ਐਸ.ਏ.ਐਸ ਨਗਰ : ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਮਾੜੇ ਅਂਨਸਰਾ ਖਿਲਾਫ ਚਲਾਈ ਵਿੱਢੀ ਮੁਹਿੰਮ ਤਹਿਤ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਸ਼੍ਰੀ ਮੁਖਤਿਆਰ ਰਾਏ, ਐਸ.ਪੀ (ਆਪਰੇਸ਼ਨ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਅਗਵਾਈ ਹੇਠ ਅਤੇ ਇਸੰਪੈਕਟਰ ਸੁਖਬੀਰ ਸਿੰਘ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਹਥਿਆਰ ਸਪਲਾਈ ਕਰਨ ਵਾਲੇ ਨੌਜਵਾਨ ਮੁਹੰਮਦ ਸਾਹਰੁੱਖ ਉਰਫ ਨੀਲਾ ਨੂੰ ਗ੍ਰਿਫਤਾਰ ਕੀਤਾ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 06-06-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਸੱਕੀ ਵਿਅਕਤੀਆ ਦੀ ਤਲਾਸ ਦੇ ਸਬੰਧ ਵਿੱਚ ਗਸਤ ਕਰਦੇ ਹੋਏ ਖਰੜ ਤੋਂ ਲਾਡਰਾ ਰੋਡ ਉਪਰ ਜਾ ਰਹੇ ਸੀ ਜਦੋਂ ਪਿੰਡ ਸੰਤੇਮਾਜਰਾ ਨੇੜੇ ਗੁਰੂਦੁਆਰਾ ਸਾਹਿਬ ਬੱਸ ਅੱਡੇ ਪੁੱਜੇ ਤਾਂ ਇੱਕ ਮੋਨਾ ਨੌਜਵਾਨ ਬੱਸ ਅੱਡੇ ਦੇ ਸੈਲਟਰ ਵਿੱਚ ਪਲਾਸਟਿਕ ਦਾ ਝੋਲਾ ਲੈ ਕੇ ਖੜਾ ਸੀ।ਜਿਸ ਨੂੰ ਸੱਕੀ ਹਾਲਤ ਵਿੱਚ ਖੜੇ ਹੋਣ ਤੇ ਸੀ.ਆਈ.ਏ ਦੀ ਪੁਲਿਸ ਪਾਰਟੀ ਨੇ ਚੈਕ ਕਰਨਾਂ ਚਾਹਿਆ ਤਾਂ ਨੌਜਵਾਨ ਇੱਕਦਮ ਪਿੰਡ ਸੰਤੇ ਮਾਜਰਾ ਵੱਲ ਨੂੰ ਭੱਜਣ ਲੱਗਾ ਜਿਸ ਨੇ ਹੱਥ ਵਿੱਚ ਪਲਾਸਟਿਕ ਦਾ ਝੋਲਾ ਫੜਿਆ ਹੋਇਆ ਸੀ।ਜਿਸ ਨੂੰ ਸੀ.ਆਈ.ਏ ਸਟਾਫ ਦੀ ਟੀਮ ਨੇ ਸੱਕ ਦੇ ਅਧਾਰ ਕਾਬੂ ਕੀਤਾ।ਫੜੇ ਗਏ ਵਿਅਕਤੀ ਪਾਸੋਂ ਉਸਦੇ ਹੱਥ ਵਿੱਚ ਫੜੇ ਹੋਏ ਪਲਾਸਟਿਕ ਝੋਲੇ ਦੀ ਤਲਾਸੀ ਕਰਨ ਤੇ ਉਸ ਵਿੱਚੋਂ 05 ਪਿਸਟਲ .32 ਬੋਰ ਛੋੁਨਟਰੇ ਕੰਨਟਰੀ ਮੇਂਡ ਪਿਸਟਲ ਸਮੇਤ 9 ਮੈਗਜੀਨ ਅਤੇ 03 ਦੇਸੀ ਕੱਟੇ .315 ਬੋਰ ਬ੍ਰਾਮਦ ਹੋਏ।ਫੜੇ ਗਏ ਵਿਅਕਤੀ ਦਾ ਨਾਮ ਮੁਹੰਮਦ ਸਾਹਰੁੱਖ ਉਰਫ ਨੀਲਾ ਪੁੱਤਰ ਮੌਸਮ ਵਾਸੀ ਪਿੰਡ ਬਹੇੜੀ ਥਾਣਾ ਕੋਤਵਾਲੀ ਜਿਲ੍ਹਾ ਮੁਜੱਫਰਨਗਰ ਯੂ.ਪੀ ਦਾ ਰਹਿਣ ਵਾਲਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀ ਮੁਹੰਮਦ ਸਾਹਰੁੱਖ ਉਰਫ ਨੀਲਾ ਉੱਪਰ ਪਹਿਲਾ ਵੀ ਚੋਰੀ ਦਾ ਮੁਕੱਦਮਾ ਥਾਣਾ ਮੁਜੱਫਰਨਗਰ ਵਿਖੇ ਦਰਜ ਰਜਿਸਟਰ ਹੋਣ ਤੇ ਮੁਜੱਫਰਨਗਰ ਜੇਲ ਵਿੱਚ ਕਰੀਬ 6 ਮਹੀਨੇ ਬੰਦ ਰਿਹਾ ਹੈ।ਜਿਸ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਪਿੰਡ ਦੇ ਬਿਜਲੀ ਦੇ ਠੇਕੇਦਾਰ ਕੋਲ ਬੇਲਡਿੰਗ ਦਾ ਕੰਮ ਕਰਦਾ ਸੀ ਜਿੱਥੇ ਉਸ ਨੂੰ 10,000/- ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਤਨਖਾਹ ਮਿਲਦੀ ਸੀ।ਦੋਸੀ ਨੇ ਇਹ ਵੀ ਦੱਸਿਆ ਕਿ ਉਸ ਨੇ ਯੂ.ਪੀ, ਬਿਹਾਰ, ਗੁਜਰਾਤ ਅਤੇ ਪੰਜਾਬ ਦੇ ਵੱਖ-ਵੱਖ ਸਹਿਰਾਂ ਵਿੱਚ ਠੇਕੇਦਾਰਾਂ ਨਾਲ ਬੇਲਡਿੰਗ ਦਾ ਕੰਮ ਕੀਤਾ ਹੈ। ਦੋਸੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਪਤਾ ਲੱਗ ਸਕੇ ਕੇ ਦੋਸੀ ਮੁਹੰਮਦ ਸਾਹਰੁੱਖ ਉਰਫ ਨੀਲਾ ਨੇ ਹੁਣ ਤੱਕ ਕਿੰਨੇ ਪਿਸਤੌਲ ਕਿੱਥੇ-ਕਿੱਥੇ ਅਤੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤੇ ਹਨ ਦੋਸੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।ਦੋਸੀ ਮੁਹੰਮਦ ਸਾਹਰੁੱਖ ਖਿਲਾਫ ਮੁਕੱਦਮਾ ਨੰਬਰ 136 ਮਿਤੀ 06-06-2021 ਅ/ਧ 25-54-59 ਆਰਮਜ ਐਕਟ ਤਹਿਤ ਥਾਣਾ ਸਦਰ ਖਰੜ ਵਿਖੇ ਦਰਜ ਰਜਿਸਟਰ ਹੋਇਆ ਹੈ।ਜਿਸ ਪਾਸੋ ਮੁਕੱਦਮਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਦੋਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਦੋਸੀ ਨੂੰ ਅੱਜ ਮਾਨਯੋਗ ਅਦਾਲਤ ਪੇਸ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।