ਚੰਡੀਗੜ੍ਹ : ਨਵਜੋਤ ਸਿੱਧੂ ਨੂੰ ਪਾਰਟੀ ਜਾਂ ਸਰਕਾਰ ਵਿੱਚ ਦੁਬਾਰਾ ਸਰਗਰਮ ਕਰਨ ਦੇ ਕਾਂਗਰਸ ਹਾਈਕਮਾਨ ਵਲੋਂ ਮਿਲੇ ਸੰਕੇਤਾਂ ਦੇ ਬਾਅਦ ਜਿੱਥੇ ਕੈਪਟਨ ਸਮਰਥਕ ਵਿਧਾਇਕਾਂ ਨੇ ਸਿੱਧੂ ਖਿਲਾਫ ਮੋਰਚਾ ਸੰਭਾਲ ਲਿਆ ਹੈ ਉਥੇ ਹੀ, ਬਾਜਵਾ ਨੇ ਸਿੱਧੂ ਦੇ ਪੱਖ ਵਿੱਚ ਹਾਈਕਮਾਨ ਨੂੰ ਖੁੱਲ੍ਹਾ ਪੱਤਰ ਲਿਖ ਦਿੱਤਾ ਹੈ। ਮੁੱਖ ਮੰਤਰੀ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਬੇਚੈਨੀ ਪੈਦਾ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਸਿੱਧੂ ਆਪਣੀ ਬਿਆਨਬਾਜ਼ੀ ਬੰਦ ਕਰਣਗੇ। ਸੂਬੇ ਵਿੱਚ Navjot Singh Sidhu ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਹਬਲਕਲਾਂ ਮਾਮਲੇ ਵਿੱਚ ਕੈਪਟਨ ਸਰਕਾਰ ਦੀ ਕਾਰਗੁਜਾਰੀ ਉੱਤੇ ਸਵਾਲ ਚੁੱਕੇ ਸਨ, ਉਸਦੇ ਬਾਅਦ ਇੱਕ-ਇੱਕ ਕਰ ਕੇ ਹੋਰ ਕਾਂਗਰਸੀ ਆਗੂਆਂ ਨੇ ਵੀ ਉਨ੍ਹਾਂ ਦੀ ਗੱਲ ਨੂੰ ਸਮਰਥਨ ਦੇ ਦਿਤਾ ਸੀ। ਕੈਪਟਨ ਸਮਰਥਕ ਵਿਧਾਇਕ ਗੁਰਕੀਰਤ ਕੋਟਲੀ, ਵਿਧਾਇਕ ਲਖਬੀਰ ਸਿੰਘ ਲੱਖਾ ਸਮੇਤ ਜਿਆਦਾਤਰ ਨੇਤਾਵਾਂ ਨੇ ਹਾਈਕਮਾਨ ਵਲੋਂ ਪਾਰਟੀ ਵਿੱਚ ਟਕਸਾਲੀ ਨੇਤਾਵਾਂ ਨੂੰ ਤਰਜੀਹ ਦੇਣ ਦੀ ਅਪੀਲ ਕਰਦੇ ਹੋਏ ਸਿੱਧੂ ਨੂੰ ਖੁੱਲੀ ਨਸੀਹਤ ਦਿਤੀ ਹੈ ਕਿ ਜੇਕਰ ਉਨ੍ਹਾਂ ਪਾਰਟੀ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੀ ਬਿਆਨਬਾਜ਼ੀ ਬੰਦ ਕਰਣੀ ਪਵੇਗੀ ਅਤੇ ਮੁੱਖ ਅਹੁੱਦਾ ਮਿਲਣ ਮਗਰੋਂ ਉਨ੍ਹਾਂ ਨੂੰ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਾ ਪਵੇਗਾ। ਇਸਤੋਂ ਪਹਿਲਾਂ ਪੰਜਾਬ ਕਾਂਗਰਸ ਮੁਖੀ ਹਰੀਸ਼ ਰਾਵਤ ਨੇ ਕਿਹਾ ਸੀ ਕਿ ਪਾਰਟੀ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਸਰਗਰਮ ਕਰਨ ਦਾ ਫੈਸਲਾ ਲਿਆ ਹੈ । ਇਸ ਦੇ ਨਾਲ ਹੀ ਹੁਣ ਛੇਤੀ ਹੀ ਦਿੱਲੀ ਦੀ ਮੀਟਿੰਗ ਦੇ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਰਾਜ ਨੇਤਾਵਾਂ ਨੂੰ ਮਨਾਉਣ ਲਈ ਲੰਚ ਜਾਂ ਡਿਨਰ ਡਿਪਲੋਮੇਸੀ ਸ਼ੁਰੂ ਕਰ ਸੱਕਦੇ ਹਨ ।