ਐਸ. ਏ. ਐਸ. ਨਗਰ : ਅੱਜ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਿਹਤ ਮੰਤਰੀ ਪੰਜਾਬ ਸ ਬਲਬੀਰ ਸਿੰਘ ਸਿੱਧੂ ਜੀ ਵੱਲੋਂ ਆਪਣੇ ਗ੍ਰਹਿ ਵਿਖੇ ਹਲਕਾ ਮੋਹਾਲੀ ਦੇ ਪਿੰਡ ਮੌਜਪੁਰ, ਕੰਬਾਲੀ ਅਤੇ ਬੜਮਾਜਰਾ ਤੋਂ ਨਵ ਨਿਯੁਕਤ ਸਰਪੰਚਾਂ, ਪੰਚਾਇਤ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਸਮੂਹ ਪੰਚਾਇਤਾਂ ਨੂੰ ਸ਼ੁੱਭਕਾਮਨਾਵਾਂ ਭੇਂਟ ਕਰਦੇ ਹੋਏ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਸ਼੍ਰੀ ਸਿੱਧੂ ਨੇ ਕਿਹਾ ਕਿ ਮੈਂ ਸਮੂਹ ਹਲਕਾ ਮੋਹਾਲੀ ਅਤੇ ਸਾਰੇ ਨਵ ਨਿਯੁਕਤ ਸਰਪੰਚਾਂ ਅਤੇ ਪੰਚਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਆਉਣ ਵਾਲੇ ਸਾਲਾਂ ਦੌਰਾਨ ਪੰਚਾਇਤਾਂ ਦੇ ਚੰਗੇ ਕਾਰਜਕਾਲ ਦੀ ਕਾਮਨਾ ਕਰਦਾ ਹਾਂ । ਇਸ ਦੌਰਾਨ ਉਹਨਾਂ ਆਪਣੇ ਗ੍ਰਹਿ ਵਿਖੇ ਹਲਕਾ ਮੋਹਾਲੀ ਦੇ ਪਿੰਡ ਦਾਊਂ ਦੇ ਯੂਥ ਕਲੱਬ ਦੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ, ਨੌਜਵਾਨਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਨੌਜਵਾਨਾਂ ਨੂੰ ਚੰਗੇ ਇਨਸਾਨ ਬਣਨ ਅਤੇ ਸਮਾਜ ਸੇਵੀ ਕੰਮ ਕਰਨ ਲਈ ਪ੍ਰੇਰਿਤ ਕੀਤਾ।