ਖਰੜ : ਪੰਜਾਬ ਵਿੱਚ ਲੁੱਟਾਂ ਖੋਹਾਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਇੱਕ ਮੈਡੀਕਲ ਸਟੋਰ ਤੇ ਹੋਈ ਘਟਨਾ ਦੌਰਾਨ ਇੱਕ ਵਿਅਕਤੀ ਨੂੰ ਨਕਾਬਪੋਸ ਵਿਅਕਤੀਆਂ ਵੱਲੋਂ ਕਿਰਪਾਨਾਂ ਨਾਲ ਮਾਰ ਕੇ ਲੁੱਟਣ ਦੀ ਘਟਨਾ ਲੋਕਾਂ ਦੇ ਦਿਮਾਗ ਵਿੱਚੋਂ ਹਜੇ ਭੁੱਲੀ ਨਹੀਂ ਸੀ ਕਿ ਅੱਜ ਕੁਰਾਲੀ ਵਿਚਲੇ ਇੱਕ ਮੈਡੀਕਲ ਹਾਲ ਦੇ ਮਾਲਕ ਨੂੰ 20 ਲੱਖ ਰੁਪਏ ਦੀ ਫਰੌਤੀ ਦੀ ਕਾਲ ਕਰਕੇ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਆਂ ਡੀਐਸਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਮੈਡੀਕਲ ਹਾਲ ਦੇ ਮਾਲਕ ਮਦਨ ਗੁਪਤਾ ਨਹੀਂ ਦੱਸਿਆ ਕਿ ਅਣਪਛੱਤੇ ਵਿਅਕਤੀ ਵੱਲੋਂ ਪਹਿਲਾਂ ਤਾਂ ਕਾਲ ਕਰਕੇ ਉਸ ਤੋਂ 20 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਉਹਨਾਂ ਦੱਸਿਆ ਕਿ ਬਦਲਣ ਵਾਲੇ ਪਹਿਲਾਂ ਤਾਂ ਉਸ ਕਾਲ ਨੂੰ ਅਣਗੋਲਿਆ ਕਰ ਦਿੱਤਾ ਲੇਕਿਨ ਬਦਮਾਸ਼ਾਂ ਵੱਲੋਂ ਉਸ ਨੂੰ ਧਮਕਾਉਣ ਅਤੇ ਡਰ ਪੈਦਾ ਕਰਨ ਦੇ ਚੱਕਰ ਵਿੱਚ ਉਸ ਦੇ ਘਰ ਦੇ ਬਾਹਰ ਨਕਲੀ ਖਿਡਾਉਣਾ ਪਿਸਤੋਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਡੀਐਸਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਮੈਡੀਕਲ ਹਾਲ ਦੇ ਮਾਲਕ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਤੁਰੰਤ ਸ਼ੁਰੂ ਕਰਦੇ ਆਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨਾਂ ਦੀ ਪਹਿਚਾਣ ਸੁਖਚੈਨ ਸਿੰਘ, ਅਮਨ ਅਤੇ ਕੁਲਵਿੰਦਰ ਸਿੰਘ ਵਜੋਂ ਹੋਈ।