ਜ਼ੀਰਕਪੁਰ : ਕੌਮੀ ਇਨਸਾਫ ਮੋਰਚਾ ਵੱਲੋਂ ਚੰਡੀਗੜ੍ਹ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈਕੇ ਸੈਂਕੜੇ ਲੋਕਾਂ ਦਾ ਇਕੱਠ ਕਰਕੇ ਮੋਦੀ ਗੋ ਬੈਕ ਦੇ ਨਾਅਰੇ ਲਾਕੇ ਆਪਣਾ ਰੋਸ ਅਤੇ ਵਿਰੋਧ ਦਰਜ ਕਰਵਾਇਆ ਗਿਆ ਇਸ ਪ੍ਰੋਗਰਾਮ ਦੀ ਅਗਵਾਈ ਬਾਪੂ ਗੁਰਚਰਨ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਬਲਬੀਰ ਸਿੰਘ ਬੈਰੋਪੁਰ, ਗੁਰਮੀਤ ਸਿੰਘ ਟੋਨੀ, ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ, ਕਾਲਾ ਝਾੜ ਸਾਹਬ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਨੇ ਕੀਤੀ ਇਸ ਮੌਕੇ ਬਾਪੂ ਗੁਰਚਰਨ ਸਿੰਘ ਨੇ ਬੋਲਦਿਆਂ ਕਿਹਾ ਕੇ ਅੱਜ ਅਸੀਂ ਸੈਕੜੇ ਲੋਕਾਂ ਦਾ ਇਕੱਠ ਕਰਕੇ ਸੰਕੇਤਕ ਵਿਰੋਧ ਦਰਜ ਕਰਵਾਇਆ ਹੈ ਅਤੇ ਜੇ ਸਾਡੇ ਬੰਦੀ ਸਿੰਘ ਰਿਹਾਅ ਨਈ ਕੀਤੇ ਜਾਂਦੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਦਾ ਇਨਸਾਫ ਨਈ ਮਿਲਦਾ ਤਾਂ ਆਉਣ ਵਾਲੀ 7 ਜਨਵਰੀ 2025 ਨੂੰ ਲੱਖਾਂ ਸਿੱਖ ਸੰਗਤਾਂ ਦਾ ਇਕੱਠ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਵੱਲ ਕੂਚ ਵੀ ਕਰਾਂਗੇ ਅਤੇ ਉਹਨਾਂ ਦੇ ਚੰਡੀਗੜ੍ਹ ਸਥਿਤ ਰਹਾਇਸ਼ ਅੱਗੇ ਪੱਕਾ ਧਰਨਾਂ ਵੀ ਲਾਇਆ ਜਾਵੇਗਾ ਆਗੂਆਂ ਨੇ ਦੱਸਿਆ ਕੇ ਤਕਰੀਬਨ ਦੋ ਸਾਲਾਂ ਤੋਂ ਕੌਮੀ ਇਨਸਾਫ ਮੋਰਚਾ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਲੱਗਿਆ ਹੋੲਆ ਹੈ ਗੁਰਦੀਪ ਸਿੰਘ ਬਠਿੰਡਾ ਅਤੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਭਲਵਾਨੀ ਗੇੜੀ ਦੀ ਉਸ ਟਾਈਮ ਹਵਾ ਨਿਕਲ ਗਈ ਜਦੋਂ ਪ੍ਰਧਾਨ ਮੰਤਰੀ ਆਏ ਤਾਂ ਹਵਾਈ ਜਹਾਜ ਤੇ ਸਨ ਉਹਨਾਂ ਨੇ ਏਅਰਪੋਰਟ ਤੋਂ ਗੱਡੀਆਂ ਰਾਹੀਂ ਪੰਜਾਬ ਇੰਝੀਨੀਅਰਿੰਗ ਕਾਲਜ ਅਤੇ ਹੋਰ ਦਿੱਤੇ ਹੋਏ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਨੀ ਸੀ ਪਰ ਜਿਵੇਂ ਹੀ ਪ੍ਰਧਾਨ ਮੰਤਰੀ ਨੂੰ ਪਤਾ ਲੱਗਿਆ ਕੇ ਕੌਮੀ ਇਨਸਾਫ ਮੋਰਚੇ ਅਤੇ ਕਿਸਾਨਾਂ ਵੱਲੋਂ ਉਹਨਾਂ ਦਾ ਚੰਡੀਗੜ੍ਹ ਦੇ ਏਅਰਪੋਰਟ ਰੋਡ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਆਪਣਾ ਇਹ ਰਸਤਾ ਹੈਲੀਕਾਪਟਰ ਰਾਹੀਂ ਤਹਿ ਕਰਨ ਦਾ ਫੈਸਲਾ ਕਰ ਲਿਆ ਆਗੂਆਂ ਨੇ ਦੱਸਿਆ ਕੇ ਸਿੱਖ ਸੰਗਤਾਂ ਅਤੇ ਕਿਸਾਨਾਂ ਵੱਲੋਂ ਮੋਦੀ ਗੋ ਬੈਕ ਦੇ ਨਾਅਰਿਆਂ ਨਾਲ ਮੋਹਾਲੀ ਚੰਡੀਗੜ੍ਹ ਦੀਆਂ ਸੜਕਾਂ ਤੇ 3 ਤੋਂ 4 ਘੰਟੇ ਗੂੰਜ ਪਾਈ ਗਈ,ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਦੱਸਿਆ ਕੇ ਪ੍ਰਧਾਨ ਮੰਤਰੀ ਦੇ ਵਿਰੋਧ ਕਰਨ ਦੇ ਸੱਦੇ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦੇ ਕਈ ਆਗੂਆਂ ਨੂੰ ਪੁਲਿਸ ਨੇ ਨਜਰ ਬੰਦ ਵੀ ਕੀਤਾ ਅਤੇ ਉਹਨਾਂ ਕਿਹਾ ਕੇ ਮੇਰੇ ਘਰ ਪਿੰਡ ਤੋਤਾ ਸਿੰਘ ਵਾਲਾ ਜਿਲ੍ਹਾ ਮੋਗਾ ਵਿਖੇ 2 ਅਤੇ 3 ਦਿਸੰਬਰ ਨੂੰ ਦਿਨ ਰਾਤ ਪੁਲਿਸ ਨੇ ਮੇਰੀ ਗਿਰਫਦਾਰੀ ਲਈ ਮੇਰੇ ਘਰ ਨਾਕਾ ਬੰਦੀ ਕਰੀ ਰੱਖੀ ਹੈ ਅਤੇ ਸਾਡੇ ਸੈਂਕੜੇ ਸਾਥੀਆਂ ਨੂੰ ਸਾਡੇ ਇਸ ਰੋਸ ਪ੍ਰਦਰਸ਼ਨ ਵਿੱਚ ਆਉਣ ਤੋਂ ਪੰਜਾਬ ਵਿੱਚ ਕਈ ਥਾਵਾਂ ਤੇ ਰੋਕਿਆ ਗਿਆ ਹੈ ਅਤੇ ਬਾਪੂ ਲਾਭ ਸਿੰਘ ਤੇ ਸਾਥੀਆਂ ਨੂੰ ਸਾਰਾ ਦਿਨ ਸੈਕਟਰ 17 ਦੇ ਥਾਣੇ ਵਿੱਚ ਨਜਰਬੰਦ ਕਰਕੇ ਰੱਖਿਆ ਗਿਆ ਅਤੇ ਸ਼ਾਮ ਨੂੰ ਰਿਹਾ ਕੀਤਾ ਗਿਆ ਇਸ ਮੌਕੇ ਮੀਟਿੰਗ ਵਿੱਚ ਜਥੇਦਾਰ ਗੁਰਨਾਮ ਸਿੰਘ ਚੰਡੀਗੜ੍ਹ, ਪੱਪੀ ਖਰੜ, ਪੀ ਐਸ ਗਿੱਲ, ਬਲਜੀਤ ਸਿੰਘ ਰੁੜਕੀ, ਰੇਸ਼ਮ ਸਿੰਘ ਵਡਾਲੀ, ਮੇਵਾ ਘੜੂੰਆਂ, ਜਗਤਾਰ ਕੁੰਬੜਾਂ, ਲਖਮੀਰ ਸਿੰਘ ਨਿਹੰਗ ਸਿੰਘ ਕੁੰਬੜਾਂ, ਕਰਨੈਲ ਸਿੰਘ ਪਾਤੜਾਂ, ਜੀਤ ਸਿੰਘ,ਹਰਪ੍ਰੀਤ ਪੱਟੀ ਤੋਤੇਵਾਲ,ਸੇਵਾ ਸਿੰਘ ਚੰਡੀਗੜ੍ਹ ਤੋਤੇਵਾਲ, ਬਾਬਾ ਬਿੱਲਾ ਨਿਹੰਗ ਸਿੰਘ, ਬਾਬਾ ਪਵਨਦੀਪ ਸਿੰਘ, ਗੁੱਜਰ ਤੋਤੇਵਾਲ, ਪਾਲ ਯੂਪੀ, ਮੱਖਣ ਸਿੰਘ ਮਾਨਸਾ, ਕਰਮਜੀਤ ਸਿੰਘ ਚਿੱਲਾ ਨੰਬਰਦਾਰ, ਪਾਲ ਸਿੰਘ ਘੜੂੰਆਂ, ਪੋਲੀ ਘੜੂੰਆਂ, ਬਾਪੂ ਸੰਤੋਖ ਸਿੰਘ, ਲੰਗਰ ਸੇਵਾ ਬਾਬਾ ਹਜੂਰ ਸਾਹਿਬ ਵਾਲੇ ਬਾਪੂ ਲਾਭ ਸਿੰਘ ਹਾਜਰ ਸਨ।