Wednesday, March 12, 2025
BREAKING NEWS
ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਖ਼ਿਲਾਫ਼ ਨਗਰ ਨਿਗਮ ਮੋਹਾਲੀ ਵੱਲੋਂ ਸਖਤ ਕਾਰਵਾਈ ਫੇਸ-1 ਵਿੱਚ ਸ਼ੋਅਰੂਮ ਸੀਲ ਨਵੇਂ ਡੀ ਸੀ ਨੇ ਸਟਾਫ਼ ਨਾਲ ਜਾਣ-ਪਛਾਣ ਮੀਟਿੰਗ ਕੀਤੀਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

Chandigarh

ਅਮਨ ਅਰੋੜਾ ਵੱਲੋਂ ਸਿਹਤ ਸੰਭਾਲ ਖੇਤਰ ਵਿੱਚ ਨਵੀਨ ਉਪਰਾਲਿਆਂ ਲਈ ਡਾਕਟਰਾਂ ਦੀ ਸ਼ਲਾਘਾ

March 08, 2025 05:01 PM
SehajTimes

ਰੋਬੋਟ ਦੀ ਮਦਦ ਨਾਲ ਸਰਜਰੀ ਕਰਨ 'ਤੇ ਕੇਂਦ੍ਰਿਤ ਸੀ ਸੰਮੇਲਨ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਫੋਰਟਿਸ ਹਸਪਤਾਲ, ਮੋਹਾਲੀ ਦੇ ਸਿਰ ਅਤੇ ਗਰਦਨ ਦੀ ਸਰਜਰੀ ਅਤੇ ਈ.ਐਨ.ਟੀ. ਵਿਭਾਗ ਵੱਲੋਂ ਕਰਵਾਏ ਦੋ-ਰੋਜ਼ਾ ਈ.ਐਨ.ਟੀ. ਸਰਜੀਕਲ ਕਨਕਲੇਵ-2025 ਦਾ ਉਦਘਾਟਨ ਕੀਤਾ। ਇਸ ਕਨਕਲੇਵ ਦੌਰਾਨ ਰੋਬੋਟ ਦੀ ਮਦਦ ਨਾਲ ਕੰਨ, ਨੱਕ ਅਤੇ ਗਲੇ (ਈ.ਐਨ.ਟੀ.) ਸਬੰਧੀ ਬਿਮਾਰੀਆਂ ਦੇ ਇਲਾਜ ਅਤੇ ਸਿਰ ਤੇ ਗਰਦਨ ਦੇ ਕੈਂਸਰ ਦੀਆਂ ਸਰਜਰੀਆਂ ਸਬੰਧੀ ਨਵੀਨਤਮ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਗਿਆ।

 

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਅਮਨ ਅਰੋੜਾ ਨੇ ਪੰਜਾਬ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਨਵੇਂ ਉਪਰਾਲਿਆਂ ਤੇ ਸਮਰਪਣ ਦੀ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ, ਵਿਸ਼ੇਸ਼ ਤੌਰ ‘ਤੇ ਈ.ਐਨ.ਟੀ. ਮਾਹਿਰਾਂ, ਦੀ ਸ਼ਲਾਘਾ ਕੀਤੀ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਨਵੀਨਤਾ ਅਤੇ ਜਾਣਕਾਰੀ ਦੀ ਸਾਂਝ ਨੂੰ ਦਰਸਾਉਂਦਾ ਹੈ ਜੋ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਹਨ। ਉਹਨਾਂ ਦੱਸਿਆ ਕਿ ਡਾਕਟਰ ਸਿਹਤ ਸੰਭਾਲ ਸੇਵਾਵਾਂ ਸੂਬੇ ਦੀ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ ਡਾਕਟਰੀ ਮੁਹਾਰਤ ਵਿੱਚ ਵਾਧਾ ਕਰਕੇ ਸੂਬੇ ਦੇ ਨਾਗਰਿਕਾਂ ਨੂੰ ਲਾਭ ਪਹੁੰਚਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਰੋਬੋਟਿਕ ਸਰਜਰੀ ਸਬੰਧੀ ਅੱਜ ਇੱਥੇ ਕੀਤੀ ਵਿਚਾਰ-ਚਰਚਾ ਸਿਹਤ ਸੰਭਾਲ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਲਿਆਵੇਗੀ।

 

ਫੋਰਟਿਸ ਹਸਪਤਾਲ ਮੋਹਾਲੀ ਵਿੱਚ ਈ.ਐਨ.ਟੀ. ਦੇ ਡਾਇਰੈਕਟਰ ਡਾ. ਅਸ਼ੋਕ ਗੁਪਤਾ ਵੱਲੋਂ ਇਹ ਸਰਜੀਕਲ ਸੰਮੇਲਨ ਆਲ-ਇੰਡੀਆ ਰਾਇਨੋਲੋਜੀ ਸੋਸਾਇਟੀ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕਨਕਲੇਵ ਵਿੱਚ ਈ.ਐਨ.ਟੀ. ਦੇ ਮਾਹਿਰ ਡਾਕਟਰਾਂ ਨਾਲ-ਨਾਲ ਦੇਸ਼ ਭਰ ਦੇ ਵੱਖ ਵੱਖ ਮੈਡੀਕਲ ਕਾਲਜਾਂ ਦੇ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟਸ ਸਮੇਤ 200 ਤੋਂ ਵੱਧ ਨੁਮਾਇੰਦੇ ਸ਼ਾਮਲ ਹੋਏ।

 

ਇਸ ਸੰਮੇਲਨ ਬਾਰੇ ਗੱਲ ਕਰਦਿਆਂ ਡਾ. ਅਸ਼ੋਕ ਗੁਪਤਾ ਨੇ ਕਿਹਾ ਕਿ ਇਸ ਸੰਮੇਲਨ ਦੌਰਾਨ ਈ.ਐਨ.ਟੀ. ਵਿੱਚ ਨਵੀਨਤਮ ਉਪਰਾਲੇ ਅਤੇ ਈ.ਐਨ.ਟੀ. ਵਿਕਾਰ ਅਤੇ ਸਿਰ ਤੇ ਗਰਦਨ ਦੇ ਕੈਂਸਰ ਦੀਆਂ ਸਰਜਰੀਆਂ ਦੇ ਇਲਾਜ ਵਿੱਚ ਰੋਬੋਟ ਦੀ ਸਹਾਇਤਾ ਨਾਲ ਸਰਜਰੀ ਕਰਨ 'ਤੇ ਕੇਂਦ੍ਰਿਤ ਸੀ। ਦੱਸਣਯੋਗ ਹੈ ਕਿ ਇਸ ਸੰਮੇਲਨ ਵਿੱਚ ਲਾਈਵ ਸਰਜਰੀ ਸੈਸ਼ਨ, ਓਪਰੇਟਿੰਗ ਫੈਕਲਟੀ ਨਾਲ ਗੱਲਬਾਤ, ਪੈਨਲ ਚਰਚਾਵਾਂ, ਪੋਸਟਰ ਪੇਸ਼ਕਾਰੀਆਂ ਅਤੇ ਕੁਇਜ਼ ਵੀ ਕਰਵਾਇਆ ਗਿਆ।

 

ਈ.ਐਨ.ਟੀ. ਕੰਸਲਟੈਂਟ ਡਾ. ਅਨੁਰਾਗਿਨੀ ਗੁਪਤਾ ਨੇ ਕਿਹਾ ਕਿ ਕਾਨਫ਼ਰੰਸ ਕਰਵਾਉਣ ਦਾ ਮੁੱਖ ਉਦੇਸ਼ ਈਐਨਟੀ ਸਬੰਧੀ ਨਵੀਨਤਮ ਉਪਰਾਲਿਆਂ ਅਤੇ ਈ.ਐਨ.ਟੀ. ਮਾਹਰ ਡਾਕਟਰਾਂ ਨੂੰ ਇਸ ਬਾਰੇ ਸਿਖਲਾਈ ਦੇਣਾ ਸੀ।

 

ਇਸ ਮੌਕੇ ਪਦਮਸ਼੍ਰੀ ਪੁਰਸਕਾਰ ਜੇਤੂ ਪ੍ਰੋ. (ਡਾ.) ਜੇ.ਐਮ. ਹੰਸ, ਡਾ. ਨੇਹਾ ਸ਼ਰਮਾ, ਡਾ. ਰਿਸ਼ਵ ਕੁਮਾਰ, ਡਾ. ਕੇ.ਆਰ. ਮੇਘਨਾਧ, ਡਾ. ਰਜਨੀਗੰਥ ਐਮ.ਜੀ., ਡਾ. ਮੋਹਨੀਸ਼ ਗਰੋਵਰ ਅਤੇ ਡਾ. ਗੌਰਵ ਗੁਪਤਾ ਵੀ ਮੌਜੂਦ ਸਨ।

Have something to say? Post your comment

 

More in Chandigarh

ਭੁਪੇਸ਼ ਬਘੇਲ ਜੀ ਦੇ ਘਰ 'ਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਈਡੀ ਛਾਪੇ ਦੀ ਸਖ਼ਤ ਨਿਖੇਧੀ ਕਰਦਾ ਹਾਂ: ਬਲਬੀਰ ਸਿੰਘ ਸਿੱਧੂ

ED ਵੱਲੋਂ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਵਾਲੀ ਕੋਠੀ ਕੀਤੀ ਅਟੈਚ

ਪੰਜਾਬ ਸਰਕਾਰ ਵੱਲੋਂ ਭਾਰਤ ਦੇ ਰਾਸ਼ਟਰਪਤੀ ਦਾ ਸ਼ਾਨਦਾਰ ਸਵਾਗਤ

ਬਰਿੰਦਰ ਕੁਮਾਰ ਗੋਇਲ ਨੇ ਲੋਕ ਪੱਖੀ ਮਾਈਨਿੰਗ ਨੀਤੀ ਵਿਕਸਤ ਕਰਨ ਲਈ ਸਾਰੇ ਭਾਈਵਾਲਾਂ ਨਾਲ ਕੀਤੀ ਅਹਿਮ ਮੀਟਿੰਗ

ਸਨਅਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ: 31 ਦਸੰਬਰ 2025 ਤੱਕ ਡਿਫਾਲਟਰਾਂ ਨੂੰ ਦੰਡ ਵਿਆਜ ਦੀ 100 ਫੀਸਦੀ ਛੋਟ : ਤਰੁਨਪ੍ਰੀਤ ਸਿੰਘ ਸੌਂਦ

ਰਾਸ਼ਟਰਪਤੀ ਦੀ ਆਮਦ ਦੌਰਾਨ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਆਈ.ਐਸ.ਬੀ. ਐਸ.ਏ.ਐਸ.ਨਗਰ ਤੋਂ 5 ਕਿਲੋਮੀਟਰ ਖੇਤਰ ਦੇ ਆਲੇ-ਦੁਆਲੇ ਦਾ ਏਰੀਆ ਨੋ-ਫਲਾਇੰਗ ਜ਼ੋਨ ਘੋਸ਼ਿਤ : ਜ਼ਿਲ੍ਹਾ ਮੈਜਿਸਟਰੇਟ

ਮਾਮਲਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਨਾਲ ਬਲਟਾਣਾ ‘ਚ ਛੇੜਛਾੜ ਦਾ 

22.64 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ ਜਨਵਰੀ ਮਹੀਨੇ ਤੱਕ 3708.57 ਕਰੋੜ ਰੁਪਏ ਪੈਨਸ਼ਨ ਰਾਸ਼ੀ ਵੰਡੀ: ਡਾ. ਬਲਜੀਤ ਕੌਰ

ਗੁਰਦਾਸਪੁਰ ਦਾ ਮਾਧਵ ਸ਼ਰਮਾ ਭਾਰਤੀ ਫ਼ੌਜ ਦੀ ਆਰਟਿਲਰੀ ਰੈਜੀਮੈਂਟ ਵਿੱਚ ਬਣਿਆ ਲੈਫਟੀਨੈਂਟ

ਪ੍ਰਿੰਸੀਪਲਾਂ ਦਾ 7ਵਾਂ ਬੈਚ ਟ੍ਰੇਨਿੰਗ ਲਈ ਸਿੰਗਾਪੁਰ ਰਵਾਨਾ