ਜੀਰਕਪੁਰ : ਜ਼ੀਰਕਪੁਰ ਪੁਲਿਸ ਨੇ ਵੀਆਈਪੀ ਰੋਡ ਤੇ ਸਥਿਤ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣਗੇ ਵਿਅਕਤੀ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ ਕਰੀਬ ਅੱਠ ਨੌ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਮਾਰਕੁੱਟ ਵਿੱਚ ਜਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸੀਆਂ ਦੀ ਆਰੰਭ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨ ਵੋਹਰਾ ਪੁੱਤਰ ਦੇਸ ਰਾਜ ਵੋਹਰਾ ਵਾਸੀ ਮਕਾਨ ਨੰਬਰ 312, ਪਾਲਮ ਕੋਰਟ ਸੋਸਾਇਟੀ, ਵੀ.ਆਈ.ਪੀ. ਰੋਡ, ਜੀਰਕਪੁਰ ਨੇ ਦਸਿਆ ਕਿ 12 ਦਸੰਬਰ ਨੂੰ ਰਾਤ ਕਰੀਬ 8 ਵਜੇ ਉਹ ਵੀ.ਆਈ.ਪੀ. ਰੋਡ ਦੇਵਾ ਜੀ ਪਲਾਜਾ ਵਿਖੇ ਬੁਰਕੀ ਹਾਊਸ ਰੈਸਟੋਰੈਂਟ ਵਿਖੇ ਆਪਣੇ ਦੋਸਤਾਂ ਤਰੁਣ ਛਾਬੜਾ ਅਤੇ ਡਾਕਟਰ ਵਧਵਾ ਨਾਲ ਖਾਣਾ ਖਾਣ ਗਿਆ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਬਾਹਰ ਤਿੰਨ ਚਾਰ ਨੌਜਵਾਨ ਆਪਸ ਵਿੱਚ ਲੜ ਰਹੇ ਸਨ ਅਮਨ ਬੋਰਾ ਨੇ ਦੱਸਿਆ ਕਿ ਉਹ ਇਨਸਾਨੀਅਤ ਦੇ ਨਾਤੇ ਉਕਤ ਨੌਜਵਾਨਾ ਨੂੰ ਲੜਾਈ ਕਰਨ ਲਈ ਰੋਕਣ ਗਿਆ ਤਾਂ ਉਕਤ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾ ਕੇ ਉਸ ਨਾਲ ਹੀ ਮਾਰਕੁੱਟ ਕਰਨੀ ਆਰੰਭ ਕਰ ਦਿੱਤੀ ਜਿਸ ਕਾਰਨ ਅਗਮ ਵੀਰ ਰੂਪ ਵਿੱਚ ਜਖਮੀ ਹੋ ਗਿਆ ਉਸਨੇ ਦੱਸਿਆ ਕਿ ਲੜਾਈ ਝਗੜੇ ਦਾ ਰੌਲਾ ਪੈਣ ਤੋਂ ਬਾਅਦ ਉਸਦੇ ਦੋਸਤਾਂ ਨੇ ਉਸ ਨੂੰ ਛੁਡਵਾ ਕੇ ਇਲਾਜ ਲਈ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿਖੇ ਭਰਤੀ ਕਰਵਾਇਆ। ਪੁਲਿਸ ਨੇ ਅਮਨ ਵੋਹਰਾ ਦੀ ਸ਼ਿਕਾਇਤ ਤੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।