Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Chandigarh

ਮੋਹਾਲੀ ’ਚ ਪੰਚਾਂ ਦਾ ਸਹੁੰ ਚੁੱਕ ਸਮਾਗਮ; ਲੋਕ ਨਿਰਮਾਣ ਤੇ ਬਿਜਲੀ ਵਿਭਾਗਾਂ ਦੇ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਪੰਚਾਇਤਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਅਪੀਲ

November 19, 2024 05:21 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 1924 ਪੰਚਾਂ ਨੂੰ ਚੁਕਵਾਈ ਗਈ ਅਹੁਦੇ ਦੀ ਸਹੁੰ

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗਾਂ ਦੇ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਅੱਜ ਮੋਹਾਲੀ ਵਿਖੇ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਉਨ੍ਹਾਂ ਕਿਹਾ ਕਿ ਸਮੁੱਚੀਆਂ ਪੰਚਾਇਤਾਂ ਪੰਚਾਇਤੀ ਚੋਣਾਂ ਦੌਰਾਨ ਦੀ ਧੜੇਬੰਦੀ ਨੂੰ ਭੁੱਲ ਕੇ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇੱਕ ਜੁੱਟ ਹੋ ਕੇ ਕੰਮ ਕਰਨ ਲਈ ਆਖਿਆ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਇਸ ਵਾਰ ਪੰਚਾਇਤੀ ਚੋਣਾਂ ਦੌਰਾਨ ਪਾਰਟੀ ਚਿੰਨ੍ਹਾਂ ਤੋਂ ਉੱਪਰ ਉੱਠ ਕੇ ਚੋਣ ਲੜਨ ਦੀ ਪਾਈ ਹਾਂ-ਪੱਖੀ ਪਿਰਤ ਪਾਈ ਹੈ, ਜਿਸ ਦਾ ਉਦੇਸ਼ ਪਿੰਡਾਂ ਨੂੰ ਧੜੇਬੰਦੀ ਤੋਂ ਬਾਹਰ ਕੱਢ ਕੇ ਅਸਲ ਬੁਨਿਆਦੀ ਮੁੱਦਿਆਂ ’ਤੇ ਧਿਆਨ ਅਤੇ ਸ਼ਕਤੀ ਕੇਂਦਰਿਤ ਕਰਨਾ ਹੈ। ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਕਿਸੇ ਅਹੁਦੇ ’ਤੇ ਲੋਕਾਂ ਦੁਆਰਾ ਚੁਣ ਕੇ ਬਿਠਾਇਆ ਜਾਣਾ, ਪ੍ਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਹੁੰਦੀ ਹੈ। ਇਹ ਚਾਹੇ ਪੰਚ ਹੋਵੇ, ਸਰਪੰਚ ਹੋਵੇ, ਕੌਂਸਲਰ ਹੋਵੇ ਜਾਂ ਐਮ ਐਲ ਏ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਕਲਮ ਅਤੇ ਮੋਹਰ ਦੀ ਤਾਕਤ ਦਿੱਤੀ ਹੈ, ਜਿਸ ਦਾ ਸਦਉੱਪਯੋਗ ਕਰਨਾ ਸਾਡੀ ਵੱਡੀ ਜ਼ਿੰਮੇਂਵਾਰੀ ਬਣ ਜਾਂਦੀ ਹੈ। ਉਨ੍ਹਾਂ ਆਖਿਆ ਕਿ ਕਲਮ ਨੂੰ ਤਲਵਾਰ ਨਾਲੋਂ ਵੀ ਤਾਕਤਵਰ ਮੰਨਿਆ ਜਾਂਦਾ ਹੈ, ਇਸ ਲਈ ਸਾਨੂੰ ਇਸ ਦੀ ਵਰਤੋਂ ਪਿੰਡ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਹਿੱਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਨੂੰ 1994 ਵਿੱਚ ਸੰਵਿਧਾਨ ਦੇ 11ਵੇਂ ਸ਼ਡਿਊਲ ’ਚ ਸ਼ਾਮਿਲ ਕਰਕੇ ਦੇਸ਼ ਦੇ ਲੋਕਤੰਤਰ ਨੂੰ ਪਿੰਡ ਪੱਧਰ ਤੱਕ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤ ਰਾਹੀਂ ਪਹੁੰਚਾਇਆ ਗਿਆ ਸੀ। ਗਰਾਮ ਪੰਚਾਇਤਾਂ ਨੂੰ 29 ਵਿਸ਼ਿਆਂ ’ਤੇ ਕੰਮ ਕਰਨ ਦੇ ਅਧਿਕਾਰ ਦਿੱਤੇ ਗਏ ਹਨ, ਇਸ ਲਈ ਸਾਡਾ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਗੁੱਟਬਾਜ਼ੀ ਤੇ ਵੈਰ-ਵਿਰੋਧ ਤੋਂ ਉੱਪਰ ਉੱਠ ਕੇ ਪਿੰਡ ਅਤੇ ਪਿੰਡ ਵਾਸੀਆਂ ਦੀ ਭਲਾਈ ਲਈ ਕੰਮ ਕਰੀਏ। ਉਨ੍ਹਾਂ ਇਸ ਮੌਕੇ ਭਾਂਖਰਪੁਰ ਦੀ ਪੰਚ ਬੰਦਨਾ ਅਤੇ ਧੜਾਕ ਕਲਾਂ ਦੀ ਪੰਚ ਮਨਪ੍ਰੀਤ ਕੌਰ ਨੂੰ ਮੰਚ ’ਤੇ ਬੁਲਾ ਕੇ ਹੋਰਨਾਂ ਪੰਚਾਂ ਨਾਲ ਸਹੁੰ ਚੁਕਵਾ ਕੇ ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਚੁਣ ਕੇ ਆਈ 50 ਫ਼ੀਸਦੀ ਨਾਰੀ ਸ਼ਕਤੀ ਨੂੰ ਡੱਟ ਕੇ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ। ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪਾਰਲੀਮੈਂਟ ਨੂੰ ਦੇਸ਼ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਅਤੇ ਗਰਾਮ ਪੰਚਾਇਤ ਨੂੰ ਸਭ ਤੋਂ ਛੋਟੀ ਇਕਾਈ ਦਾ ਦਰਜਾ ਦਿੰਦਿਆਂ ਕਿਹਾ ਕਿ ਫ਼ਰਕ ਕੇਵਲ ਏਨਾ ਹੈ ਕਿ ਸੰਸਦ ਨੇ ਸਮੁੱਚੇ ਦੇਸ਼ ਅਤੇ ਪੰਚਾਇਤ ਨੇ ਆਪਣੇ ਪਿੰਡ ਦੀ ਭਲਾਈ ਦੇ ਫ਼ੈਸਲੇ ਲੈਣੇ ਹੁੰਦੇ ਹਨ। ਇਸ ਲਈ ਨਵੇਂ ਚੁਣੇ ਪੰਚ ਤੇ ਸਰਪੰਚ ਲੋਕਤੰਤਰ ਦੇ ਗੌਰਵਸ਼ਾਲੀ ਸਿਪਾਹੀ ਹਨ, ਜਿਨ੍ਹਾਂ ਦੇ ਮੋਢਿਆਂ ’ਤੇ ਪਿੰਡ ਦੇ ਵਿਕਾਸ ਕੰਮਾਂ ਤੋਂ ਇਲਾਵਾ ਨੌਜੁਆਨ ਸ਼ਕਤੀ ਨੂੰ ਸੰਭਾਲਣ, ਖੇਡਾਂ ਦੇ ਮੈਦਾਨ ਤਿਆਰ ਕਰਨ, ਸਕੂਲਾਂ ਦੀ ਸੰਭਾਲ ਕਰਨ ਅਤੇ ਹੈਲਥ ਸੈਂਟਰ ਜਿਹੇ ਪਰਉਪਕਾਰੀ ਕੰਮ ਕਰਨ ਦੀ ਵੱਡੀ ਜ਼ਿੰਮੇਂਵਾਰੀ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਪੰਚ ਤੇ ਸਰਪੰਚ ਪਿੰਡ ਦੇ ਹਰੇਕ ਵਸਨੀਕ ਨੂੰ ਗਲ ਲਾਉਣ ਅਤੇ ਖਾਸ ਤੌਰ ’ਤੇ ਗਰੀਬ ਤੇ ਲੋੜਵੰਦ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ’ਚ ਮੱਦਦ ਕਰਨ।

ਇਸ ਤੋਂ ਪਹਿਲਾਂ ਐਮ ਐਲ ਏ ਕੁਲਵੰਤ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਸ਼ਾਂਤੀਪੂਰਣ ਪੰਚਾਇਤੀ ਚੋਣਾਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰ ਕੇ ਦਿਖਾਉਣ ਦਾ ਮੌਕਾ ਹੈ। ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਵਾਂਗ, ਗਰਾਮ ਪੰਚਾਇਤ ਪੱਧਰ ’ਤੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਅਤੇ ਹਾਰੇ ਹੋਏ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਨੂੰ ਵੀ ਹਰ ਵਿਕਾਸ ਅਤੇ ਭਲਾਈ ਕਾਰਜ ਵਿੱਚ ਨਾਲ ਲਿਆ ਜਾਵੇ। ਸਹੁੰ ਚੁੱਕ ਸਮਾਗਮ ਵਿੱਚ ਐਮ ਪੀ ਮਾਲਵਿੰਦਰ ਸਿੰਘ ਕੰਗ, ਐਮ ਐਲ ਏ ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਮਿਲਕਫ਼ੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਪਰਸਨ ਇੰਜੀ. ਪ੍ਰਭਜੋਤ ਕੌਰ, ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਆਮ ਆਦਮੀ ਪਾਰਟੀ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਏ ਡੀ ਸੀ ਵਿਰਾਜ ਐਸ ਤਿੜਕੇ, ਐਸ ਡੀ ਐਮ ਦਮਨਦੀਪ ਕੌਰ ਮੋਹਾਲੀ, ਅਮਿਤ ਗੁਪਤਾ ਡੇਰਾਬੱਸੀ ਅਤੇ ਗੁਰਮੰਦਰ ਸਿੰਘ ਖਰੜ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ, ਡਿਪਟੀ ਸੀ ਈ ਓ ਜ਼ਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ, ਬੀ ਡੀ ਪੀ ਓ ਗੁਰਪ੍ਰੀਤ ਸਿੰਘ ਮਾਂਗਟ ਡੇਰਾਬੱਸੀ, ਮਹਿਕਮੀਤ ਸਿੰਘ ਖਰੜ ਅਤੇ ਗੁਰਮਿੰਦਰ ਸਿੰਘ ਮਾਜਰੀ ਬਲਾਕ ਹਾਜ਼ਰ ਸਨ।

Have something to say? Post your comment

 

More in Chandigarh

10000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ ਲਈ ਈ. ਕੇ. ਵਾਈ. ਸੀ. 30 ਅਪ੍ਰੈਲ ਤੱਕ ਲਾਜ਼ਮੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਤੇ ਕਰ ਇੰਸਪੈਕਟਰਾਂ ਅਤੇ ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਬਿਕਰਮ ਮਜੀਠੀਆ ਦੀ ਸੁਰੱਖਿਆ ਵਾਪਸ ਨਹੀਂ ਲਈ ਸਿਰਫ ਘਟਾਈ ਗਈ ਹੈ : ਪੰਜਾਬ ਪੁਲਿਸ

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪਾਸਟਰ ਬਜਿੰਦਰ ਕੇਸ ਵਿੱਚ ਅਦਾਲਤ ਦੇ ਫੈਸਲੇ ਦਾ ਸਵਾਗਤ

ਪੰਜਾਬ ਵੱਲੋਂ ਆਬਕਾਰੀ ਮਾਲੀਆ ਵਿੱਚ ਇਤਿਹਾਸਕ ਰਿਕਾਰਡ ਸਥਾਪਤ, ਸਾਲ 2024-25 ਵਿੱਚ ਪ੍ਰਾਪਤ ਕੀਤੇ 10743.72 ਕਰੋੜ ਰੁਪਏ: ਹਰਪਾਲ ਸਿੰਘ ਚੀਮਾ

PSPCL ਨੇ ਵਿੱਤੀ ਸਾਲ 2024-25 ਵਿੱਚ ਪਛਵਾੜਾ ਕੋਲਖਾਨ ਵਿਖੇ ਪ੍ਰਾਪਤ ਕੀਤੀ ਪੀਕ ਰੇਟਿਡ ਕਪੈਸਟੀ : ਹਰਭਜਨ ਸਿੰਘ ਈ.ਟੀ.ਓ

ਭਾਜਪਾ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ ਮਾਨ ਸਰਕਾਰ': ਬਲਬੀਰ ਸਿੰਘ ਸਿੱਧੂ

ਨਵੇਂ ਭਰਤੀ ਅਧਿਆਪਕਾਂ ਨੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ