ਜੀਰਕਪੁਰ : ਜੀਰਕਪੁਰ ਡੋਰ-ਟੂ-ਡੋਰ ਸਫਾਈ ਯੂਨੀਅਨ ਦੇ ਕਰਮਚਾਰੀਆਂ ਵਲੋਂ 11 ਦਸੰਬਰ ਨੂੰ ਆਪਣੀ ਯੂਨੀਅਨ ਸਮੇਤ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ ਇਹ ਫੈਸਲਾ ਢਕੌਲੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਸ਼ਿਫਟ ਕਰਕੇ ਗਾਜੀਪੁਰ ਵਿਖੇ ਲੈ ਜਾਣ ਕਾਰਨ ਲਿਆ ਗਿਆ ਹੈ। ਯੂਨੀਅਨ ਦੇ ਵਰਕਰਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਵੱਲੋਂ ਢਕੋਲੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਤਬਦੀਲ ਕਰਨ ਦਾ ਫੈਸਲਾ ਤਾਂ ਲੈ ਲਿਆ ਗਿਆ ਹੈ ਪ੍ਰੰਤੂ ਢਕੌਲੀ ਵਿੱਚੋਂ ਨਿਕਲਦੇ ਤਨਾਂ ਦੇ ਹਿਸਾਬ ਨਾਲ ਕੂੜੇ ਨੂੰ ਸੁੱਟਣ ਲਈ ਕੋਈ ਸਥਾਨ ਨਿਰਧਾਰਤ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਘਰ ਘਰ ਤੋਂ ਕੂੜਾ ਚੱਕਣ ਵਾਲੇ ਸਫਾਈ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਢਕੋਲੀ ਖੇਤਰ ਦੇ ਕੂੜਾ ਸੁੱਟਣ ਲਈ ਕਿਸੇ ਪੱਕੀ ਥਾਂ ਦੀ ਚੋਣ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹਨਾਂ ਦੀ ਯੂਨੀਅਨ ਹੜਤਾਲ ਤੇ ਰਹੇਗੀ ਇਸ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਅਤੇ ਖੇਤਰ ਵਿੱਚ ਫੈਲਣ ਵਾਲੀ ਗੰਦਗੀ ਲਈ ਪ੍ਰਸ਼ਾਸਨ ਦੇ ਅਧਿਕਾਰੀ ਜਿੰਮੇਵਾਰ ਹੋਣਗੇ। ਪੱਤਰਕਾਰਾਂ ਨੂੰ ਦਿੱਤੇ ਪ੍ਰੈਸ ਨੋਟ ਵਿੱਚ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਚੇਅਰਮੈਨ ਜੈ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਗਾਗਤ ਨੇ ਦੱਸਿਆ ਕਿ ਯੂਨੀਅਨ ਦੇ ਵਰਕਰਾਂ ਵਲੋਂ ਪਿਛਲੇ 20 ਸਾਲ ਤੋਂ ਨਗਰ ਕੋਂਸਲ ਜੀਰਕਪੁਰ ਵਲੋਂ ਨਿਰਧਾਰਿਤ ਸਥਾਨ ਤੇ ਡੋਰ-ਟੂ-ਡੋਰ ਗਾਰਬੇਜ ਦੇ ਕਰਮਚਾਰੀਆਂ ਵਲੋਂ ਢਕੋਲੀ ਏਰੀਏ ਦਾ ਕੁੜਾ-ਕਚਰਾ ਡੰਪ ਕੀਤਾ ਜਾ ਰਿਹਾ ਸੀ। ਪਰੰਤੂ ਹੁਣ ਨਗਰ ਕੌਂਸਲ ਦੇ ਸਫਾਈ ਇੰਸਪੈਕਟਰ ਰਾਮ ਗੋਪਾਲ ਵਲੋਂ ਸਾਨੂੰ ਉਸ ਸਥਾਨ ਤੇ ਕੂੜਾ ਸੁੱਟਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਇਸਦੇ ਬਦਲੇ ਕੋਈ ਹੋਰ ਸਥਾਨ ਬਾਰੇ ਵੀ ਜਾਣੂ ਨਹੀ ਕਰਵਾਇਆ ਗਿਆ ਕਿ ਢਕੋਲੀ ਏਰੀਏ ਦਾ ਕੂੜਾ-ਕਚਰਾ ਕਿਥੇ ਡੰਪ ਕੀਤਾ ਜਾਵੇ।
ਉਹਨਾਂ ਦੋਸ਼ ਲਗਾਇਆ ਕਿ ਜਦੋਂ ਅੱਜ ਉਹ ਸਨਟਰੀ ਇੰਸਪੈਕਟਰ ਰਾਮ ਗੋਪਾਲ ਦੇ ਕਹਿਣ ਤੇ ਢਕੋਲੀ ਖੇਤਰ ਦਾ ਕੂੜਾ ਗਾਜੀਪੁਰ ਵਿਖੇ ਲੈ ਕੇ ਗਏ ਤਾਂ ਗਾਜ਼ੀਪੁਰ ਦੇ ਵਸਨੀਕਾਂ ਵੱਲੋਂ ਉਨਾਂ ਦੇ ਕੂੜਾ ਸੁੱਟਣ ਦਾ ਵਿਰੋਧ ਕਰਦਿਆਂ ਉਹਨਾਂ ਨੂੰ ਕੂੜਾ ਨਹੀਂ ਸੁੱਟਣ ਦਿੱਤਾ ਗਿਆ ਯੂਨੀਅਨ ਆਗੂਆਂ ਨੇ ਦੱਸਿਆ ਕਿ ਢਕੋਲੀ ਖੇਤਰ ਦਾ ਕੂੜਾ ਗਾਜ਼ੀਪੁਰ ਵਿਖੇ ਸੁੱਟਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਪਹਿਲਾਂ ਤੋਂ ਨਿਰਧਾਰਤ ਸਥਾਨ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ ਉਹਨਾਂ ਦੱਸਿਆ ਕਿ ਢਕੋਲੀ ਖੇਤਰ ਦਾ ਕੂੜਾ ਇੱਕ ਰੇੜੀ ਵਾਲੇ ਲਈ ਪੰਜ ਕਿਲੋਮੀਟਰ ਦੂਰ ਸੁੱਟਣ ਜਾਣਾ ਸੰਭਵ ਨਹੀਂ ਹੈ ਇਸ ਲਈ ਤਾਂ ਢਕੌਲੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਗਾਜ਼ੀਪੁਰ ਦੀ ਬਜਾਏ ਕਿਸੇ ਨੇੜਲੀ ਥਾਂ ਤੇ ਤਬਦੀਲ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਦੀ ਸਮੱਸਿਆ ਹੱਲ ਹੋਣ ਦੇ ਨਾਲ ਨਾਲ ਸਫਾਈ ਵਰਕਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਢਕੋਲੀ ਖੇਤਰ ਦਾ ਕੂੜਾ ਸਬਜ਼ੀ ਮੰਡੀ ਨੇੜੇ ਸੁੱਟਿਆ ਜਾਂਦਾ ਹੈ ਜਿੱਥੇ ਇਸ ਕੂੜੇ ਨੂੰ ਟਰੈਕਟਰ ਟਰਾਲੀਆਂ ਰਾਹੀਂ ਨਗਰ ਕੌਂਸਲ ਦੇ ਮੁੱਖ ਡੰਪਿੰਗ ਗਰਾਊਂਡ ਤੱਕ ਪੁੱਜਦਾ ਕੀਤਾ ਜਾਂਦਾ ਹੈ ਪ੍ਰੰਤੂ ਬੀਤੇ ਕੁਝ ਸਮੇਂ ਤੋਂ ਪਿੰਡ ਢਕੋਲੀ ਅਤੇ ਖੇਤਰ ਦੀਆਂ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਇਸ ਕੂੜੇ ਕਾਰਨ ਫੈਲਦੀ ਗੰਦਗੀ ਦਾ ਹਵਾਲਾ ਦੇ ਕੇ ਇਸ ਕੂੜਾ ਕਲੈਕਸ਼ਨ ਪੁਆਇੰਟ ਨੂੰ ਇਸ ਥਾਂ ਤੋਂ ਤਬਦੀਲ ਕਰ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਇਸ ਕੂੜਾ ਡੰਪਿੰਗ ਗਰਾਊਂਡ ਨੂੰ ਇਥੋਂ ਤਬਦੀਲ ਕਰਕੇ ਗਾਜ਼ੀਪੁਰ ਵਿਖੇ ਪਈ ਸ਼ਾਮਲਾਤ ਜਮੀਨ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਸੀ ਪ੍ਰੰਤੂ ਪਿੰਡ ਗਾਜੀਪੁਰ ਦੇਵ ਸਰੀਕਾ ਦੇ ਸਖਤ ਵਿਰੋਧ ਕਾਰਨ ਨਗਰ ਕੌਂਸਲ ਵੱਲੋਂ ਫਿਲਹਾਲ ਆਪਣਾ ਫੈਸਲਾ ਟਾਲਣਾ ਪਿਆ ਸੀ ਪ੍ਰੰਤੂ ਅੱਜ ਜਦੋਂ ਨਗਰ ਕੌਂਸਲ ਅਧਿਕਾਰੀਆਂ ਦੇ ਇਸ਼ਾਰੇ ਤੇ ਸਫਾਈ ਯੂਨੀਅਨ ਦੇ ਵਰਕਰ ਕੂੜਾ ਲੈ ਕੇ ਗਾਜੀਪੁਰ ਵਿਖੇ ਨਿਰਧਾਰਤ ਕੀਤੀ ਗਈ ਜਮੀਨ ਤੇ ਕੂੜਾ ਸੁੱਟਣ ਲਈ ਗਏ ਤਾਂ ਉਹਨਾਂ ਨੂੰ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਤੰਗ ਆ ਕੇ ਡੋਰ ਟੂ ਡੋਰ ਸਫਾਈ ਯੂਨੀਅਨ ਨੇ 11 ਦਸੰਬਰ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਲਿਆ ਹੈ । ਮਾਮਲੇ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਸੇਂਨਟਰੀ ਇੰਸਪੇਕਟਰ ਰਾਮ ਗੋਪਾਲ ਨੇ ਕਿਹਾ ਕਿ ਜਿਸ ਪੁਆਇੰਟ ਤੇ ਡੋਰ ਟੂ ਡੋਰ ਗਾਰਬੇਜ ਦੇ ਕਰਮਚਾਰੀਆਂ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਸੀ ਉਸ ਪੁਆਇੰਟ ਨੂੰ ਬੰਦ ਕਰਨ ਦੇ ਹੁਕਮ ਆਏ ਹਨ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸੁਖਨਾ ਚੋਅ ਦੇ ਨੇੜੇ ਇੱਕ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ ਪਰੰਤੂ ਉਥੇ ਵੀ ਪਿੰਡ ਵਾਸੀਆਂ ਵੱਲੋਂ ਕੂੜਾ ਸੁੱਟਣ ਦਾ ਇਤਰਾਜ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਨਗਰ ਕੌਂਸਲ ਕੋਲ ਨੇੜੇ ਹੀ ਇੱਕ ਹੋਰ ਜਗਹਾ ਉਪਲਬਧ ਹੈ ਅਤੇ ਜਲਦ ਹੀ ਇਸ ਸਬੰਧੀ ਫੈਸਲਾ ਲੈ ਕੇ ਇਹ ਥਾਂ ਕੂੜਾ ਸਿੱਟਣ ਲਈ ਸਫਾਈ ਮੁਲਾਜ਼ਮਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਸਫਾਈ ਸੇਵਕਾਂ ਵੱਲੋਂ ਹੜਤਾਲ ਤੇ ਜਾਣ ਸਬੰਧੀ ਉਹਨਾਂ ਕਿਹਾ ਕਿ ਇਸ ਸਬੰਧੀ ਜੋ ਵੀ ਫੈਸਲਾ ਲੈਣਾ ਹੈ ਉਹ ਉੱਚ ਅਧਿਕਾਰੀਆਂ ਵੱਲੋਂ ਲਿੱਤਾ ਜਾਣਾ ਹੈ ਪ੍ਰੰਤੂ ਉਹਨਾਂ ਨੂੰ ਆਸ ਹੈ ਕਿ ਸਫਾਈ ਯੂਨੀਅਨ ਨੂੰ ਹੜਤਾਲ ਤੇ ਜਾਣ ਦੀ ਜਰੂਰਤ ਨਹੀਂ ਪਵੇਗੀ ਅਤੇ ਉਸ ਤੋਂ ਪਹਿਲਾਂ ਹੀ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।