ਜ਼ੀਰਕਪੁਰ : ਜੀਰਕਪੁਰ ਦੇ ਲੋਹਗੜ੍ਹ ਦੇ ਬਜਾਰ ਵਿਖੇ ਅੱਜ ਦੋ ਲੁਟੇਰਿਆਂ ਵਲੋਂ ਦਿਨ ਦਿਹਾੜੇ ਸੁਨਿਆਰ ਦੀ ਦੁਕਾਨ ਲੁੱਟਣ ਦੀ ਕੋਸ਼ਿਸ ਕੀਤੀ ਗਈ। ਬਾਜ਼ਾਰ ਵਿੱਚ ਦਿਨ ਦਿਹਾੜੇ ਅਜਿਹੀ ਘਟਨਾ ਵਾਪਰਨ ਕਾਰਨ ਸਨਸਨੀ ਫੈਲ ਗਈ ਅਤੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਫੈਲ ਗਿਆ। ਇਸ ਦੌਰਾਨ ਲੁਟੇਰਿਆਂ ਨੇ ਦੁਕਾਨਦਾਰ ਨੂੰ ਸਟੋਰ ਵਿੱਚ ਬੰਦ ਕਰ ਦਿੱਤਾ ਪ੍ਰੰਤੂ ਦੁਕਾਨਦਾਰ ਨੇ ਹਿੰਮਤ ਕਰਕੇ ਸਾਰਨ ਬਜਾ ਦਿੱਤਾ ਜਿਸ ਤੋਂ ਬਾਅਦ ਲੁਪੇਰੇ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਆਪਣੇ ਨਾਲ ਸੋਨੇ ਅਤੇ ਚਾਂਦੀ ਦੇ ਕੁਝ ਗਹਿਣੇ ਵੀ ਨਾਲ ਲੈ ਕੇ ਗਏ ਹਨ ਪ੍ਰੰਤੂ ਫਿਲਹਾਲ ਦੁਕਾਨ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਹੈ। ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜਿਲਾ ਮੋਹਾਲੀ ਦੇ ਐਸਟੀ ਰੂਰਲ ਮਨਪ੍ਰੀਤ ਸਿੰਘ ਡੀਐਸਪੀ ਸਰਕਲ ਜੀਰਕਪੁਰ ਜਸਵਿੰਦਰ ਸਿੰਘ ਗਿੱਲ ਅਤੇ ਜ਼ੀਰਕਪੁਰ ਥਾਣਾ ਮੁਖੀ ਜਸ ਕਮਲ ਸਿੰਘ ਸੇਖੋ ਨੇ ਆਪਣੀ ਟੀਮ ਨਾਲ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ ਖਬਰ ਲਿਖੇ ਜਾਣ ਤੱਕ ਟੀਮ ਵੱਲੋਂ ਮੌਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਰੂਰਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 112 ਫੋਨ ਨੰਬਰ ਰਾਹੀਂ ਲੋਹਗੜ ਦੇ ਦਿਵਿਆ ਜਲ ਵਿਖੇ ਲੁੱਟ ਦੀ ਕੋਸ਼ਿਸ਼ ਹੋਣ ਦੀ ਸੂਚਨਾ ਮਿਲੀ ਸੀ ਉਹਨਾਂ ਦੱਸਿਆ ਕਿ ਮੁਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਤੇ ਦੋ ਮੋਟਰਸਾਈਕਲ ਸਵਾਰ ਨਕਾਬ ਪੋਸ਼ ਲੁਟੇਰਿਆਂ ਨੇ ਦਿਵਿਆ ਜਵੈਲਰ ਨਾਮਕ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਦੇ ਮਾਲਕ ਸਹਿਮ ਨੂੰ ਬੰਧਕ ਬਣਾ ਲਿਆ ਤੇ ਉਸ ਤੋਂ ਕੋਨੇ ਚਾਂਦੀ ਦੀ ਮੰਗ ਕਰਨ ਲੱਗੇ ਦੁਕਾਨਦਾਰ ਸੈਮ ਅਨੁਸਾਰ ਦੋਨੋਂ ਨਕਾਬ ਪੋਸ ਉਸ ਨੂੰ ਸਟੋਰ ਵਿੱਚ ਲੈ ਗਏ ਅਤੇ ਉਸ ਦੀ ਕਨਪਟੀ ਤੇ ਪਿਸਤੋਲ ਲਗਾ ਕੇ ਉਸ ਤੋਂ ਸਮਾਨ ਮੰਗਣ ਲੱਗੇ ਇਸ ਦੌਰਾਨ ਇੱਕ ਲੁਟੇਰੇ ਨੇ ਉਸਦੇ ਪੈਰ ਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸਨੇ ਆਪਣਾ ਪੈਰ ਪਿੱਛੇ ਕਰ ਲਿਆ ਜਿਸ ਕਾਰਨ ਗੋਲੀ ਫਰਸ਼ ਵਿੱਚ ਲੱਗ ਗਈ ਇਸ ਦੌਰਾਨ ਹਿੰਮਤ ਕਰਕੇ ਸਹਿਮ ਨੇ ਜਦੋਂ ਰੌਲਾ ਪਾਇਆ ਤਾਂ ਨੇੜਲੇ ਦੁਕਾਨਦਾਰਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਲੁਟੇਰੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਸੈਮ ਨੇ ਦੋਸਤ ਲਗਾਇਆ ਪੀ ਲੁਟੇਰੇ ਜਾਂਦੇ ਹੋਏ ਉਸਦੇ ਹੱਥ ਵਿੱਚ ਪਾਈ ਇੱਕ ਅੰਗੂਠੀ ਅਤੇ ਦੁਕਾਨ ਵਿੱਚ ਡੱਬੇ ਵਿੱਚ ਪਈ ਤੇ ਸੋਨੇ ਦੀ ਚੇਨ ਅਤੇ ਟੋਪਸ ਅਤੇ ਵਾਲੀਆਂ ਚੁੱਕ ਕੇ ਨਾਲ ਲੈ ਗਏ ਪ੍ਰਤੱਖ ਦਰਸ਼ੀਆਂ ਅਨੁਸਾਰ ਲੁਟੇਰਿਆਂ ਵੱਲੋਂ ਦੁਕਾਨ ਦੇ ਬਾਹਰ ਵੀ ਇੱਕ ਫਾਇਰ ਕੀਤਾ ਗਿਆ ਹੈ ਜਿਸ ਦਾ ਖੋਲਹੋ ਨਾਲ ਲੈ ਗਏ ਜਦਕਿ ਪੁਲਿਸ ਨੇ ਮੌਕੇ ਤੋਂ ਇੱਕ ਖੋਲ ਬਰਾਮਦ ਕਰ ਲਿਆ ਹੈ ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਨੇੜਲੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭ ਕਰ ਦਿੱਤੀ ਹੈ ਉਹਨਾਂ ਦਾਅਵਾ ਕੀਤਾ ਕਿ ਜਲਦ ਹੀ ਲੁਟੇਰਿਆਂ ਨੂੰ ਕਰਕੇ ਮਾਮਲਾ ਹੱਲ ਕਰ ਲਿਆ ਜਾਵੇਗਾ।