ਆਪ ਲੋਕਾਂ ਦੀ ਸਹੂਲਤ ਲਈ ਨਗਰ ਕੌਂਸਲ ਦਫਤਰ, ਬਨੂੜ ਵਿਖੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ 20 ਅਤੇ 21 ਨਵੰਬਰ ਨੂੰ ਵਿਸ਼ੇਸ਼ ਕੈਂਪ ਲੱਗੇਗਾ
ਬਨੂੜ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਨਗਰ ਕੌਂਸਲ ਬਨੂੜ ਦੇ ਵਾਰਡ ਨੰਬਰ 6, ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 14.11.2024 ਨੂੰ ਕਰਵਾ ਦਿੱਤੀ ਗਈ ਹੈ। ਇਹ ਵੋਟਰ ਸੂਚੀਆਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਦੇ ਦਫਤਰ ਵਿੱਚ ਦੇਖਣ ਲਈ ਮੌਜੂਦ ਹਨ।
ਇਹ ਜਾਣਕਾਰੀ ਦਿੰਦੇ ਹੋਏ ਐੱਸ ਡੀ ਐਮ ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਅਤੇ ਇਹ ਯਕੀਨੀ ਬਨਾਉਣ ਲਈ ਕਿ ਹੁਣ ਤੱਕ ਸਾਰੇ ਯੋਗ ਵੋਟਰ, ਵੋਟਰ ਸੂਚੀਆਂ ਵਿੱਚ ਆਪਣਾ ਨਾਮ ਦਰਜ ਕਰਵਾਉਣ, ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਗਏ ਹਨ, ਜਿਸ ਅਨੁਸਾਰ ਨਵੀਂ ਵੋਟ ਲਈ ਦਾਅਵੇ ਅਤੇ ਇਤਰਾਜ਼ ਮਿਤੀ 18 ਨਵੰਬਰ 2024 ਤੋਂ 25 ਨਵੰਬਰ 2024 ਤੱਕ ਦਿੱਤੇ ਜਾ ਸਕਦੇ ਹਨ। ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ 03 ਦਸੰਬਰ 2024 ਤੱਕ ਕੀਤਾ ਜਾਵੇਗਾ, ਜਿਸ ਉਪਰੰਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 7 ਦਸੰਬਰ 2024 ਤੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਗ ਵੋਟਰਾਂ ਵੱਲੋਂ ਫਾਰਮ ਨੰ. 7, 8 ਅਤੇ 9 ਰਾਹੀਂ ਕ੍ਰਮਵਾਰ ਵੋਟਾਂ ਬਣਾਉਣ, ਕੱਟਣ ਅਤੇ ਵੋਟ ਵਿੱਚ ਸੋਧ ਕਰਵਾਉਣ ਲਈ ਦਾਅਵੇ ਅਤੇ ਇਤਰਾਜ਼ ਦਿੱਤੇ ਜਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਬਨੂੜ ਨਗਰ ਕੌਂਸਲ ਦਫਤਰ ਵਿੱਚ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ 20 ਅਤੇ 21 ਨਵੰਬਰ, 2024 ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਨਗਰ ਪੰਚਾਇਤ ਬਨੂੜ ਦੇ ਵਾਰਡ ਨੰਬਰ 6, ਦੀ ਹਦੂਦ ਅੰਦਰ ਪੈਂਦੇ ਵਸਨੀਕ ਫਾਰਮ ਨੰ. 7 ਵੋਟਾਂ ਬਨਾਉਣ ਲਈ, ਫਾਰਮ ਨੰ. 8 ਕਿਸੇ ਇਤਰਾਜ/ਵੋਟਾਂ ਕੱਟਣ ਲਈ ਅਤੇ ਫਾਰਮ ਨੰ. 9 ਸੋਧ ਕਰਵਾਉਣ ਲਈ ਭਰ ਸਕਦੇ ਹਨ। ਇਹ ਫਾਰਮ ਨਿਮਨਹਸਤਾਖਰ ਦੇ ਦਫਤਰ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਦੇ ਦਫਤਰਾਂ ਵਿੱਚ ਉਪਲਬਧ ਹਨ ਜਾਂ ਇਹਨਾਂ ਨੂੰ ਰਾਜ ਚੋਣ ਕਮਿਸ਼ਨ ਪੰਜਾਬ ਦੀ ਵੈਬਸਾਇਟ sec.punjab.gov.in>"Municipal Elections">"Statutory Forms" ਮਦ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।