ਜ਼ੀਰਕਪੁਰ : ਅੱਜ ਜ਼ੀਰਕਪੁਰ ਪਾਵਰਕੌਮ ਦੇ ਐਕਸੀਅਨ ਦਫ਼ਤਰ ਵਿਖੇ ਜ਼ੀਰਕਪੁਰ ਅਧੀਨ ਕੰਮ ਕਰਦੇ ਸੀ ਐਚ ਬੀ ਕਾਮਿਆਂ ਦੁਆਰਾ 2 ਘੰਟੇ ਦਾ ਪ੍ਰੋਗਰਾਮ ਕਰ ਆਪਣੀਆ ਮੰਗਾਂ ਦੇ ਹੱਲ ਨੂੰ ਲੈਂ ਕੇ ਅਤੇ ਪੰਜਾਬ ਵਿੱਚ ਪੈਸਕੋ/ਆਊਟ ਸੌਰਸ ਕਾਮਿਆਂ ਦੇ ਫਾਰਗ ਕਰਨ ਨੂੰ ਜਾਰੀ ਹੋਏ ਪੱਤਰ ਦੀ ਨਿਖੇਧੀ ਕਰਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਗਿਆ! ਇਸ ਸਬੰਧੀ ਗੱਲਬਾਤ ਕਰਦਿਆ ਏਕਮ ਸਿੱਧੂ ਮੋਹਾਲੀ ਸਰਕਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦੀ ਨੀਤੀ ਬਣਾ ਰਹੀ ਹੈ ਅਤੇ ਉਸ ਨਾਲ ਕੱਚੇ ਕਾਮੇ ਜੋਂ ਪੱਕੇ ਹੋਣ ਦੀ ਲੜਾਈ ਕਰ ਰਹੇ ਹਨ ਉਹਨਾਂ ਨੂੰ ਦਬਾ ਕੇ ਹਮਲਾ ਬੋਲਣ ਦੀ ਤਾਕ ਵਿੱਚ ਇਸ ਲਈ ਅੱਜ ਓਹਨਾ ਵੱਲੋ 2 ਘੰਟੇ ਦਾ ਪ੍ਰੋਗਰਾਮ ਜ਼ੀਰਕਪੁਰ ਵਿਖੇ ਕੀਤਾ ਗਿਆ ਸੀ ਇਸ ਦੌਰਾਨ ਆਮ ਪਬਲਿਕ ਅੱਗੇ ਓਹਨਾ ਸਰਕਾਰ ਦੀ ਨੀਤੀ ਦੀ ਪੋਲ ਖੋਲ੍ਹਦੇ ਹੋਏ ਆਪਣੇ ਨਾਲ ਹੋ ਰਹੇ ਧੱਕੇ ਵਾਰੇ ਜਾਣੂ ਕਰਵਾਇਆ ਅਤੇ ਜ਼ੀਰਕਪੁਰ ਅਧੀਨ ਹੁਣ ਤੱਕ ਕੱਚੇ ਕਾਮਿਆਂ ਦੀਆਂ ਮੰਗਾ ਲਟਕਣ ਵਾਲੀ ਅਵਸਥਾ ਵਿੱਚ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਆਉਣ ਵਾਲੇ ਸਾਲ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਨੂੰ ਲੈਕੇ ਕੋਜੀ ਚਾਲ ਚਲ ਰਹੀ ਹੈ ਜਿਸਦੀ ਰੋਕਥਾਮ ਲਈ ਅਤੇ ਮੰਗਾ ਦੇ ਹੱਲ ਲਈ ਅੱਜ ਕਾਮਿਆਂ ਵੱਲੋ ਐਕਸੀਅਨ ਜ਼ੀਰਕਪੁਰ ਨੂੰ ਸੰਘਰਸ਼ ਨੋਟਿਸ ਸੋਪਦੇ ਹੋਏ 6 ਜਨਵਰੀ ਨੂੰ ਜ਼ੀਰਕਪੁਰ ਅਧੀਨ ਸੰਘਰਸ਼ ਕਰਨ ਵਾਰੇ ਸੂਚਿਤ ਕੀਤਾ ਗਿਆ! ਇਸ ਦੌਰਾਨ ਭੰਗਲ ਯੂਨੀਅਨ ਦੇ ਨੁੰਮਾਇਦੇ ਰਾਜਿੰਦਰ ਕੁਮਾਰ ਜੀ ਅਤੇ ਜ਼ੀਰਕਪੁਰ ਦੇ ਵਸਨੀਕ ਅਵਤਾਰ ਨਗਲਾ ਦੇ ਨਾਲ ਨਾਲ ਕਿਸਾਨ ਆਗੂ ਰੁਸਤਮ ਸੇਖ ਜੀ ਨੇ ਵੀ ਹਿੱਸਾ ਲਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕਿਸਾਨ ਮਜਦੂਰ ਵਰਗ ਦੇ ਮਸਲਿਆ ਤੇ ਇਕੱਠੇ ਹੋ ਕੇ ਲੜਨ ਦਾ ਅਤੇ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਵਿਸ਼ਵਾਸ ਦਵਾਇਆ! ਇਸ ਮੌਕੇ ਤੇ ਯੂਨੀਅਨ ਮੈਂਬਰ ਜਗਮੋਹਨ ਸਿੰਘ, ਅਮਨਦੀਪ ਸਿੰਘ, ਲਛਮਣ ਕੁਮਾਰ, ਹਰਦੀਪ ਸਿੰਘ, ਵੀਰ ਸਿੰਘ ਆਦਿ ਸ਼ਾਮਿਲ ਰਹੇ!