ਚੰਡੀਗੜ੍ਹ : ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ, ਦਮਦਮੀ ਟਕਸਾਲ ਦੇ ਆਗੂ ਭਾਈ ਮੋਹਕਮ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ, ਪੰਥਕ ਆਗੂ, ਭਾਈ ਜਰਨੈਲ ਸਿੰਘ ਸਖੀਰਾ ਨੇ ਇੱਕ ਸਾਂਝੇ ਲਿਖਤੀ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਜੇਕਰ ਕਿਸਾਨੀ ਹਿੱਤਾਂ ਲਈ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਸਾਰਾ ਪੰਜਾਬ ਸੜਕਾਂ ਤੇ ਆ ਜਾਵੇਗਾ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਜਿਨ੍ਹਾਂ ਮੰਗਾਂ ਨੂੰ ਲੈ ਕੇ ਸ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ। ਉਹ ਮੰਗਾਂ ਕੇਂਦਰ ਸਰਕਾਰ ਨੂੰ ਤੁਰੰਤ ਮੰਨਕੇ ਸ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ । ਉਹਨਾਂ ਕਿਹਾ ਜੇਕਰ ਕੇਂਦਰ ਸਰਕਾਰ ਦੀ ਅਣਗਹਿਲੀ ਕਰਕੇ ਜਾਂ ਮੈਂ ਨਾ ਮਾਨੂੰ ਦੀ ਨੀਤੀ ਤਹਿਤ ਸ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਸਾਰੇ ਦੇਸ਼ ਦਾ ਕਿਸਾਨੀ ਸੰਘਰਸ਼ ਇੱਕ ਵਾਰ ਫਿਰ ਦਿੱਲੀ ਦੀਆਂ ਬਰੂਹਾਂ ਤੇ ਆ ਜਾਵੇਗਾ। ਉਹਨਾਂ ਕਿਹਾ ਡੱਲੇਵਾਲ ਪਹਿਲਾਂ ਹੀ ਕੈਂਸਰ ਦਾ ਮਰੀਜ਼ ਹੈ ਮਰਨ ਵਰਤ ਕਰਕੇ ਉਸ ਦਾ ਕਦੇ ਵੀ ਹਾਰਟ ਅਟੈਕ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ।
ਉਹਨਾਂ ਕਿਹਾ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਤਹਿਤ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਜਿਥੇ ਅੱਜ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੈ । ਉਥੇ ਉਹਨਾਂ ਦੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਕਿਸਾਨੀ ਹਿੱਤਾਂ ਕਾਰਨ ਆਪਣੀ ਜਾਨ ਵੀ ਦਾਅ ਤੇ ਲਾਉਂਣੀ ਪੈ ਰਹੀ ਹੈ। ਉਨ੍ਹਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ, ਸੰਤਾਂ ਮਹਾਪੁਰਸ਼ਾਂ, ਪੰਥਕ ਜਥੇਬੰਦੀਆਂ, ਮਜ਼ਦੂਰ ਯੂਨੀਅਨਾਂ, ਬੁਧੀਜੀਵੀਆਂ, ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਆਪਸੀ ਨੂੰ ਮੱਤਾਦੇਣ ਦੀ ਬਜਾਏ ਸਾਰੇ ਮਤਭੇਦ ਭੁਲਾ ਕੇ ਸੰਕਟ ਦੀ ਘੜੀ ਇੱਕ ਮੁਠਤਾ ਦਾ ਪ੍ਰਗਟਾਵਾ ਕਰਦਿਆਂ ਸ ਜਗਜੀਤ ਸਿੰਘ ਡੱਲੇਵਾਲ ਦੀ ਪਿੱਠ ਤੇ ਆ ਕੇ ਉਸ ਨਾਲ਼ ਚਟਾਨ ਵਾਂਗ ਖੜ੍ਹਨ ਤੇ ਉਸਦੇ ਗੋਡੇ ਨਾਲ ਆ ਕੇ ਬੈਠਣ ਬਾਅਦ ਵਿੱਚ ਸ਼ਰਧਾਂਜਲੀਆਂ ਦੇਣ ਦਾ ਕੋਈ ਫਾਇਦਾ ਨਹੀਂ। ਉਹਨਾਂ ਦੱਸਿਆ ਕਿ ਸਵੇਰੇ 17 ਦਸੰਬਰ ਨੂੰ ਇੱਕ ਵਜੇ ਪੰਥਕ ਆਗੂਆਂ ਦਾ ਇੱਕ ਉੱਚ ਪੱਧਰੀ ਵਫ਼ਦ ਸ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇਗਾ।