ਚੰਡੀਗੜ੍ਹ : ਪੰਜਾਬ ਵਿਚ ਪਿਛਲੇ ਕਈ ਦਿਨਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਪੰਜਾਬ ਵਾਸੀਆਂ ਨੂੰ ਗਰਮੀ ਦੇ ਇਸ ਕਹਿਰ ਤੋਂ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਰਾਹਤ ਦਿਵਾਈ । ਇਸ ਦੇ ਨਾਲ ਨਾਲ ਕਈ ਪਿੰਡਾਂ ਵਿਚ ਗੜੇ ਵੀ ਪਏ ਜਿਸ ਕਾਰਨ ਮੌਸਮ ਹੋਰ ਵੀ ਸੁਹਾਵਣਾ ਤਾਂ ਹੋ ਗਿਆ ਪਰ ਗੜਿਆਂ ਕਾਰਨ ਕਈ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪ੍ਰੇਸ਼ਾਨ ਵੀ ਹੋਏ। ਪੰਜਾਬ ਵਿਚ ਪਏ ਇਸ ਮੀਂਹ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਸੌਖ ਹੋਵੇਗੀ ।ਮੌਸਮ ਵਿਭਾਗ ਵਲੋਂ ਪਵੇ ਅਗਲੇ ਦੋ ਦਿਨ ਮੀਂਹ ਪੈਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਸਨ।
ਦਰਅਸਲ ਪੰਜਾਬ ਦੇ ਕਈ ਇਲਾਕਿਆਂ ਵਿਚ ਬੀਤੀ ਸ਼ਾਮੀ ਬਰਸਾਤ ਹੋਈ ਅਤੇ ਇਥੇ ਖਾਸ ਗਲ ਇਹ ਹੈ ਕਿ ਬੀਤੇ ਕਲ ਹੀ ਝੋਨੇ ਦੀ ਲਵਾਈ ਸ਼ੁਰੂ ਹੋਈ ਸੀ ਅਤੇ ਨਾਲ ਹੀ ਕੁਦਰਤ ਨੇ ਮੀਂਹ ਦਾ ਤੋਹਫ਼ਾ ਕਿਸਾਨਾਂ ਨੂੰ ਦੇ ਦਿਤਾ। ਪਿਛਲੇ ਕੁਝ ਦਿਨਾਂ ਤੋਂ ਜ਼ਬਰਦਸਤ ਗਰਮੀ ਅਤੇ ਗਰਮ ਹਵਾਵਾਂ ਦੀ ਮਾਰ ਨੂੰ ਝੱਲ ਰਹੇ ਪੰਜਾਬ ਵਾਸੀਆਂ ਲਈ ਵੀਰਵਾਰ ਦੀ ਸ਼ਾਮ ਵੱਡੀ ਰਾਹਤ ਲੈ ਕੇ ਆਈ। ਪੰਜਾਬ ਦੇ ਕਈ ਸ਼ਹਿਰਾਂ ਵਿਚ ਇਸ ਵੇਲੇ ਗਰਜ਼ ਚਮਕ ਨਾਲ ਮੋਟੇ ਛਿੱਟੇ ਪੈ ਰਹੇ ਹਨ । ਵੀਰਵਾਰ ਸ਼ਾਮ ਨੂੰ ਕਰੀਬ ਸਾਢੇ ਸੱਤ ਵਜੇ ਤੋਂ ਬਾਅਦ ਅਚਾਨਕ ਠੰਢੀਆਂ ਹਵਾਵਾਂ ਚੱਲਣ ਲੱਗੀਆਂ, ਇਸ ਤੋਂ ਬਾਅਦ ਬੇਹੱਦ ਸੁਹਾਣੇ ਹੋਏ ਮੌਸਮ ਵਿੱਚ ਅਚਾਨਕ ਪਏ ਤੇਜ਼ ਮੀਂਹ ਨੇ ਜਿਵੇਂ ਲੋਕਾਂ ਨੂੰ ਅੰਤਾਂ ਦੀ ਗਰਮੀ ਤੋਂ ਰਾਹਤ ਦਿੱਤੀ। ਸਭ ਤੋਂ ਵੱਡੀ ਰਾਹਤ ਕਿਸਾਨਾਂ ਨੂੰ ਮਿਲੀ ਹੈ, ਸੂਬੇ ਵਿੱਚ ਅੱਜ ਤੋਂ ਹੀ ਕਿਸਾਨਾਂ ਨੇ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੈ। ਇਸ ਮੌਕੇ ਪੈ ਰਿਹਾ ਹੈ ਮੀਂਹ੍ਹ ਉਸ ਲਈ ਚੰਗਾ ਮੰਨਿਆ ਜਾ ਰਿਹਾ ਹੈ। ਮੀਂਹ੍ਹ ਬਾਰੇ ਮੌਸਮ ਵਿਭਾਗ ਵੀ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕਾ ਹੈ।