ਜ਼ੀਰਕਪੁਰ : ਜੀਰਕਪੁਰ ਦੀ ਸਮਾਜਸੇਵੀ ਸੰਸਥਾ ਦ ਰਾਇਲ ਗਰੁੱਪ ਜੀਰਕਪੁਰ ਵੱਲੋਂ 11ਵੇਂ ਸਮੂਹਿਕ ਅਨੰਦ ਕਾਰਜ ਕਰਵਾਏ ਗਏ।ਇਸ ਮੌਕੇ ਸੰਸਥਾ ਵੱਲੋਂ ਗ੍ਰਹਿਸਤ ਜੀਵਨ ਬਤੀਤ ਕਰਨ ਦਾ ਸਾਰਾ ਸਮਾਨ ਜਿਵੇਂ ਬੈੱਡ, ਡਰੈਸਿੰਗ ਟੇਬਲ, ਐਲਸੀਡੀ, ਕੁਰਸੀ ਮੇਜ, ਪੇਟੀ, ਟਰੰਕ, ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਦਿੱਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਤੋਂ ਦੀਪਇੰਦਰ ਸਿੰਘ ਢਿੱਲੋ, ਸਾਬਕਾ ਵਿਧਾਇਕ ਐਨਕੇ ਸ਼ਰਮਾ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਅਤੇ ਮਂੈਬਰ ਸ਼ਾਮਿਲ ਹੋਏ। ਗਰੁੱਪ ਦੇ ਪ੍ਰਧਾਨ ਹਰਜਿੰਦਰ ਸਿੰਘ ਹੈਰੀ, ਚੇਅਰਮੈਨ ਗੁਰਜੀਤ ਸਿੰਘ, ਰਮਨਪ੍ਰੀਤ ਸਿੰਘ ਪ੍ਰਿੰਸ, ਸੁਸ਼ੀਲ ਸੈਣੀ, ਸੁਰਜੀਤ ਸਿੰਘ ਤੋਂ ਇਲਾਵਾ ਹੋਰ ਮਂੈਬਰ ਸ਼ਾਮਿਲ ਹੋਏ। ਇਸ ਮੌਕੇ ਗੱਲ ਕਰਦੇ ਹੋਏ ਹਰਜਿੰਦਰ ਸਿੰਘ ਹੈਰੀ ਨੇ ਕਿਹਾ ਕਿ ਉਨਾਂ ਦੀ ਸੰਸਥਾ ਨੂੰ ਬਣੇ ਕਰੀਬ 15 ਸਾਲ ਹੋ ਗਏ ਹਨ ਅਤੇ ਇਨਾਂ 15 ਸਾਲਾਂ ਵਿੱਚ ਉਹ ਸਾਰਾ ਕੰਮ ਗਰੁੱਪ ਮੈਂਬਰਾਂ ਦੇ ਸਹਿਯੋਗ ਨਾਲ ਹੀ ਕਰਦੇ ਹਨ। ਉਨਾਂ ਵੱਲੋਂ ਗਰੁੱਪ ਤੋਂ ਬਾਹਰ ਕਿਸੇ ਵੀ ਵਿਅਕਤੀ ਤੋਂ ਕੋਈ ਪੈਸਾ ਜਾਂ ਚੰਦਾ ਨਹੀ ਲਿਆ ਜਾਂਦਾ।ਇਨਾਂ ਵਿਆਹਾਂ ਤੋਂ ਇਲਾਵਾ ਉਹ ਹਰ ਮਹੀਨੇ 15 ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਕਰੋਨਾਂ ਦੇ ਦਿਨਾਂ ਵਿੱਚ ਸੇਵਾ ਤੋਂ ਇਲਾਵਾ ਬਰਸਾਤਾਂ ਵਿੱਚ ਘਰਾਂ ਦੀਆਂ ਛੱਤਾਂ ਵੀ ਗਰੁੱਪ ਵੱਲੋਂ ਪਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਅੱਗੇ ਵੀ ਇਹ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ।