ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੂੰ ਅੱਜ ਦੁਪਹਿਰ ਐਰੋ ਸਿਟੀ ਦੇ ਜੇ-ਬਲਾਕ ਕੋਲ ਇੱਕ ਕਰੀਬ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਦੇ ਹੱਥ ਅਤੇ ਪੈਰ ਬੰਨੇ ਹੋਏ ਸਨ ਪੁਲਿਸ ਨੂੰ ਲਾਸ਼ ਦੇ ਨੇੜਿਓਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਦੇਰ ਸ਼ਾਮ ਮਿਰਤਕ ਦੀ ਪਛਾਣ ਰਾਣਾ ਪ੍ਰਤਾਪ ਸਿੰਘ ਪੁੱਤਰ ਮੁਕਤ ਸਿੰਘ ਵਾਸੀ ਪਿੰਡ ਖਟੌਲੀ ਰਾਜਪੁਰਾ ਵਜੋਂ ਹੋਈ ਹੈ ਜੋ ਇੱਥੇ ਲੋਹਗੜ ਵਿਖੇ ਨੂਰ ਸਿਕਿਉਰਟੀ ਏਜੰਸੀ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਸੀ। ਜ਼ੀਰਕਪੁਰ ਪੁਲਿਸ ਨੇ ਮ੍ਰਿਤਕ ਰਾਣਾ ਪ੍ਰਤਾਪ ਸਿੰਘ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੀਰਕਪੁਰ ਪੁਲਿਸ ਥਾਣਾ ਮੁਖੀ ਇੰਸਪੈਕਟਰ ਜਸਕੰਵਲ ਸਿੰਘ ਸੇਖੋ ਨੇ ਦੱਸਿਆ ਕਿ ਪੁਲਿਸ ਨੂੰ ਜ਼ੀਰਕਪੁਰ ਦੇ ਛੱਤ ਲਾਈਟ ਪੁਆਇੰਟ ਨੇੜੇ ਕਿਸੇ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਉਹਨਾਂ ਦੱਸਿਆ ਕਿ ਜਦੋਂ ਪੁਲਿਸ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਮੌਕੇ ਤੇ ਕਰੀਬ 40 ਸਾਲਾ ਵਿਅਕਤੀ ਦੀ ਲਾਸ਼ ਪਈ ਸੀ ਜਿਸ ਦੇ ਹੱਥ ਅਤੇ ਪੈਰ ਬੰਨੇ ਹੋਏ ਸਨ ਉਹਨਾਂ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਸੀ ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕਦੀ। ਉਹਨਾਂ ਦੱਸਿਆ ਕਿ ਲਾਸ਼ ਵੇਖਣ ਨੂੰ ਦੋ ਤੋਂ ਤਿੰਨ ਦਿਨ ਪੁਰਾਣੀ ਲੱਗਦੀ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਸੀ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਮਲੇ ਦੇ ਪੜਤਾਲ ਅਫਸਰ ਰਾਜੇਸ਼ ਚੌਹਾਨ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਮ੍ਰਿਤਕ ਦੀ ਪਛਾਣ ਰਾਣਾ ਪ੍ਰਤਾਪ ਸਿੰਘ ਪੁੱਤਰ ਮੁਕਤ ਸਿੰਘ ਵਾਸੀ ਪਿੰਡ ਖਟੌਲੀ ਵਜੋਂ ਹੋ ਗਈ ਸੀ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਭਰਾ ਜੀਰਕਪੁਰ ਦੇ ਲੋਗੜ ਖੇਤਰ ਵਿੱਚ ਨੂਰ ਸਿਕਿਉਰਟੀ ਏਜੰਸੀ ਵਿਖੇ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਸੀ ਅਤੇ ਇੱਥੇ ਹੀ ਰਹਿ ਜਾਂਦਾ ਸੀ। ਉਹਨਾਂ ਦੱਸਿਆ ਕਿ 7 ਨਵੰਬਰ ਨੂੰ ਉਸਦਾ ਭਰਾ ਆਮ ਵਾਂਗ ਡਿਊਟੀ ਤੇ ਆਇਆ ਸੀ ਪਰੰਤੂ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਅਤੇ ਨਾ ਹੀ ਉਸਦਾ ਮੋਬਾਇਲ ਫੋਨ ਮਿਲ ਰਿਹਾ ਸੀ ਰਜੇਸ਼ ਚੌਹਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਸਬੰਧੀ ਕਨਿਕ ਤਕਨੀਕੀ ਅਤੇ ਹਿਊਮਨ ਸਾਧਨਾਂ ਦੀ ਮਦਦ ਨਾਲ ਮਾਮਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ ਉਧਰ ਦੂਜੇ ਪਾਸੇ ਜ਼ੀਰਕਪੁਰ ਥਾਣਾ ਮੁਖੀ ਇੰਸਪੈਕਟਰ ਜਸ ਕਮਲ ਸਿੰਘ ਨੇ ਦਾਅਵਾ ਕੀਤਾ ਕਿ ਜਲਦ ਹੀ ਮਾਮਲਾ ਸੁਲਝਾ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।