ਹੁਸ਼ਿਆਰਪੁਰ : ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ ਪੰਜਾਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚਲਾਈ ਇਤਿਹਾਸਿਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਦਾ ਪੋਸਟਰ ਅਤੇ ਫਲੈਕਸ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ.ਪੰਜਾਬ ਦੇ ਚੇਅਰਮੈਨ ਸੰਤ ਬਾਬਾ ਸਰਵਣ ਦਾਸ ਜੀ, ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਸਮੁੱਚੇ ਸੰਤ ਸਮਾਜ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲਿਆਂ ਨੇ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੜਕੀ ਆਵਾਜਾਈ ਦੇ ਪ੍ਰਭਾਵਤ ਹੋਣ ਕਾਰਨ, ਸੰਗਤਾਂ ਦੀ ਵਧੇਰੇ ਸੁਵਿਧਾ ਅਤੇ ਭਾਰੀ ਮੰਗ ਨੂੰ ਦੇਖਦਿਆਂ ਇਹ ਸਪੈਸ਼ਲ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਵੱਡੀ ਗਿਣਤੀ ਵਿੱਚ ਜਲੰਧਰ ਰੇਲਵੇ ਸਟੇਸ਼ਨ ਤੋਂ ਹਰਿਦੁਆਰ ਲਈ 4 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਆਰੰਭ ਹੋਣ ਵਾਲੀ ਸ਼ੋਭਾ ਯਾਤਰਾ ਵਿੱਚ ਹੁਮ ਹੁਮਾ ਕੇ ਸ਼ਾਮਿਲ ਹੋਣ। ਸ਼ੋਭਾ ਯਾਤਰਾ ਨਾਲ ਜਾਣ ਵਾਲੀਆਂ ਸੰਗਤਾਂ ਲਈ ਸਪੈਸ਼ਲ ਰੇਲ ਗੱਡੀ ਰੇਲਵੇ ਸਟੇਸ਼ਨ ਜਲੰਧਰ ਤੋਂ ਕਰੀਬ 1 ਵਜੇ ਚੱਲੇਗੀ। ਉਹਨਾਂ ਦੱਸਿਆ ਦੱਸਿਆ ਕਿ ਟ੍ਰੇਨ ਜਲੰਧਰ ਤੋਂ ਚੱਲ ਕੇ ਫਗਵਾੜਾ, ਫਿਲੌਰ, ਲੁਧਿਆਣਾ, ਅੰਬਾਲਾ, ਸਹਾਰਨਪੁਰ ਅਤੇ ਵੱਖ ਵੱਖ ਸਟੇਸ਼ਨਾਂ ਤੇ ਰੁਕਣ ਤੋਂ ਬਾਅਦ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਪੁੱਜੇਗੀ 5 ਅਪ੍ਰੈਲ ਨੂੰ ਗੁਰੂ ਰਵਿਦਾਸ ਆਸ਼ਰਮ ਹਰਿਦੁਆਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਹਜ਼ਾਰਾਂ ਤੋਂ ਹੋ ਕੇ ਪੈਦਲ ਸ਼ੋਭਾ ਯਾਤਰਾ ਸ੍ਰੀ ਰਵਿਦਾਸ ਮੰਦਰ ਹਰਿ ਕੀ ਪਉੜੀ ਹਰਿਦੁਆਰ ਪੁੱਜੇਗੀ ਜਿਥੇ ਦਮੜੀ ਭੇਟਾ ਕਰਨ ਉਪਰੰਤ ਆਰਤੀ ਦੇ ਜਾਪ ਕੀਤੇ ਜਾਣਗੇ।ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਇਸ ਸਮਾਗਮ ਵਿੱਚ ਲੰਗਰ ਦੀ ਸੇਵਾ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਨਗਰ ਦੇ ਸੰਤ ਪਰਮਜੀਤ ਦਾਸ ਵਲੋਂ ਕੀਤੀ ਜਾਵੇਗੀ।ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਚਾਰ ਅਪ੍ਰੈਲ ਨੂੰ ਦੁਪਹਿਰ 12 ਵਜੇ ਰੇਲਵੇ ਸਟੇਸ਼ਨ ਜਲੰਧਰ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਬਾਬਾ ਸਰਵਣ ਦਾਸ ਜੀ ਸਲੇਮ ਟਾਵਰੀ, ਮੀਤ ਪ੍ਰਧਾਨ ਸੰਤ ਬਲਵੰਤ ਸਿੰਘ ਜੀ ਡਿੰਗਰੀਆਂ, ਖ਼ਜ਼ਾਨਚੀ ਸੰਤ ਪਰਮਜੀਤ ਦਾਸ ਜੀ ਨਗਰ ਵਾਲੇ, ਮਹੰਤ ਪਰਸ਼ੋਤਮ ਦਾਸ ਚੱਕ ਹਕੀਮ, ਸੰਤ ਧਰਮਪਾਲ ਸਟੇਜ ਸਕੱਤਰ, ਸੰਤ ਰਮੇਸ਼ ਦਾ ਡੇਰਾ ਕਲਰਾ ਸ਼ੇਰਪੁਰ ਢੱਕੋ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮੰਜੀਤ ਦਾਸ ਵਿਛੋਹੀ, ਸੰਤ ਬੀਬੀ ਕੁਲਦੀਪ ਕੌਰ ਮੈਨਾ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਸੰਤੋਖ ਦਾ ਸਾਹਰੀ, ਸੰਤ ਸ਼ਿੰਗਾਰਾ ਦਾਸ ਭੋਗਪੁਰ,ਸੰਤ ਬਲਕਾਰ ਸਿੰਘ ਵਡਾਲਾ, ਸੰਤ ਗੁਰਮੀਤ ਦਾਸ,ਸੰਤ ਪਰਮੇਸ਼ਵਰੀ ਦਾਸ ਸੇਖੇ,ਲਵਪ੍ਰੀਤ ਬੋਹਣ ਗਿਆਨੀ ਰਵਿੰਦਰ ਸਿੰਘ,,ਓਮ ਪ੍ਰਕਾਸ਼ ਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਭੈਣ ਸੰਤੋਸ਼ ਕੁਮਾਰੀ ਜੀ ਨੇ ਦੱਸਿਆ ਕਿ ਹਰਿਦੁਆਰ ਜਾਣ ਵਾਸਤੇ ਟ੍ਰੇਨ ਦੀਆਂ ਟਿੱਕਟਾਂ ਦੀ ਬੁਕਿੰਗ ਕਰਵਾਉਣ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਮੁੱਖ ਦਫਤਰ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ, ਡੇਰਾ ਸੰਤ ਸੀਤਲ ਦਾਸ ਜੀ ਬੋਹਣ, ਡੇਰਾ ਸੰਤ ਨਰਾਇਣ ਦਾਸ ਜੀ ਸ਼ੇਰਪੁਰ ਢੱਕੋ, ਡੇਰਾ ਸੰਤ ਮੇਲਾ ਰਾਮ ਜੀ ਨਗਰ, ਡੇਰਾ ਸੰਤ ਇੰਦਰ ਦਾਸ ਜੀ ਸੇ਼ਖੇ, ਡੇਰਾ ਸੰਤ ਟਹਿਲ ਦਾਸ ਜੀ ਸਲੇਮ ਟਾਬਰੀ ਲੁਧਿਆਣਾ, ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ, ਡੇਰਾ ਸੰਤ ਰਿਸ਼ੀ ਠਾਕੁਰ ਹਰੀਪੁਰ ਖਾਲਸਾ ਵਿਖੇ ਸੰਗਤਾਂ ਟਿਕਟਾਂ ਬੁੱਕ ਕਰਵਾ ਸਕਦੀਆਂ ਹਨ।