ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਦੇ ਚੋਲ ਦੀ ਲਿਫਟਿੰਗ ਨਾ ਕੀਤੇ ਜਾਣ ਕਾਰਨ ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਦੇ ਗੋਦਾਮਾਂ ਵਿੱਚ ਥਾਂ ਨਹੀਂ ਹੈ ਜਿਸ ਕਰਕੇ ਮੰਡੀਆਂ ਵਿੱਚ ਆ ਰਹੇ ਝੋਨੇ ਦੀ ਖਰੀਦ ਨਹੀਂ ਹੋ ਰਹੀ, ਇਹ ਸਰਾਸਰ ਝੂਠ ਅਤੇ ਹਕੀਕਤ ਤੋਂ ਕੋਸਾਂ ਦੂਰ ਹੈ, ਜਿਸ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ । ਇਹ ਗੱਲ ਪੰਜਾਬ ਭਾਜਪਾ ਦੇ ਜਸਵੀਰ ਮਹਿਤਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਮਹਿਤਾ ਨੇ ਕਿਹਾ ਗੁੰਮਰਾਹ ਕਿਵੇਂ ਕਰ ਰਹੇ ਹਨ ਇਸਦਾ ਪਹਿਲਾ ਤੱਥ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕਰਕੇ ਇਹ ਕਹਿ ਦਿੱਤਾ ਹੈ ਕਿ ਉਨ੍ਹਾਂ ਕੋਲ ਪੰਜਾਬ ਵਿੱਚ ਕਰੀਬ 3 ਲੱਖ ਮੀਟ੍ਰਿਕ ਟਨ ਝੋਨਾ ਸਟੋਰ ਕਰਨ ਲਈ ਥਾਂ ਹੈ ਪਰ ਪੰਜਾਬ ਚ ਬੋਲਦੇ ਨੇ ਕਿ ਜਗਹ ਨਹੀਂ ਹੈ ।
ਦੂਸਰਾ ਤੱਥ ਹੈ ਕਿ ਪੰਜਾਬ ਸਰਕਾਰ ਜਿਸ ਗੋਦਾਮ ਨੂੰ ਕੇਂਦਰ ਸਰਕਾਰ ਤੋਂ ਖਾਲੀ ਕਰਵਾਨ ਦੀ ਗੱਲ ਕਰ ਰਹੀ ਹੈ, ਉਸ ਵਿੱਚ ਝੋਨੇ ਦੀ ਮਿਲਿੰਗ ਤੋਂ ਬਾਅਦ ਬਣੇ ਚੌਲ ਰੱਖੇ ਜਾਂਦੇ ਹਨ, ਝੋਨਾ ਨਹੀਂ। ਰਾਇਸ ਮਿਲਰਾਂ ਕੋਲ ਝੋਨਾ ਰੱਖਣ ਦੀ ਖੁੱਲੀ ਥਾਂ ਹੈ । ਮੰਡੀਆਂ ਚ ਪੰਜਾਬ ਸਰਕਾਰ ਦੇ ਅਧਿਕਾਰੀ ਖਰੀਦ ਨਹੀਂ ਕਰ ਰਹੇ ਹਨ ਅਤੇ ਜਦੋਂ ਤੱਕ ਉਹ ਖਰੀਦ ਦੀ ਪੁਸ਼ਟੀ ਨਹੀਂ ਕਰਦੇ, ਉਦੋਂ ਤੱਕ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪੈਸੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਜਾਣਗੇ, ਇਸ ਤੋਂ ਸਪੱਸ਼ਟ ਹੈ ਕਿ ਖਰੀਦ ਨਾ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ । ਜੇਕਰ ਪੰਜਾਬ ਸਰਕਾਰ ਕਣਕ ਖਰੀਦ ਕੇ ਸਿੰਗਲ ਕਸਟਡੀ ‘ਚ ਰੱਖ ਸਕਦੀ ਹੈ ਤਾਂ ਝੋਨਾ ਖਰੀਦ ਕੇ ਸਿੰਗਲ ਕਸਟਡੀ ‘ਚ ਕਿਉਂ ਨਹੀਂ ਰੱਖ ਰਹੀ। ਅੰਤ ਵਿੱਚ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਝੂਠ ਬੋਲਣਾ ਬੰਦ ਕਰੇ ਅਤੇ ਝੋਨਾ ਜਲਦੀ ਖਰੀਦੇ।