ਐਸ.ਏ.ਐਸ.ਨਗਰ : ਸੀਨੀਅਰ ਕਪਤਾਨ ਪੁਲਿਸ ਜ਼ਿਲਾ ਐਸ.ਏ.ਐਸ ਨਗਰ ਸ੍ਰੀ ਦੀਪਕ ਪਾਰਿਕ ਆਈ.ਪੀ.ਐਸ ਨੇ ਦੱਸਿਆ ਕਿ ਮਿਤੀ 05-03-2025 ਨੂੰ ਕਮਲਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੁਬਾਰਕਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 64 ਗਿਲਕੋ ਵੈਲੀ ਖਰੜ, ਐਸ.ਏ.ਐਸ ਨਗਰ ਨੇ ਥਾਣਾ ਸਿਟੀ ਖਰੜ ਵਿਖੇ ਸੂਚਨਾ ਦਿੱਤੀ ਸੀ ਕਿ ਉਸ ਦਾ ਸਵਰਾਜ ਨਗਰ ਖਰੜ ਵਿਖੇ ਮੈਡੀਕਲ ਸਟੋਰ ਹੈ। ਉਸਦੀ ਦੁਕਾਨ ਤੇ ਉਦੇ ਪ੍ਰਤਾਪ ਸਿੰਘ ਅਤੇ ਪੁਲਿਸ ਮੁਲਾਜਮ ਜਸਬੀਰ ਸਿੰਘ ਸੰਧੂ ਆਏ ਅਤੇ ਉਸਨੂੰ ਡਰਾ ਧਮਕਾ ਅਤੇ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਲੈ ਗਏ ਅਤੇ ਬਾਅਦ ਵਿੱਚ ਹੋਰ ਪੈਸਿਆਂ ਦੀ ਵੀ ਮੰਗ ਕੀਤੀ ਗਈ, ਜਿਸ ਤੇ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰ: 76 76 ਮਿਤੀ 05-03-2025ਅ/ਧ 140(2), 308(5), 351(2), 61(2), ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ ਬਰਖਿਲਾਫ ਉਦੇ ਪ੍ਰਤਾਪ ਸਿੰਘ ਉਰਫ ਉਦੇ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰ 17 ਬਲਾਕ, ਸੀ, ਸੈਕਟਰ-125 ਸੰਨੀ ਇੰਨਕਲੇਵ ਥਾਣਾ ਸਿਟੀ ਖਰੜ ਅਤੇ ਪੁਲਿਸ ਮੁਲਾਜਮ ਜਸਬੀਰ ਸਿੰਘ ਸੰਧੂ ਤੇ ਦਰਜ/ਰਜਿਸਟਰ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ੀ ਉਦੇ ਪ੍ਰਤਾਪ ਸਿੰਘ ਉਕਤ ਨੂੰ ਮੁੱਕਦਮਾ ਵਿੱਚ ਮਿਤੀ 05-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਨੇ ਦੋਸ਼ੀ ਦਾ 1 ਦਿਨ ਦਾ ਪੁਲਿਸ ਰਿਮਾਂਡ ਮੰਜੂਰ ਫਰਮਾਇਆ। ਮੁਕਦਮੇ ਵਿੱਚ ਦੋਸ਼ੀ ਜਸਬੀਰ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।