Friday, October 18, 2024
BREAKING NEWS
ਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸMVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇਸੋਨਾ ਵਧ ਕੇ 77,496 ਰੁਪਏ/10 ਗ੍ਰਾਮਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂਸ਼ਿਵਾਜੀ ਦੀ ਮੂਰਤੀ ਢਹਿ ਢੇਰੀ: ਯੂਪੀ 'ਚ ਫੈਬਰੀਕੇਟਰ ਗ੍ਰਿਫਤਾਰ ਸਲਮਾਨ ਖਾਨ ਨੂੰ ਮਿਲੀ Lawrence Bishnoi ਦੇ ਨਾਮ ਤੇ ਜਾਨੋ ਮਾਰਨ ਦੀ ਧਮਕੀਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ; ਭਾਰਤ ਸਰਕਾਰ ਨੇ ਮਿੱਲ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਮੰਨੀਆਂਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2024-25 ਲਈ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀਮੋਹਾਲੀ ਜ਼ਿਲ੍ਹੇ ਦੇ ਕੁਝ ਖੇਤਰ ਵਿੱਚ ਭਲਕੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ

Chandigarh

ਮੋਹਾਲੀ ਪੁਲਿਸ ਵੱਲੋਂ ਗਹਿਣਿਆਂ ਦੀਆਂ ਦੁਕਾਨਾਂ ਤੇ ਗਹਿਣੇ ਖਰੀਦਣ ਦੇ ਬਹਾਨੇ ਚੋਰੀ ਕਰਨ ਵਾਲਾ ਅੰਤਰਰਾਜੀ ਗਰੋਹ ਕਾਬੂ 

October 08, 2024 08:17 PM
ਅਮਰਜੀਤ ਰਤਨ

ਐੱਸ ਏ ਐੱਸ ਨਗਰ : ਐੱਸ ਐੱਸ ਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐੱਸ ਏ ਐੱਸ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਜਿਊਲਰ ਸ਼ਾਪ ਵਿੱਚ ਜਿਊਲਰੀ ਲੈਣ ਦੇ ਬਹਾਨੇ ਦੁਕਾਨਦਾਰਾਂ ਨੂੰ ਆਪਣੀਆਂ ਗੱਲਾਂ ਵਿੱਚ ਪਾ ਕੇ ਗਹਿਣੇ ਦੇਖਣ ਦੇ ਬਹਾਨੇ, ਗਹਿਣੇ ਚੋਰੀ ਕਰਨ ਵਾਲੇ ਦੋਸ਼ੀ/ਦੋਸ਼ਣਾਂ ਦੇ 10 ਮੈਂਬਰੀ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ ਮਿਤੀ 20-09-2024 ਨੂੰ ਪ੍ਰਵੀਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਨੇੜੇ ਪੱਕਾ ਦਰਵਾਜਾ ਵਾਰਡ ਨੰ: 3 ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 74 ਮਿਤੀ 20-09-2024 ਅ/ਧ 305 ਬੀ.ਐਨ.ਐਸ. ਥਾਣਾ ਸਿਟੀ ਕੁਰਾਲ਼ੀ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 15-09-2024 ਨੂੰ ਵਕਤ ਕ੍ਰੀਬ 6:10 ਪੀ.ਐਮ. ਤੇ ਉਹ ਆਪਣੀ ਦੁਕਾਨ ਵਿੱਚ ਹਾਜਰ ਸੀ ਤਾਂ ਉਸਦੀ ਦੁਕਾਨ ਦੇ ਅੰਦਰ 02 ਔਰਤਾਂ ਅਤੇ ਇੱਕ ਮੋਨਾ ਵਿਅਕਤੀ ਦੁਕਾਨ ਤੇ ਆਏ। ਔਰਤਾਂ ਦੁਕਾਨ ਦੇ ਅੰਦਰ ਬੈਠਕੇ ਗਹਿਣੇ ਦੇਖਣ ਲੱਗ ਪਈਆਂ ਅਤੇ ਮੋਨਾ ਵਿਅਕਤੀ ਦੁਕਾਨ ਦੇ ਦਰਵਾਜੇ ਤੇ ਖੜ੍ਹਾ ਰਿਹਾ, ਦੁਕਾਨ ਵਿੱਚ ਮੌਜੂਦ ਔਰਤਾਂ ਵਾਰ-ਵਾਰ ਆਪਣੇ ਹੱਥ ਵਿੱਚ ਗਹਿਣੇ ਫੜਕੇ ਦੇਖਦੀਆਂ ਰਹੀਆਂ ਅਤੇ ਉਸਨੂੰ ਹਜਾਰ ਰੁਪਏ ਸਾਈ ਦੇ ਕੇ ਔਰਤਾਂ ਨੇ ਕਿਹਾ ਕਿ ਉਹ ਪੈਸੇ ਲੈ ਕੇ ਵਾਪਸ ਗਹਿਣੇ ਲੈ ਕੇ ਜਾਣਗੀਆਂ। ਉਸਤੋਂ ਬਾਅਦ ਔਰਤਾਂ ਵਾਪਸ ਨਹੀਂ ਆਈਆਂ। ਜਦੋਂ ਉਸਨੇ ਆਪਣੇ ਗਹਿਣਿਆਂ ਨੂੰ ਆਪਣੇ ਬਾਕਸ ਵਿੱਚ ਚੈੱਕ ਕੀਤਾ ਤਾਂ ਉਸ ਵਿੱਚੋਂ ਤਿੰਨ ਜੋੜੀਆਂ ਟੌਪਸ, ਇੱਕ ਜੋੜੀ ਵਾਲ਼ੀ ਸੋਨਾ, ਇੱਕ ਲੇਡੀਜ ਰਿੰਗ ਸੋਨਾ, ਇੱਕ ਲਾਕਟ ਸੋਨਾ, ਦੋ ਜੋੜੀ ਨਥਨੀ ਸੋਨਾ ਨਾ-ਮਾਲੂਮ ਔਰਤਾਂ ਅਤੇ ਉਸਦੇ ਸਾਥੀਆਂ ਵੱਲੋਂ ਚੋਰੀ ਕਰਨੀਆਂ ਪਾਈਆਂ ਗਈਆਂ ਸਨ। 

ਤਲਵਿੰਦਰ ਸਿੰਘ ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਐਸ.ਐਸ.ਪੀ. ਮੋਹਾਲੀ ਵੱਲੋਂ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਸੀ ਕਿ ਉਪਰੋਕਤ ਵਾਰਦਾਤ ਨੂੰ ਹਰ ਹਾਲਤ ਵਿੱਚ ਟਰੇਸ ਕਰੇ। ਜਿਸ ਤੇ ਕਾਰਵਾਈ ਕਰਦੇ ਹੋਏ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਮੌਕਾ ਤੇ ਪੁੱਜਕੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੀ ਗਈ, ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਨ ਤੋਂ ਪਤਾ ਲੱਗਾ ਕਿ ਇਸ ਚੋਰ ਗਿਰੋਹ ਵਿੱਚ 08 ਤੋਂ 10 ਔਰਤਾਂ ਅਤੇ ਵਿਅਕਤੀ ਸ਼ਾਮਲ ਹਨ ਜੋ ਅਲੱਗ-ਅਲੱਗ ਸਵਿਫਟ ਕਾਰਾਂ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਟੈਕਨੀਕਲ ਐਨਾਲਾਈਜ ਕਰਦੇ ਹੋਏ ਇਸ ਚੋਰ ਗਿਰੋਹ ਪਰ ਲਗਾਤਾਰ ਨਜਰ ਰੱਖੀ ਜਾ ਰਹੀ ਸੀ। ਇਸ ਚੋਰ ਗਿਰੋਹ ਨੂੰ ਮਿਤੀ 04-10-2024 ਨੂੰ ਕਾਰ ਮਾਰਕਾ ਸਵਿਫਟ ਨੰ: UP14-GB-9488 ਸਮੇਤ ਕਾਲਕਾ ਲਾਈਟ ਮਾਜਰੀ ਚੌਂਕ ਜਿਲਾ ਪੰਚਕੂਲਾ ਅਤੇ ਸਵਿਫਟ ਕਾਰ ਨੰ: UP14-DJ-9030 ਸਮੇਤ ਨੇੜੇ ਟੋਲ ਪਲਾਜਾ ਸਰਸਾਵਾਂ, ਯੂ.ਪੀ. ਤੋਂ ਗ੍ਰਿਫਤਾਰ ਕੀਤਾ ਗਿਆ। ਜਿਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਅੱਜ ਵੀ ਬਿਲਾਸਪੁਰ ਅਤੇ ਨਾਲ਼ਾਗੜ, ਹਿਮਾਚਲ ਪ੍ਰਦੇਸ਼ ਵਿੱਚ ਜਿਊਲਰੀ ਦੀਆਂ ਦੁਕਾਨਾਂ ਪਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਆ ਰਹੇ ਸਨ। 

 

ਦੋਸ਼ੀ/ਦੋਸ਼ਣਾਂ ਦੀ ਪੁੱਛਗਿੱਛ ਦਾ ਵੇਰਵਾ:-

  1. ਆਸ਼ੀਆ ਪਤਨੀ ਸ਼ਮਸ਼ੂਦੀਨ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.। 

      ਉਮਰ ਕ੍ਰੀਬ 55 ਸਾਲ 

         2. ਜਾਇਦਾ ਪਤਨੀ ਸਲੀਮ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

             ਉਮਰ ਕ੍ਰੀਬ 55 ਸਾਲ 

         3. ਆਸਮੀਨ ਪਤਨੀ ਸਾਜਿਦ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।  

     ਉਮਰ ਕ੍ਰੀਬ 35 ਸਾਲ 

    4. ਮਹਿਰੂਨੀਸਾਹ ਪਤਨੀ ਨੰਨੇ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.। 

     ਉਮਰ ਕ੍ਰੀਬ 65 ਸਾਲ 

  5. ਨਰਗਿਸ ਪਤਨੀ ਨਾਜਿਮ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.। 

      ਉਮਰ ਕ੍ਰੀਬ 42 ਸਾਲ 

    6. ਖਾਤੂਨ ਪਤਨੀ ਰਾਸ਼ਿਦ ਅਹਮਦ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, 

      ਯੂ.ਪੀ.। ਉਮਰ ਕ੍ਰੀਬ 56 ਸਾਲ 

    7. ਸਾਜਿਦ ਪੁੱਤਰ ਸਲੀਮ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.। 

      ਉਮਰ ਕ੍ਰੀਬ 34 ਸਾਲ

    8. ਮੁੰਨੇ ਖਾਨ ਪੁੱਤਰ ਛੋਟੇ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.। 

      ਉਮਰ ਕ੍ਰੀਬ 45 ਸਾਲ

    9. ਨਾਜਿਮ ਪੁੱਤਰ ਰਮਜਾਨ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.। 

      ਉਮਰ ਕ੍ਰੀਬ 45 ਸਾਲ

    10. ਇਨਸਰ ਪੁੱਤਰ ਫਜਰੂਦੀਨ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, 

       ਯੂ.ਪੀ.। ਉਮਰ ਕ੍ਰੀਬ 56 ਸਾਲ

ਸਾਰੇ ਦੋਸ਼ੀ ਸ਼ਾਦੀ ਸ਼ੁਦਾ ਹਨ ਅਤੇ 5/7 ਕਲਾਸਾਂ ਪਾਸ ਹਨ। 

 

ਬ੍ਰਾਮਦਗੀ ਦਾ ਵੇਰਵਾ:- 

1) ਕਾਰ ਨੰ: UP14-GB-9488 ਮਾਰਕਾ ਸਵਿਫਟ
2) ਕਾਰ ਨੰ: UP14-DJ-9030 ਮਾਰਕਾ ਸਵਿਫਟ
3) ਕ੍ਰੀਬ 92 ਗ੍ਰਾਮ ਸੋਨੇ ਦੇ ਗਹਿਣੇ 
4) 01 ਕਿੱਲੋ 850 ਗ੍ਰਾਮ ਚਾਂਦੀ ਦੇ ਗਹਿਣੇ 

ਤਰੀਕਾ ਵਾਰਦਾਤ/ਪੁੱਛਗਿੱਛ ਦੋਸ਼ੀਆਂਨ:- 

ਉਕਤ ਸਾਰੇ ਦੋਸ਼ੀ/ਦੋਸ਼ਣਾਂ ਜੋ ਕਿ ਗਾਜੀਆਬਾਦ, ਯੂ.ਪੀ. ਦੇ ਰਹਿਣ ਵਾਲ਼ੇ ਹਨ ਅਤੇ ਇਹ ਸਾਰੇ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਇਹ ਆਪਸ ਵਿੱਚ ਸਾਜ਼-ਬਾਜ਼ ਹੋ ਕੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਹੋਰ ਸਟੇਟਾਂ ਵਿੱਚ ਜਿਊਲਰ ਸ਼ਾਪ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਆਪਣੇ ਪਾਸ ਆਰਟੀਫੀਸ਼ੀਅਲ ਗਹਿਣੇ ਰੱਖਦੇ ਹਨ। ਚਲਾਕੀ ਅਤੇ ਹੁਸ਼ਿਆਰੀ ਨਾਲ਼ ਬਦਲਕੇ ਅਸਲ ਗਹਿਣੇ ਚੋਰੀ ਕਰਕੇ ਲੈ ਜਾਂਦੇ ਹਨ। ਇਸ ਤੋਂ ਇਲਾਵਾ ਵੀ ਦੁਕਾਨਦਾਰ ਨੂੰ ਆਪਣੀ ਗੱਲਾਂ ਵਿੱਚ ਲਗਾਕੇ ਗਹਿਣੇ ਦੇਖਣ ਦੇ ਬਹਾਨੇ, ਗਹਿਣੇ ਚੋਰੀ ਕਰ ਲੈਂਦੇ ਹਨ। ਚੋਰੀ ਸਮੇਂ ਬਾਕੀ ਗੈਂਗ ਮੈਂਬਰ ਦੁਕਾਨ ਦੇ ਬਾਹਰ ਅਤੇ ਬਜਾਰ ਦੇ ਵਿੱਚ ਪੂਰੀ ਚੌਕਸੀ ਨਾਲ਼ ਖੜ੍ਹਦੇ ਹਨ ਤਾਂ ਜੋ ਰੌਲ਼ਾ ਪੈਣ ਤੇ ਆਪਣੇ ਸਾਥੀਆਂ ਨੂੰ ਚੁਸਤੀ ਅਤੇ ਹੁਸ਼ਿਆਰੀ ਨਾਲ਼ ਉੱਥੋ ਕੱਢਕੇ, ਗੱਡੀਆਂ ਵਿੱਚ ਸਵਾਰ ਹੋਕੇ ਫਰਾਰ ਹੋ ਸਕਣ। ਦੋਸ਼ੀ/ਦੋਸ਼ਣਾਂ 03 ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ। 

 

Have something to say? Post your comment

 

More in Chandigarh

ਮੋਹਾਲੀ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਚਲਾਈ ਡੇਂਗੂ ਰੋਕਥਾਮ ਮੁਹਿੰਮ

ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ : ਮੁੱਖ ਮੰਤਰੀ

ਪੰਜਾਬ ਪੁਲੀਸ ਦੇ ਡੀਐਸਪੀ ਗੁਰਸ਼ੇਰ ਸੰਧੂ ਖ਼ਿਲਾਫ਼ “ਜਾਲਸਾਜ਼ੀ, ਜਾਅਲੀ ਦਸਤਾਵੇਜ਼ ਬਨਾਉਣ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ" ਤਹਿਤ ਮਾਮਲਾ ਦਰਜ

ਭਗਵੰਤ ਮਾਨ ਸਰਕਾਰ ਦਾ ਦੀਵਾਲੀ ਦਾ ਤੋਹਫਾ; ਸਹਿਕਾਰੀ ਬੈਂਕ ਵੱਲੋਂ ਸਾਰੇ ਵੱਡੇ ਕਰਜ਼ਿਆਂ 'ਤੇ ਇਕ ਮਹੀਨੇ ਲਈ ਕੋਈ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਐਲਾਨ

ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ ਪਰਵ ਤੇ ਆਯੋਜਿਤ ਸਮਾਰੋਹ ਵਿੱਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕੀਤੀ ਸ਼ਿਰਕਤ

ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ), ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਪੈਨੋਰਮਾ ਕੀਤਾ ਲੋਕਾਈ ਨੂੰ ਸਮਰਪਿਤ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਪ੍ਰੋਗਰਾਮ ਜਾਰੀ

ਮਾਨ ਸਰਕਾਰ ਦੀਆਂ ਗਲਤੀਆਂ ਕਾਰਨ ਪੰਜਾਬ ਵਿੱਚ ਝੋਨੇ ਦੀ ਖਰੀਦ ਨਹੀਂ ਹੋ ਰਹੀ : ਜਸਵੀਰ ਮਹਿਤਾ

ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਾਂਗੇ: ਮੁੱਖ ਮੰਤਰੀ

ਲਾਲਜੀਤ ਸਿੰਘ ਭੁੱਲਰ ਵੱਲੋਂ ਸੂਬੇ ਦੀਆਂ ਜੇਲਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਏ.ਆਈ. ਆਧਾਰਤ ਅਤੇ ਅਤਿ-ਆਧੁਨਿਕ ਤਕਨਾਲੌਜੀ ਅਪਨਾਉਣ 'ਤੇ ਜ਼ੋਰ