ਜ਼ੀਰਕਪੁਰ : ਦਿੱਲੀ ਵਰਲਡ ਪਬਲਿਕ ਸਕੂਲ, ਢਕੌਲੀ ਦੇ ਵਿਦਿਆਰਥੀਆਂ ਨੇ ਸਿਰਫ਼ ਅਕਾਦਮਿਕ ਖੇਤਰ ਹੀ ਨਹੀਂ ਸਗੋਂ ਖੇਡਾਂ ਵਿਚ ਵੀ ਆਪਣਾ ਲੋਹਾ ਮਨਵਾਇਆ ਹੈ। ਸਕੈਲ ਦੇ ਵਿਦਿਆਰਥੀਆਂ ਨੇ ਲਾਅਨ ਟੈਨਿਸ ਅਤੇ ਤਾਈਕਵਾਂਡੋ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਜਿੱਤੇ ਹਨ। ਪੰਚਕੂਲਾ ਵਿਚ ਆਯੋਜਿਤ ਪੰਜਵੇਂ ਡਿਫੈਂਸ ਕੱਪ ਇੰਟਰ-ਕਲੱਬ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਦਿੱਲੀ ਵਰਲਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਈ ਤਗਮੇ ਜਿੱਤ ਕੇ ਆਪਣੀ ਬਿਹਤਰੀਨ ਖੇਡ ਦਾ ਲੋਹਾ ਮਨਵਾਇਆ।ਪੰਜਵੀ ਕਲਾਸ ਦੀ ਸ਼ਨਾਇਆ, ਵਿਵਾਨ ਸਿੰਘ, ਛੇਵੀਂ ਕਲਾਸ ਦੇ ਅਕਸ਼ ੳਝਾ ਅਤੇ ਨੌਵੀਂ ਕਲਾਸ ਦੀ ਖ਼ੁਸ਼ੀ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ। ਜਦ ਕਿ ਦੂਜੀ ਕਲਾਸ ਦੀ ਪ੍ਰਿਯਲ, ਪੰਜਵੀ ਕਲਾਸ ਦੀ ਨਿਯਨ,ਅਮੋਘ ਸ਼ਰਮਾ ਅਤੇ ਅਰਾਧਿਆ ਨੇ ਬਿਹਤਰੀਨ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦੇ ਤਗਮੇ ਜਿੱਤੇ।
ਜਦ ਕਿ ਲਾਅਨ ਟੈਨਿਸ ਵਿਚ ਦਸਵੀਂ ਕਲਾਸ ਦੀ ਵਿਦਿਆਰਥਣ ਮੰਨਤ ਨੇ ਲੁਧਿਆਣਾ ਵਿਚ ਹੋਏ ਸਟੇਟ-ਲੈਵਲ ਅੰਡਰ-17 ਲਾਅਨ ਟੈਨਿਸ ਟੂਰਨਾਮੈਂਟ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਡਾ. ਮਨੀਸ਼ਾ ਸਾਹਨੀ ਨੇ ਦੱਸਿਆਂ ਕਿ ਸੂਬੇ ਦੇ ਸਰਵੋਤਮ ਖਿਡਾਰੀਆਂ ਦੇ ਖ਼ਿਲਾਫ਼ ਖੇਡਦਿਆਂ, ਮੰਨਤ ਨੇ ਆਪਣੇ ਜਜ਼ਬੇ, ਮਿਹਨਤ ਅਤੇ ਖੇਡ ਪ੍ਰਤੀ ਸ਼ੌਕ ਨਾਲ ਕਾਮਯਾਬੀ ਹਾਸਲ ਕੀਤੀ। ਉਸ ਦੀ ਇਹ ਪ੍ਰਾਪਤੀ ਸਕੂਲ ਦੁਆਰਾ ਪ੍ਰਦਾਨ ਕੀਤੇ ਸਮਰਥਕ ਵਾਤਾਵਰਨ ਅਤੇ ਕੋਚਿੰਗ ਦਾ ਨਤੀਜਾ ਹੈ।ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਸ਼ਕਤੀਸ਼ਾਲੀ ਮੁਕਾਬਲੇ ਵਿਚ ਉਨ੍ਹਾਂ ਦੀ ਸਖ਼ਤ ਮਿਹਨਤ, ਬਿਹਤਰੀਨ ਨਤੀਜੇ ਅਤੇ ਦਿੱਲੀ ਵਰਲਡ ਪਬਲਿਕ ਸਕੂਲ ਦੇ ਉੱਚ ਪ੍ਰਮਾਣਿਤ ਮਰਗ ਦਰਸ਼ਨ ਨੂੰ ਦਰਸਾਉਂਦੀ ਹੈ।
ਸਕੂਲ ਮੈਨੇਜਮੈਂਟ ਨੇ ਵੀ ਵਿਦਿਆਰਥੀਆਂ ਦੀ ਕਾਮਯਾਬੀ ਉੱਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਦਿੱਲੀ ਵਰਲਡ ਸਕੂਲ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਤਿਆਰ ਕਰਦਾ ਹੈ । ਜਿਸ ਨਾਲ ਉਹ ਹਰ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ ਅਤੇ ਟੀਮ ਵਰਕ, ਅਨੁਸ਼ਾਸਨ ਅਤੇ ਜ਼ਿੰਦਗੀ ਵਿਚ ਸਫਲਤਾ ਲਈ ਜ਼ਰੂਰੀ ਕੌਸ਼ਲ ਵਿਕਸਿਤ ਕਰ ਸਕਣ।