ਐੱਸ.ਏ.ਐੱਸ ਨਗਰ : ਅਮਰੀਕਾ ਰਹਿੰਦੇ ਇੱਕ ਐਨ ਆਰ ਆਈ ਵਲੋਂ ਥਾਣਾ ਐਨ. ਆਰ. ਆਈ. ਵਿੰਗ ਵਿੱਚ ਧੋਖਾਧੜੀ ਦੇ ਇੱਕ ਮਾਮਲੇ ਸੰਬੰਧੀ ਦਰਜ ਕਰਵਾਈ ਐਫ ਆਈ ਆਰ ਤੋਂ ਬਾਅਦ ਐਨ ਆਈ ਆਰ ਵਿੰਗ ਵਲੋਂ ਕਰੀਬ 6 ਮਹੀਨੇ ਬੀਤਣ ਦੇ ਬਾਅਦ ਵੀ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਐਨ ਆਰ ਆਈ ਭਵਨਦੀਪ ਸਿੰਘ (ਜੋ ਕਈ ਮਹੀਨਿਆਂ ਤੋਂ ਇਨਸਾਫ ਲਈ ਉਡੀਕ ਕਰ ਰਿਹਾ ਹੈ) ਵਲੋਂ ਦਿੱਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਇਸ ਮਾਮਲੇ ਵਿੱਚ ਐਸ.ਐਸ.ਪੀ ਮੁਹਾਲੀ ਨੂੰ ਅਗਲੀ ਪੇਸ਼ੀ ਤੋਂ ਪਹਿਲਾਂ ਕਾਰਵਾਈ ਕਰਕੇ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਕਮਿਸ਼ਨ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 3 ਫਰਵਰੀ 2025 ਦੀ ਤਰੀਕ ਨਿਸ਼ਚਿਤ ਕੀਤੀ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਭਵਨਦੀਪ ਸਿੰਘ ਦੱਸਿਆ ਕਿ ਉਸ ਵਲੋਂ ਐਨ. ਆਰ. ਆਈ. ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ वि हम सा भायटी उठी समभीड ਕੌਰ ਦੇ ਨਾਲ ਮੁਹਾਲੀ ਵਿਚਲੀ ਫੈਮਲੀ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ। ਅਦਾਲਤ ਵਿੱਚ 25 ਸਤੰਬਰ 2023 ਨੂੰ ਮੁਲਜਮ ਪੇਸ਼ ਹੋਇਆ ਅਤੇ ਜਸਪ੍ਰੀਤ ਕੌਰ ਦੀ ਪਾਵਰ ਆਫ ਅਟਾਰਨੀ ਪੇਸ਼ ਕੀਤੀ ਅਤੇ ਕੇਸ 21 ਨਵੰਬਰ 2023 ਲਈ ਰੱਖਿਆ ਗਿਆ। ਭਵਨਦੀਪਮੁਤਾਬਕ ਉਸਦੀ ਪਤਨੀ ਜਸਪ੍ਰੀਤ ਕੌਰ ਅਪ੍ਰੈਲ 2023 ਤੋਂ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਹੁਣ ਵੀ ਅਮਰੀਕਾ ਵਿੱਚ ਹੀ ਰਹਿ ਰਹੀ ਹੈ ਅਤੇ ਉਥੇ ਹੀ ਕੰਮ ਕਰਦੀ ਹੈ। ਉਹਨਾਂ ਇਲਜਾਮ ਲਗਾਇਆ ਕਿ ਮੁਲਜਮਾਂ ਨੇ ਉਸ ਦੀ ਪਤਨੀ ਜਸਪ੍ਰੀਤ ਕੌਰ ਨਾਲ ਸਾਜ ਬਾਜ ਹੋ ਕੇ ਉਸਦੇ ਜਾਅਲੀ ਦਸਤਖਤ ਵਕਾਲਤਨਾਮੇ ਤੇ ਕੇ ਖੁਦ ਕੀਤੇ ਹਨ ਜਾਂ ਕਿਸੇ ਤੋਂ ਕਰਵਾ 21 ਨਵੰਬਰ 2023 ਨੂੰ ਅਦਾਲਤ ਵਿੱਚ ਵਕਾਲਤਨਾਮਾ ਪੇਸ਼ ਕੀਤਾ ਹੈ ।
ਭਵਨਦੀਪ ਮੁਤਾਬਕ ਉਸ ਦੀ ਪਤਨੀ ਦੇ ਦਸਤਖਤਾਂ ਵਾਲਾ ਵਕਾਲਤਨਾਮਾ ਜਿਸ ਤਰੀਖ ਦਾ ਅਦਾਲਤ ਵਿੱਚ ਪੇਸ਼ ਕੀਤਾ ਹੈ, ਉਸ ਤਰੀਖ ਵਾਲੇ ਦਿਨ ਉਸ ਦੀ ਪਤਨੀ ਅਮਰੀਕਾ ਵਿੱਚ ਸੀ । ਇਸ ਮਾਮਲੇ ਦੀ ਪੜਤਾਲ ਕਪਤਾਨ ਐਨ. ਆਰ. ਆਈ. ਵਿੰਗ ਵਲੋਂ ਕੀਤੀ ਗਈ, ਉਨਾਂ ਆਪਣੀ ਪੜਤਾਲ ਵਿੱਚ ਲਿਖਿਆ ਕਿ ਦੁਜੀ ਧਿਰ ਹਰਦੀਪ ਸਿੰਘ, ਜਸਪ੍ਰੀਤ ਕੌਰ ਅਤੇ ਇਕ ਹੋਰ ਮਹਿਲਾ ਨੂੰ ਆਪਣਾ ਪੱਖ ਪੇਸ਼ ਕਰਨ ਲਈ ਪ੍ਰਵਾਨੇ ਜਾਰੀ ਕੀਤੇ ਗਏ, ਪ੍ਰੰਤੂ ਕਿਸੇ ਵਲੋਂ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ। ਐਨ.ਆਰ.ਆਈ ਵਿੰਗ ਵਲੋਂ ਇਸ ਮਾਮਲੇ ਵਿੱਚ ਜਸਪ੍ਰੀਤ ਕੌਰ ਅਤੇ ਹਰਦੀਪ ਸਿੰਘ ਵਿਰੁਧ ਧਾਰਾ 420, 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਇਸ ਸਬੰਧੀ ਸੰਪਰਕ ਕਰਨ ਤੇ ਐਨ.ਆਰ.ਆਈ. ਵਿੰਗ ਦੇ ਐਸ.ਪੀ. ਸ੍ਰ. ਦੀਪਕਮਲ ਨੇ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹਨਾਂ ਵਲੋਂ ਸਬੰਧਤ ਅਫਸਰ ਤੋਂ ਮਾਮਲੇ ਦੀ ਜਾਣਕਾਰੀ ਹਾਸਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।