ਚੰਡੀਗੜ੍ਹ : ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਰੋਨਾ ਪੀੜਤਾਂ ਦੇ ਪਰਵਾਰਾਂ ਨੂੰ ਆਈਸੀਯੂ ਵਿੱਚ ਭਰਤੀ ਆਪਣੇ ਮਰੀਜ਼ਾਂ ਦੀ ਹਾਲਤ ਬਾਰੇ ਪਤਾ ਚੱਲ ਸਕੇ ਇਸ ਲਈ ਪੀਜੀਆਈ ਦੀ ਤਰ੍ਹਾਂ ਆਈਸੀਯੂ ਕੰਟਰੋਲ ਰੂਮ ਬਣਾਏ ਜਾਣ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਇਸ ਬਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਹਾਈ ਕੋਰਟ ਨੇ ਕਿਹਾ ਕੋਰੋਨਾ ਨਾਲ ਜੁੜੇ ਟੈਸਟਾਂ ਦੇ ਮੁੱਲ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਇੱਕੋ ਜਿਹੇ ਹੋਣੇ ਚਾਹੀਦੇ ਹਨ। ਚੰਡੀਗੜ੍ਹ ਵਿੱਚ ਆਰਟੀਪੀਸੀਆਰ ਦੀ ਕੀਮਤ 900 ਰੁਪਏ ਹੈ ਉਥੇ ਹੀ ਆਰਏਟੀ ਦੀ ਕੀਮਤ 500 ਹੈ। ਪੰਜਾਬ ਵਿੱਚ ਆਰਟੀਪੀਸੀਆਰ 450 ਰੁਪਏ ਅਤੇ ਆਰਏਟੀ 350 ਵਿੱਚ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਬਿਨਾਂ ਚੇਸਟ ਸਕੈਨ ਦੀ ਕੀਮਤ ਚੰਡੀਗੜ੍ਹ ਪ੍ਰਸ਼ਾਸਨ ਨੇ ਘੱਟ ਕਰ ਕੇ 1800 ਕੀਤੀ ਹੈ ਉਥੇ ਹੀ ਹਰਿਆਣਾ ਵਿੱਚ ਇਹ ਟੈਸਟ 2100 ਵਿੱਚ ਕੀਤਾ ਜਾ ਰਿਹਾ ਹੈ । ਕੋਰਟ ਨੇ ਕਿਹਾ ਕਿ ਇਸ ਤੋਂ ਇਲਾਵਾ ਨਿਜੀ ਹਸਪਤਾਲਾਂ ਦੁਆਰਾ ਓਵਰ ਚਾਰਜਿੰਗ ਉੱਤੇ ਰਿਪੋਰਟ ਮੰਗਵਾਈ ਜਾਵੇਗੀ ।