ਮੋਹਾਲੀ : ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ ਨਗਰ, ਟੀ. ਬੈਨਿਥ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਦੀਪਾਂਕਰ ਗਰਗ ਅਤੇ ਸਹਾਇਕ ਕਮਿਸ਼ਨਰ ਵੱਲੋਂ ਅੱਜ ਵੱਖ-ਵੱਖ ਫੇਜ਼ਾ/ਸੈਕਟਰਾਂ ਵਿੱਚ ਸਾਫ-ਸਫਾਈ ਦੇ ਕੰਮਾਂ ਦੀ ਚੈਕਿੰਗ ਦੇ ਨਾਲ-ਨਾਲ ਆਰ.ਐਮ.ਸੀ ਪੁਆਇੰਟਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਫੇਜ਼-3ਏ ਦੇ ਆਰ.ਐਮ.ਸੀ ਪੁਆਇੰਟ ਤੇ ਪੁਰਾਣਾ ਕੂੜਾ, ਨਾਰੀਅਲ ਦੀ ਰਹਿੰਦ ਖੂੰਹਦ ਅਤੇ ਪਲਾਸਟਿਕ ਦੀ ਤਿਆਰ ਬੇਲਜ਼ ਪਈਆਂ ਸਨ ਜਿਸ ਸੰਬੰਧੀ ਇਸ ਆਰ.ਐਮ.ਸੀ ਪੁਆਇੰਟ ਤੇ ਸੈਨੇਟਰੀ ਇੰਸਪੈਕਟਰ ਸ਼੍ਰੀ ਰਵਿੰਦਰ ਕੁਮਾਰ ਅਤੇ ਚੀਫ ਸੈਨੇਟਰੀ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ ਨੂੰ ਹਦਾਇਤ ਕੀਤੀ ਗਈ ਕਿ ਇਸ ਆਰ.ਐਮ.ਸੀ ਪੁਆਇੰਟ ਤੋਂ ਪੁਰਾਣਾ ਕੂੜਾ, ਨਾਰੀਅਲ ਦੀ ਰਹਿੰਦ ਖੂੰਹਦ ਅਤੇ ਪਲਾਸਟਿਕ ਦੀ ਤਿਆਰ ਬੇਲਜ਼ ਨੂੰ ਤੁਰੰਤ ਚੁਕਵਾਇਆ ਜਾਵੇ। ਇਸ ਤੋਂ ਇਲਾਵਾ ਸ਼੍ਰੀ ਰਣਜੀਵ ਕੁਮਾਰ, ਸਹਾਇਕ ਕਮਿਸ਼ਨਰ ਵੱਲੋਂ ਏਰੀਆ ਚੀਫ ਸੈਨੇਟਰੀ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਸ਼੍ਰੀ ਸੁਰਿੰਦਰ ਕੁਮਾਰ ਨੂੰ ਨਾਲ ਲੈ ਕੇ ਸ਼ਾਹੀਮਾਜਰਾ ਪੁਆਇੰਟ ਦੀ ਚੈਕਿੰਗ ਕੀਤੀ ਗਈ ਅਤੇ ਸਬੰਧਤ ਸੈਨੇਟਰੀ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ ਕਿ ਇਸ ਪੁਆਇੰਟ ਤੇ ਪਏ ਗਿਲ੍ਹੇ ਕੂੜੇ ਨੂੰ ਤੁਰੰਤ ਚੁੱਕਵਾਇਆ ਜਾਵੇ। ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ।