ਜੀਰਕਪੁਰ : ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਤਕਰੀਬਨ 2 ਕਿਲੋਮੀਟਰ ਲੰਬੇ ਫਲਾਇਓਵਰ ਹੇਠਾਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਭੇੜੀਆਂ ਬਿਮਾਰੀਆਂ ਵੱਧਣ ਦਾ ਖ਼ਦਸ਼ਾ ਬਣਿਆ ਹੋਇਆ ਹੈ।ਇਸ ਫਲਾਇਓਵਰ ਦੀ ਹਾਲਤ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਦਿਨ-ਬ-ਦਿਨ ਮੰਦੀ ਹੁੰਦੀ ਜਾ ਰਹੀ ਹੈ। ਜਿਕਰਯੋਗ ਹੈ ਕੁਝ ਦਿਨ ਪਹਿਲਾਂ ਹੀ ਫਲਾਇਓਵਰ ਦੇ ਪਿਲਰਾਂ ਤੇ ਤਰਾਂ ਤਰਾਂ ਦੀ ਪ੍ਰਕ੍ਰਿਤੀਆਂ ਬਣਾਇਆ ਗਈਆਂ ਹਨ ਭਾਵ ਫਲਾਇਓਵਰ ਦਾ ਸੁੰਦਰੀ ਕਰਨ ਕੀਤਾ ਗਿਆ ਹੈ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਥੇ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਗੰਦਗੀ ਫੈਲਾਉਣ ਵਾਲੀਆਂ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕੀ ਫਲਾਈਓਵਰ ਦੇ ਦੋਵੀਂ ਪਾਸੇ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਫਲਾਇਓਵਰ ਹੇਠ ਕੂੜਾ ਸੁਟਿਆ ਜਾਂਦਾ ਹੈ ਜਿਸ ਕਾਰਨ ਫਲਾਈਓਵਰ ਥੱਲੇ ਬਣੀ ਡ੍ਰੇਨ ਕੁੜੇ ਨਾਲ ਭਰੀ ਪਈ ਹੈ। ਸ਼ਹਿਰ ਦੇ ਮੋਹਤਬਰ ਲੋਕਾਂ ਦਾ ਕਹਿਣਾ ਹੈ ਕੀ ਦੁਕਾਨਦਾਰ ਅਪਣੀ ਦੁਕਾਨਾਂ ਦੀ ਸਫ਼ਾਈ ਕਰ ਕੇ ਇੱਥੇ ਕੂੜਾ ਸੁੱਟ ਦਿੰਦੇ ਹਨ ਪਰ ਜ਼ੀਰਕਪੁਰ ਨਗਰ ਕੌਂਸਲ ਇਹਨਾਂ ਦੁਕਾਨਦਾਰਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਲੋਕਾਂ ਨੇ ਕਿਹਾ ਜੇਕਰ ਦੁਕਾਨਦਾਰ ਇਸੇ ਤਰ੍ਹਾਂ ਇੱਥੇ ਕੂੜਾ ਸੁੱਟਦੇ ਰਹੇ ਤਾਂ ਜਲਦੀ ਹੀ ਇੱਥੇ ਡੰਪਿੰਗ ਗਰਾਉਂਡ ਬਣ ਜਾਵੇਗਾ। ਸ਼ਹਿਰ ਦੇ ਮੋਹਤਬਰ ਲੋਕਾਂ ਨੇ ਇਹ ਵੀ ਕਿਹਾ ਕੀ ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਕਰਨ ਵਾਲੇ ਦੁਕਾਨਦਾਰਾਂ ਅਤੇ ਫਲਾਈਓਵਰ ਥੱਲੇ ਕੂੜਾ ਸੁੱਟਣ ਵਾਲੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਜੋ ਲੋਕ ਇੱਥੇ ਕੂੜਾ ਸੁੱਟਦੇ ਹਨ ਉਹਨਾਂ ਦੇ ਰੋਜ਼ਾਨਾ ਚਲਾਨ ਕੱਟੇ ਜਾਣ ਤਾਂ ਜੋ ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖ ਕੇ ਫਲਾਈਓਵਰ ਦੇ ਥੱਲੇ ਦਾ ਏਰੀਆ ਸਾਫ਼ ਸੁਥਰਾ ਰੱਖਿਆ ਜਾ ਸਕੇ। ਇਸ ਸਬੰਧ ਵਿੱਚ ਗੱਲ ਕਰਨ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਕੌਂਸਲ ਵਲੋਂ ਪਹਿਲਾਂ ਵੀ ਇੱਥੇ ਕੂੜਾ ਸੁੱਟਣ ਵਾਲੇ ਲੋਕ ਖਿਲਾਫ ਕਾਰਵਾਈ ਕੀਤੀ ਗਈ ਸੀ ਹੁਣ ਵੀ ਜੇਕਰ ਦੁਕਾਨਦਾਰ ਜਾ ਕੋਈ ਹੋਰ ਇੱਥੇ ਕੂੜਾ ਸੁੱਟਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ।
ਇੱਥੇ ਇਹ ਵੀ ਜਿਕਰਯੋਗ ਹੈ ਕੀ ਬੀਤੇ ਲੰਮੇ ਸਮੇਂ ਤੋਂ ਜੀਰਕਪੁਰ ਫਲਾਇਓਵਰ ਥੱਲੇ ਨਾਜਾਇਜ਼ ਤੋਰ ਤੇ ਬੈਠੇ ਪਰਵਾਸੀ ਵੀ ਗੰਦਗੀ ਪਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਇਹਨਾਂ ਪ੍ਰਵਾਸੀਆਂ ਵੱਲੋਂ ਫਲਾਇਓਵਰ ਥੱਲੇ ਬੀਤੇ ਲੰਮੇ ਸਮੇਂ ਤੋਂ ਡੇਰਾ ਲਾਇਆ ਹੋਇਆ ਹੈ ਜਿਥੇ ਇਹ ਲੋਕ ਅਪਣਾ ਖਾਣਾ ਬਣਾਉਂਦੇ ਹਨ ਅਤੇ ਬਚਿਆ ਹੋਇਆ ਖਾਣਾ ਡ੍ਰੇਨ ਵਿੱਚ ਸੁੱਟ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਖ਼ਤੀ ਦਿਖਾਂਦੀਆਂ ਇਹਨਾਂ ਪ੍ਰਵਾਸੀਆਂ ਨੂੰ ਇਥੋਂ ਉਠਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੀ ਇਹ ਪਰਵਾਸੀ ਇਥੇ ਗੰਦਗੀ ਪਾਉਣ ਦੇ ਨਾਲ ਨਾਲ ਸ਼ਹਿਰ ਦੀ ਦਿੱਖ ਵੀ ਵਿਗਾੜ ਰਹੇ ਹਨ।