ਜ਼ੀਰਕਪੁਰ : ਵਿਸ਼ਵਾਸ ਫਾਊਂਡੇਸ਼ਨ ਵੱਲੋਂ ਟ੍ਰਾਂਸਫਯੂਸ਼ਨ ਮੇਡਿਸਿਨ ਵਿਭਾਗ, ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਦੇ ਸਹਿਯੋਗ ਨਾਲ 14 ਅਕਤੂਬਰ, 2024 ਨੂੰ ਕੇਅਰ ਮੈਡੀਕੋਜ਼, ਓਪੋਸਿਟ ਸੀ.ਐਚ.ਸੀ., ਓਲਡ ਅੰਬਾਲਾ ਰੋਡ, ਢਕੋਲੀ ਵਿਖੇ ਇੱਕ ਸਫਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਵੈੱਲਕੇਅਰ ਡਾਇਗਨੌਸਟਿਕ ਅਤੇ ਕੇਅਰ ਮੈਡੀਕੋਜ਼ ਕੈਮਿਸਟ ਵੱਲੋਂ ਗੁਰਨਾਮ ਸਿੰਘ, ਜਗਦੀਪ ਸਿੰਘ ਅਤੇ ਡਾ. ਕੇਸ਼ਵ ਗਰਗ ਦੇ ਨਿਰਦੇਸ਼ਾਂ ਹੇਠ ਲਗਾਇਆ ਗਿਆ। 27 ਦਾਨੀਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ ਅਤੇ 24 ਯੂਨਿਟ ਖੂਨ ਇਕੱਤਰ ਕੀਤਾ ਗਿਆ। ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਪ੍ਰਸ਼ੰਸਾ ਦੇ ਪ੍ਰਮਾਣ-ਪੱਤਰ ਅਤੇ ਤੋਹਫ਼ਿਆਂ ਨਾਲ ਸੰਬੋਧਨ ਕੀਤਾ ਗਿਆ। ਮੌਜੂਦਾ ਸਥਿਤੀ ਵਿੱਚ ਜਦੋਂ ਟ੍ਰਾਈਸਿਟੀ ਦੇ ਹਸਪਤਾਲ ਡੇਂਗੂ ਦੇ ਪ੍ਰਕੋਪ ਦੇ ਬੋਝ ਨਾਲ ਝੂਜ ਰਹੇ ਹਨ ਤਾਂ ਖੂਨਦਾਨ ਕਰਨਾ ਮਹੱਤਵਪੂਰਨ ਹੈ। ਇਹ ਖੂਨਦਾਨ ਬਾਰੇ ਜਾਗਰੂਕਤਾ ਫੈਲਾਣ ਅਤੇ ਆਮ ਲੋਕਾਂ ਨੂੰ ਇਸ ਨੇਕ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੀ ਇੱਕ ਕੋਸ਼ਿਸ਼ ਸੀ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਖੂਨ ਦਾਨ ਕਰਨ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਅਸੀਂ ਖੂਨ ਦਾਨ ਕਰਕੇ ਇੱਕ ਵਿਅਕਤੀ ਨੂੰ ਜਿੰਦਗੀ ਦਿੰਦੇ ਹਾਂ ਉਹਨਾਂ ਕਿਹਾ ਕਿ ਇੱਕ ਵਾਰ ਦਿੱਤਾ ਗਿਆ ਖੂਨ ਕੁਝ ਹੀ ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸ ਲਈ ਸਾਨੂੰ ਵੱਧ ਚੜ ਕੇ ਖੂਨ ਦਾਨ ਕਰਨਾ ਚਾਹੀਦਾ ਹੈ।