ਰੈਡੀਮੇਡ ਚੀਜ਼ਾਂ ਦੇ ਚਾਹਵਾਨ ਵੀ ਆਪ ਕੱਪੜਾ ਸਵਾ ਕੇ ਪਾਉਣਾ ਕਰਦੇ ਨੇ ਪਸੰਦ - ਜਹੀਰ ਟੇਲਰ
ਮੋਹਾਲੀ : ਕੁੜਤੇ ਪਜਾਮੇ ਅਤੇ ਪੈਂਟ ਕੋਟ ਦੇ ਨਾਲ-ਨਾਲ ਹੋਰ ਆਧੁਨਿਕ ਪਹਿਰਾਵਿਆਂ ਵਿੱਚ ਆਪਣੀ ਖਾਸ ਪਹਿਚਾਨ ਬਣਾ ਚੁੱਕੇ ਜਹੀਰ ਟੇਲਰ ਕੋਲ ਹੁਣ ਦੁਬਈ ਦੇ ਦੋ ਸ਼ੇਖਾਂ ਵੱਲੋਂ ਵੀ ਪਹੁੰਚ ਕੀਤੀ ਗਈ ਹੈ। ਜਿਨਾਂ ਵੱਲੋਂ ਇੱਕ ਪੰਜਾਬੀ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਹੀਰ ਟੇਲਰ ਤੋਂ ਇੱਕ ਖਾਸ ਪੰਜਾਬੀ ਡਰੈਸ ਤਿਆਰ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਜਿਸ ਦੇ ਚੱਲਦੇ ਹੋਏ ਬਰਾਂਡ ਜਹੀਰ ਟੇਲਰ ਦੇ ਮਾਲਕ ਜਹੀਰ ਖਾਨ ਨੇ ਆਪਣੇ ਕਰਿੰਦਿਆਂ ਨੂੰ ਇਹਨਾਂ ਦੋ ਪਹਿਰਾਵਿਆਂ ਨੂੰ ਤਿਆਰ ਕਰਨ ਦੇ ਲਈ ਉੱਚ ਕੁਆਲਿਟੀ ਅਤੇ ਵਧੀਆ ਡਿਜ਼ਾਇਨ ਤਿਆਰ ਕਰਨ ਲਈ ਆਖਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਹੀਰ ਖਾਨ ਨੇ ਦੱਸਿਆ ਕਿ ਹਰ ਇੱਕ ਫੈਸ਼ਨ ਇੱਕ ਦਹਾਕੇ ਬਾਅਦ ਵਾਪਸ ਆਉਂਦਾ ਹੈ ਅਤੇ ਇੱਕ ਦੇਸ਼ ਦੇ ਲੋਕਾਂ ਦਾ ਪਹਿਰਾਵਾ ਦੂਜੇ ਦੇਸ਼ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਦੂਜੇ ਪਾਸੇ ਪੰਜਾਬ ਦੇ ਪਹਿਰਾਵੇ ਨੂੰ ਪੂਰੇ ਦੇਸ਼ ਭਰ ਦੇ ਵਿੱਚ ਪਸੰਦ ਕੀਤਾ ਜਾਂਦਾ ਹੈ। ਜਿਸ ਸਦਕਾ ਦੁਬਈ ਤੋਂ ਇਸ ਸਬੰਧੀ ਉਹਨਾਂ ਨੂੰ ਦੋ ਕਾਲ ਪ੍ਰਾਪਤ ਹੋਈਆਂ ਹਨ। ਉਹਨਾਂ ਕਿਹਾ ਕਿ ਉਹ ਇਹਨਾਂ ਦੋਨੋਂ ਪਹਿਰਾਵਿਆਂ ਨੂੰ ਤਿਆਰ ਕਰਵਾਉਣ ਦੇ ਲਈ ਪੂਰੀ ਮਿਹਨਤ ਦੇ ਨਾਲ ਕੰਮ ਕਰਨਗੇ। ਦੱਸਣਾ ਬਣਦਾ ਹੈ ਕਿ ਜਹੀਰ ਟੇਲਰ ਵੱਲੋਂ ਤਿਆਰ ਕੀਤੇ ਗਏ ਕੱਪੜਿਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇੱਥੇ ਹੀ ਬੱਸ ਨਹੀਂ ਜੀ ਹੀਰ ਟੇਲਰ ਵੱਲੋਂ ਤਿਆਰ ਕੀਤੇ ਗਏ ਕੱਪੜੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਦੀ ਸਟੇਜ ਉੱਪਰ ਅਲੀ ਬਰਦਰਸ ਤੇ ਹੋਰ ਕਲਾਕਾਰਾਂ ਵੱਲੋਂ ਵੀ ਪਹਿਨੇ ਜਾ ਚੁੱਕੇ ਹਨ। ਜਿੱਥੇ ਮਸ਼ਹੂਰ ਹਸਤੀਆਂ ਆਪਣੇ ਵੱਖੋ ਵੱਖਰੇ ਸ਼ੋਅ ਦੇ ਲਈ ਜਹੀਰ ਟੇਲਰ ਤੋਂ ਆਪਣੇ ਕੱਪੜੇ ਤਿਆਰ ਕਰਵਾਉਂਦੇ ਹਨ ਉਥੇ ਹੀ ਕਈ ਰਾਜਨੀਤਿਕ ਨੇਤਾ ਵੀ ਜਹੀਰ ਟੇਲਰ ਦੇ ਕੁੜਤੇ ਪਜਾਮਿਆਂ ਦੇ ਫੈਨ ਹਨ। ਹਾਲ ਹੀ ਵਿੱਚ ਪੰਜਾਬ ਦੇ ਸਾਬਕਾ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਜਹੀਰ ਟੇਲਰ ਨੂੰ ਦਿਸ਼ਾ ਇੰਡੀਅਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।