ਕਿ ਜੇਕਰ ਭਾਜਪਾ ਕਿਸਾਨਾ ਦੇ ਨਾਲ ਖੜੀ ਹੈ ਤਾਂ ਉਹ ਕੰਗਣਾ ਰਣੌਤ ਦੇ ਮੁੰਹ ਤੇ ਛੁੱਕਲੀ ਲਗਾਉਣ ਤਾਂ ਜੋ ਦੇਸ਼ ਦਾ ਮਹੌਲ ਖਰਾਬ ਨਾ ਹੋ ਸਕੇ। ਇਸ ਮੋਕੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸਰੀਫ, ਨਰਦੇਵ ਸਿੰਘ ਬਿੱਟੂ ਸਾਬਕਾ ਸਰਪੰਚ, ਹਰਨੇਕ ਸਿੰਘ ਤਕੀਪੁਰ, ਕੌਸਲਰ ਰਮਾਂਕਤ ਕਾਲੀਆ, ਨਵੀਨ ਬਾਂਸਲ ਖਿਜਰਾਬਾਦ, ਵਿਕਾਸ ਕੌਸਲ, ਨੰਬਰਦਾਰ ਸੁਖਦੇਵ ਕੁਮਾਰ, ਹਰਦੇਵ ਸਿੰਘ, ਜਸਵੀਰ ਸਿੰਘ, ਬਲਜੀਤ ਸਿੰਘ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ।