ਜ਼ੀਰਕਪੁਰ : ਜ਼ੀਰਕਪੁਰ ਵਿਖੇ ਅੱਜ ਦੁਪਹਿਰ ਕਰੀਬ 3 ਵਜੇ ਇੱਕ ਬੱਸ ਚਾਲਕ ਅਤੇ ਕਾਰ ਚਾਲਕ ਵਿਚਕਾਰ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਬਸ ਚਾਲਕਾਂ ਨੇ ਚੰਡੀਗੜ੍ਹ ਅੰਬਾਲਾ ਸੜਕ ਤੇ ਬੱਸਾਂ ਖੜੀਆਂ ਕਰਕੇ ਆਵਾਜਾਈ ਜਾਮ ਲਗਾ ਦਿੱਤਾ ਇਸ ਆਵਾਜਾਈ ਜਾਮ ਦੌਰਾਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬਲਟਾਣਾ ਪੁਲਿਸ ਨੇ ਮੌਕੇ ਤੇ ਪੁੱਜ ਕੇ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਤੋਂ ਬਾਅਦ ਆਵਾਜਾਈ ਜਾਮ ਖਲਵਾਇਆ ਤਾਂ ਕਿਤੇ ਜਾ ਕੇ ਲੋਕਾਂ ਨੂੰ ਰਾਹਤ ਪ੍ਰਾਪਤ ਹੋਈ ਹਾਸਲ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬਤ ਵਜੇ ਜ਼ੀਰਕਪੁਰ ਦੇ ਬੱਸ ਸਟੈਂਡ ਕੋਲ ਇੱਕ ਬੱਸ ਚਾਲਕ ਅਤੇ ਕਾਰ ਚਾਲਕ ਦੀ ਮਾਮੂਲੀ ਤਕਰਾਰ ਹੋ ਗਈ ਜਿਸ ਨੂੰ ਲੈ ਕੇ ਬਸ ਦੇ ਚਾਲਕ ਨੇ ਬਾਕੀ ਬੱਸ ਚਾਲਕਾਂ ਨਾਲ ਮਿਲ ਕੇ ਆਵਾਜਾਈ ਜਾਮ ਲਗਾ ਦਿੱਤਾ ਬਸ ਚਾਲਕਾਂ ਦੀ ਆਪ ਹੋਦਰੀ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਥੋਂ ਤੱਕ ਕੀ ਸਕੂਲ ਦੇ ਬੱਚੇ ਬੱਸਾਂ ਵਿੱਚ ਤੜਫਦੇ ਨਜ਼ਰ ਆਏ ਪਰੰਤੂ ਬੱਸ ਚਾਲਕਾਂ ਨੂੰ ਕਿਸੇ ਤੇ ਰਹਿਮ ਨਹੀਂ ਆਇਆ ਸਗੋਂ ਉਹ ਆਪਣੀਆਂ ਬੱਸਾਂ ਲਗਾ ਕੇ ਮਜੇ ਲੈਂਦੇ ਨਜ਼ਰ ਆਏ ਉਧਰ ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਲੋਕ ਜ਼ੀਰਕਪੁਰ ਦੇ ਆਵਾਜਾਈ ਜਾਮ ਤੋਂ ਪਰੇਸ਼ਾਨ ਹਨ ਦੂਜੇ ਪਾਸੇ ਬੱਸ ਚਾਲਕਾਂ ਨੇ ਜਾਮ ਲਗਾ ਕੇ ਲੋਕਾਂ ਦੀ ਪਰੇਸ਼ਾਨੀ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ ਉਹਨਾਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨਾਂ ਵਜਹਾ ਆਵਾਜਾਈ ਜਾਮ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਬੱਸ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਸ ਚਾਲਕ ਆਵਾਜਾਈ ਜਾਮ ਲਗਾਣ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਪਹਿਲਾਂ ਦਸ ਵਾਰ ਸੋਚਣ ਮਾਮਲੇ ਸਬੰਧੀ ਸੰਪਰਕ ਕਰਨ ਤੇ ਬਲਟਾਣਾ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਦੀ ਗਲਤ ਫਹਿਮੀ ਹੋਣ ਕਾਰਨ ਬੱਸ ਚਾਲਕਾਂ ਨੇ ਆਵਾਜਾਈ ਜਾਮ ਲਗਾ ਦਿੱਤਾ ਸੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕਰਕੇ ਉਹਨਾਂ ਨੂੰ ਭੇਜ ਦਿੱਤਾ ਹੈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਦੌਰਾਨ ਜਿਸ ਧਿਰ ਦੀ ਗਲਤੀ ਸਾਹਮਣੇ ਆਵੇਗੀ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।