ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਕਰੀਬ ਪੰਜ ਕਥਿਤ ਦੋਸ਼ੀਆਂ ਨੂੰ ਸੈਲੂਨ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲਿਸ ਵੱਲੋਂ ਇਸ ਸਬੰਧੀ ਦੋ ਲੜਕੀਆਂ ਨੂੰ ਬਰਾਮਦ ਕਰਕੇ ਰਿਹਾ ਵੀ ਕਰਵਾਇਆ ਗਿਆ ਹੈ। ਪੁਲਿਸ ਕਾਰਵਾਈ ਦੌਰਾਨ ਪੁਲਿਸ ਨੂੰ ਮੌਕੇ ਤੋਂ ਕੁਝ ਇਤਰਾਜਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਡਿਵੀਜ਼ਨ ਦੇ ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਵੱਲੋਂ ਜਿਲਾ ਪੁਲਿਸ ਮੁਖੀ ਸੰਦੀਪ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਡੀ ਕਾਰਵਾਈ ਦੌਰਾਨ ਜ਼ੀਰਕਪੁਰ ਥਾਣਾ ਮੁਖੀ ਇੰਸਪੈਕਟਰ ਜਸਕੰਵਲ ਸਿੰਘ ਸੇਖੋ ਨੂੰ ਸੂਚਨਾ ਮਿਲੀ ਸੀ ਕਿ ਐਨਐਸ ਯੂਨੀਸੈਕ ਸਲੂਨ ਅਤੇ ਅਕੈਡਮੀ ਰੰਜਨ ਪਲਾਜਾ ਨੂੰ ਨੀਤੂ ਸੈਣੀ ਪਤਨੀ ਪ੍ਰਦੀਪ ਕੁਮਾਰ ਵਾਸੀ ਮਕਾਨ ਨੰਬਰ 437 ਵਿਕਟੋਰੀਆ ਸਿਟੀ ਭਬਾਤ ਅਤੇ ਸੰਜੇ ਕੁਮਾਰ ਪੁੱਤਰ ਹਰਜਿੰਦਰ ਪ੍ਰਸਾਦ ਵਾਸੀ ਵੀਰ ਪੈਲਸ ਲੁਧਿਆਣਾ ਚਲਾਉਂਦੇ ਹਨ ਜਿਨਾਂ ਵੱਲੋਂ ਸਲੂਨ ਵਿੱਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਜਿਸ ਤੇ ਪੁਲਿਸ ਵੱਲੋਂ ਉਹ ਥਾਂ ਤੇ ਛਾਪੇਮਾਰੀ ਕਰਕੇ ਨੀਤੂ ਸੈਣੀ, ਸੰਜੇ ਕੁਮਾਰ, ਇੰਦਰਜੀਤ ਪੁੱਤਰ ਬਿਹਾਰੀ ਵਾਸੀ ਪਠਾਣਕੋਟ, ਵਰਿੰਦਰ ਸਿੰਘ ਉਰਫ ਵਰਿੰਦਰ ਸਿੰਘ ਮਠਾੜੂ ਪੁੱਤਰ ਰਣਜੀਤ ਸਿੰਘ ਵਾਸੀ ਲੁਧਿਆਣਾ ਅਤੇ ਰਾਹੁਲ ਉਰਫ ਰਾਹੁਲ ਅੰਸਾਰੀ ਵਾਸੀ ਲੁਧਿਆਣਾ ਨੂੰ ਕਾਬੂ ਕੀਤਾ ਗਿਆ। ਜਦਕਿ ਪੁਲਿਸ ਵੱਲੋਂ ਮੌਕੇ ਤੋਂ ਸੰਦੀਪ ਕੁਮਾਰ ਅਤੇ ਪਰਨੀਤ ਕੌਰ ਨਾਮਕ ਲੜਕੀਆਂ ਨੂੰ ਛੁਡਵਾਇਆ ਗਿਆ। ਉਹਨਾਂ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਕੁਝ ਇਤਰਾਜਯੋਗ ਸਮੱਗਰੀ ਵੀ ਬਰਾਮਦ ਹੋਈ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।