ਜ਼ੀਰਕਪੁਰ : ਅੱਜ ਲਗਾਤਾਰ ਦੂਜੇ ਦਿਨ ਵੀ ਠੇਕਾ ਕਾਮਿਆ ਵੱਲੋਂ ਆਪਣੀਆ ਮੰਗਾਂ ਦੇ ਹੱਲ ਲਈ ਧਰਨਾ ਦਿੱਤਾ ਗਿਆ! ਜਿਸ ਦੋਰਾਨ ਗੱਲ ਕਰਦਿਆ ਏਕਮ ਸਿੱਧੂ ਸਕੱਤਰ ਮੋਹਾਲੀ ਸਰਕਲ ਨੇ ਦੱਸਿਆ ਕਿ ਆਪਣੀਆ ਮੰਗਾਂ ਦੇ ਹੱਲ ਨੂੰ ਲੈ ਕੇ ਦੂਜੇ ਦਿਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਗਿਆ ਜਿਸ ਵਿੱਚ ਰੋਪੜ,ਖਰੜ,ਲਾਲੜੂ,ਮੋਰਿੰਡਾ ਅਤੇ ਜੀਰਕਪੁਰ ਦੇ ਸਾਥੀਆ ਵੱਲੋ ਹਿੱਸਾ ਲਿਆ ਅਤੇ ਇਸਦੇ ਨਾਲ ਹੀ ਕਿਸਾਨ ਜੱਥੇਬੰਦੀ ਵੱਲੋਂ ਭਰਾਤਰੀ ਜੱਥੇਬੰਦੀ ਵੱਜੋਂ ਕਿਸਾਨ ਆਗੂ ਤਰਲੋਚਨ ਸਿੰਘ ਅਤੇ ਰੁਸ਼ਤਮ ਸ਼ੇਖ ਵੱਲੋਂ ਆਪਣੇ ਹੋਰਨਾਂ ਸਾਥੀਆ ਸਮੇਤ ਕਿਰਤੀ ਲੋਕਾਂ ਦੀ ਹਾਂ ਵਿੱਚ ਹਾਂ ਦਾ ਨਾਰਾ ਮਾਰਿਆ ਅਤੇ ਉਹਨਾਂ ਦੀ ਮੰਗਾਂ ਨੂੰ ਜਾਇਜ ਦੱਸਦੇ ਹੋਏ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ ਦੀ ਗੱਲ ਕੀਤੀ! ਇਸ ਦੋਰਾਨ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਵਿੱਚ ਪੀੜਤ ਕਾਮੇ ਅਮਨਪ੍ਰੀਤ ਸਿੰਘ ਨੂੰ ਸੰਘਰਸ਼ ਸਦਕਾ ਮੀਟਰ ਰੀਡਰ ਦੀ ਨੌਕਰੀ ਦੇਣ ਦਾ ਹੁੰਗਾਰਾ ਬਿਜਲੀ ਬੋਰਡ ਦੇ ਅਧਿਕਾਰੀਆ ਵੱਲੋਂ ਭਰਿਆ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਭਲਕੇ ਹੀ ਪੀੜਤ ਨੂੰ ਡਿਊਟੀ ਉੱਤੇ ਜੋਇੰਨ ਕਰਵਾ ਦਿੱਤਾ ਜਾਵੇਗਾ! ਇੱਥੇ ਦੱਸਣਯੋਗ ਹੈ ਕਿ ਪੀੜਤ ਕਾਮਾ ਬਿਜਲੀ ਬੋਰਡ ਵਿੱਚ ਕੱਚੇ ਕਾਮੇ ਦੇ ਤੋਰ ਤੇ ਕੰਮ ਕਰਦਾ ਸੀ ਜਿਸ ਨਾਲ ਇੱਕ ਸਾਲ ਪਹਿਲਾ ਗੈਰ ਘਾਤਕ ਹਾਦਸਾ ਵਾਪਰ ਗਿਆ ਸੀ ਜਿਸ ਵਿੱਚ ਉਸਦੀ ਇੱਕ ਬਾਂਹ ਕੱਟਣੀ ਪੈ ਗਈ ਸੀ! ਪੀੜਤ ਕਾਮੇ ਨੂੰ ਡੇਢ ਸਾਲ ਤੋੰ ਨਕਾਰਾ ਘੋਸ਼ਿਤ ਕਰਕੇ ਨੋਕਰੀ ਤੋਂ ਕੱਢਿਆ ਹੋਇਆ ਸੀ ਜਿਸਨੂੰ ਨੋਕਰੀ ਦਵਾਉਣ ਲਈ ਇਹ ਸੰਘਰਸ਼ ਲੜਿਆ ਜਾ ਰਿਹਾ ਸੀ! ਇਸ ਸੰਘਰਸ਼ ਦੇ ਪੂਰਨ ਹੋਣ ਉਪਰੰਤ ਠੇਕਾ ਕਾਮਿਆ ਵੱਲੋਂ ਸਾਥ ਦੇਣ ਵਾਲੀਆ ਸਾਰੀਆ ਭਰਾਤਰੀ ਜੱਥੇਬੰਦੀਆ ਦਾ ਬਹੁਤ ਬਹੁਤ ਧੰਨਵਾਦ ਕੀਤਾ! ਇਸ ਸੰਘਰਸ਼ ਦੋਰਾਨ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਸਰਕਲ ਪ੍ਰਧਾਨ ਗੁਰਮੀਤ ਸਿੰਘ ਮੋਹਾਲੀ ਡਵੀਜਨ ਪ੍ਰਧਾਨ ਜੋਰਾਵਰ ਸਿੰਘ,ਜਗਮੋਹਨ ਸਿੰਘ,ਰਜਿੰਦਰ ਪ੍ਰਧਾਨ ਟੀ ਐਸ ਯੂ ਆਦਿ ਸ਼ਾਮਿਲ ਰਹੇ!