ਜ਼ੀਰਕਪੁਰ : ਕਾਂਗਰਸ ਦੇ ਹਲਕਾ ਡੇਰਾਬੱਸੀ ਤੋਂ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਜ਼ੀਰਕਪੁਰ ਵਿਖੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੰਡੀਆਂ ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਪਰੰਤੂ ਸਰਕਾਰ ਵੱਲੋ ਨਾ ਤਾਂ ਝੋਨੇ ਦੀ ਖ਼ਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਝੋਨੇ ਦੀ ਚੁਕਾਈ ਨੂੰ ਲੈ ਕੇ ਸਰਕਾਰ ਗੰਭੀਰ ਨਜ਼ਰ ਆ ਰਹੀ ਹੈ। ਇਸ ਕਾਰਨ 10 ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਉੱਪਰੋਂ ਖਰਾਬ ਮੌਸਮ ਕਾਰਨ ਕਿਸਾਨਾਂ ਦੀ ਚਿੰਤਾਵਾਂ ਵੀ ਵੱਧ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਛੇਤੀ ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਠੀਕ ਕਰ ਕੇ ਮੰਡੀਆਂ 'ਵਿੱਚੋ ਝੋਨਾ ਚੁੱਕਣ ਦੇ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਕਾਂਗਰਸ ਵੱਲੋ ਸਮੂਹ ਜਥੇਬੰਦੀਆਂ ਦੇ ਨਾਲ ਮਿਲ ਕਿ ਵੱਡੀ ਪੱਧਰ ’ਉੱਤੇ ਸੰਘਰਸ਼ ਕੀਤਾ ਜਾਵੇਗਾ। ਦੀਪਇੰਦਰ ਢਿੱਲੋਂ ਨੇ ਕਿਹਾ ਕਿ ਅਸੀਂ ਇਸ ਸਰਕਾਰ ਨੂੰ ਸਰਕਾਰ ਹੀ ਨਹੀਂ ਮੰਨਦੇ ਕਿਉਂਕਿ ਇਸ ਸਰਕਾਰ ਨੇ ਹੁਣ ਤੱਕ ਕੋਈ ਸਿੱਧਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਘਟੀਆ ਨੀਤੀਆਂ ਕਰਕੇ ਕਿਸਾਨ ਰੋਸ ਵਜੋਂ ਸੜਕਾਂ ਤੇ ਰੇਲ ਆਵਾਜਾਈ ਰੋਕਣ ਲਈ ਮਜਬੂਰ ਹਨ। ਜੇਕਰ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਕੋਈ ਹੱਲ ਨਹੀਂ ਕੱਢੇਦੀ ਤਾਂ ਉਹ ਸੰਗਰਸ਼ ਲਈ ਹਮੇਸ਼ਾ ਤਿਆਰ ਹਨ। ਓਨਾ ਕਿਹਾ ਕਿ ਹਲੇ ਤੱਕ ਹਲਕੇ ਦੀਆਂ ਮੰਡੀਆਂ ਵਿਚ ਕੋਈ ਖਰੀਦ ਨਹੀਂ ਹੋਈ। ਅਫ਼ਸਰਾਂ ਨੇ ਸਿਰਫ ਫੋਟੋਆਂ ਹੀ ਖਿਚਵਾਈਆਂ ਹਨ ਹੋਰ ਕੁੱਝ ਨਹੀਂ ਕੀਤਾ ਹੈ।