Thursday, September 19, 2024

Chandigarh

ਅੱਜ ਸਾਰਿਆਂ ਨੂੰ ਅਲਵਿਦਾ ਆਖਣ ਵਾਲੇ ਮਿਲਖਾ ਸਿੰਘ ਬਾਰੇ ਕੁੱਝ ਅੱਖਰ

June 19, 2021 09:45 AM
SehajTimes

ਚੰਡੀਗੜ੍ਹ : ਉਡਣਾ ਸਿੱਖ, ਮਿਲਖਾ ਸਿੰਘ ਉਹ ਹਸਤੀ ਸੀ ਜਿਸ ਨੇ ਵਿਸ਼ਸ਼ ਰਿਕਾਰਡ ਬਣਾਇਆ ਸੀ ਜਿਸ ਨੂੰ ਤੋੜਨਾ ਕਿਸੇ ਆਮ-ਖਾਸ ਬੰਦੇ ਦੇ ਵੱਸ ਵਿਚ ਨਹੀਂ ਸੀ। ਇਸ ਦੇ ਨਾਲ ਹੀ ਮਿਲਖਾ ਸਿੰਘ ਨੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ। ਇਸੇ ਕਰ ਕੇ ਅੱਜ ਹਰ ਕੋਈ ਮਿਲਖਾ ਸਿੰਘ ਦੀ ਹਾਮੀ ਭਰਦਾ ਹੈ। ਮਿਲਖਾ ਸਿੰਘ ਦੀ ਦਾਸਤਾਨ ਸਾਲ 1947 ਦੇ ਨੇੜੇ ਤੇੜੇ ਸ਼ੁਰੂ ਹੁੰਦੀ ਹੈ ਜਦੋਂ ਉਹ ਵੰਡ ਦੇ ਦੰਗਿਆਂ 'ਚ ਮੁਸ਼ਕਲ ਨਾਲ ਬਚ ਗਿਆ ਸੀ। ਉਸ ਦੇ ਪਰਿਵਾਰ ਦੇ ਕਈ ਮੈਂਬਰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ, ਜੋ ਕਿ ਟ੍ਰੇਨ 'ਚ ਬਿਨ੍ਹਾਂ ਟਿਕਟ ਦੇ ਸਫ਼ਰ ਕਰਦਿਆਂ ਫੜਿਆ ਗਿਆ ਸੀ ਅਤੇ ਇਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ ਅਤੇ ਜਿਸ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ 'ਚ ਹਿੱਸਾ ਲਿਆ ਸੀ ਅਤੇ ਜੋ ਕਿ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣ ਕੇ ਉਭਰਿਆ।


1960 'ਚ ਰੋਮ ਓਲੰਪਿਕ 'ਚ ਵਿਸ਼ਵ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਲਈ ਸੋਨ ਤਗਮਾ ਜਿੱਤ ਨਹੀਂ ਸਕੇ ਸਨ ਅਤੇ ਉਨ੍ਹਾਂ ਨੂੰ ਚੌਥੇ ਸਥਾਨ 'ਤੇ ਹੀ ਸੰਤੋਖ ਰੱਖਣਾ ਪਿਆ ਸੀ। ਮਿਲਖਾ ਸਿੰਘ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਕਾਰਡਿਫ ਰਾਸ਼ਟਰਮੰਡਲ ਖੇਡਾਂ 'ਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਨਸ ਨੂੰ 440 ਗਜ਼ ਦੀ ਦੌੜ 'ਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਉਸ ਰਾਤ ਮਿਲਖਾ ਸਿੰਘ ਨੂੰ ਨੀਂਦ ਹੀ ਨਹੀਂ ਆਈ ਸੀ। ਅਗਲੇ ਦਿਨ 440 ਯਾਰਡ ਦੀ ਦੌੜ ਦਾ ਫਾਈਨਲ ਸ਼ਾਮ ਨੂੰ ਚਾਰ ਵਜੇ ਸੀ। ਸਵੇਰ ਦੇ ਸਮੇਂ ਉਨ੍ਹਾਂ ਨੇ ਆਪਣੀਆਂ ਨਾੜਾਂ ਨੂੰ ਅਰਾਮ ਦੇਣ ਲਈ ਟੱਬ 'ਚ ਗਰਮ ਪਾਣੀ ਨਾਲ ਇਸ਼ਨਾਨ ਕੀਤਾ, ਨਾਸ਼ਤਾ ਕੀਤਾ ਅਤੇ ਫਿਰ ਕੰਬਲ ਲੈ ਕੇ ਸੌ ਗਏ। ਦੁਪਹਿਰ ਨੂੰ ਉਨ੍ਹਾਂ ਦੀ ਅੱਖ ਖੁੱਲ੍ਹੀ। ਉਨ੍ਹਾਂ ਨੇ ਦੁਪਹਿਰ ਦੇ ਖਾਣੇ 'ਚ ਸੂਪ ਦੀ ਇਕ ਕੌਲੀ ਅਤੇ ਡਬਲ ਰੋਟੀ ਦੇ ਦੋ ਟੁੱਕੜੇ ਖਾਦੇ। ਉਨ੍ਹਾਂ ਨੇ ਜਾਣਬੁੱਝ ਕੇ ਹੀ ਘੱਟ ਖਾਣਾ ਖਾਧਾ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਭਾਵਤ ਨਾ ਹੋਵੇ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, " ਕਰੀਬ ਇੱਕ ਵਜੇ ਮੈਂ ਕੰਘੀ ਕੀਤੀ ਅਤੇ ਆਪਣੇ ਲੰਮੇ ਵਾਲਾਂ ਨੂੰ ਚਿੱਟੇ ਰੁਮਾਲ ਨਾਲ ਢੱਕਿਆ।""ਏਅਰ ਇੰਡੀਆ ਦੇ ਆਪਣੇ ਬੈਗ 'ਚ ਮੈਂ ਸਪਾਈਕਡ ਜੁੱਤੇ, ਇੱਕ ਛੋਟਾ ਤੋਲੀਆ, ਇੱਕ ਕੰਘਾ ਅਤੇ ਗਲੂਕੋਜ਼ ਦਾ ਇਕ ਪੈਕੇਟ ਰੱਖਿਆ । ਫਿਰ ਮੈਂ ਟਰੈਕ ਸੂਟ ਪਾ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਗੁਰੁ ਨਾਨਕ ਦੇਵ ਜੀ, ਗੁਰੁ ਗੋਬਿੰਦ ਸਿੰਘ ਜੀ ਅਤੇ ਭਗਵਾਨ ਸ਼ਿਵ ਨੂੰ ਯਾਦ ਕੀਤਾ।" ਅਤੇ ਉਠ ਖੜਾ ਹੋ ਕੇ ਮੈਦਾਨ ਵਿਚ ਜਾ ਗੱਜਿਆ। ਇਥੇ ਦਸ ਦਈਏ ਕਿ ਇਸੇ ਮੈਦਾਨ ਵਿਚ ਉਨ੍ਹਾਂ ਐਸੀ ਦੌੜ ਲਾਈ ਕਿ ਪੂਰਾ ਵਿਸ਼ਵ ਵੇਖਦਾ ਰਹਿ ਗਿਆ ।


ਜਿਵੇਂ ਹੀ ਦੌੜ ਦੀ ਸ਼ੁਰੂਆਤ ਲਈ ਗੋਲੀ ਚੱਲੀ, ਮਿਲਖਾ ਸਿੰਘ ਇੰਝ ਤੇਜ਼ੀ ਨਾਲ ਭੱਜੇ ਜਿਵੇਂ ਕਿ ਭੂੰਡਾਂ ਦਾ ਝੁੰਡ ਉਨ੍ਹਾਂ ਦੇ ਪਿੱਛੇ ਪੈ ਗਿਆ ਹੋਵੇ। ਉਨ੍ਹਾਂ ਨੂੰ ਹਾਵਰਡ ਵੱਲੋਂ ਦਿੱਤੀ ਗਈ ਸਲਾਹ ਯਾਦ ਸੀ। ਪਹਿਲੇ 300 ਮੀਟਰ 'ਚ ਉਨ੍ਹਾਂ ਨੇ ਆਪਣੀ ਪੂਰੀ ਜਿੰਦ ਜਾਣ ਲਗਾ ਦਿੱਤੀ ਸੀ। ਮਿਲਖਾ ਸਿੰਘ ਸਭ ਤੋਂ ਅੱਗੇ ਸਨ ਅਤੇ ਜਦੋਂ ਸਪੈਂਸ ਦਾ ਧਿਆਨ ਉਨ੍ਹਾਂ 'ਤੇ ਪਿਆ ਤਾਂ ਉਸ ਨੇ ਮਿਲਖਾ ਸਿੰਘ ਤੋਂ ਅੱਗੇ ਨਿਕਲਣ ਦਾ ਯਤਨ ਕੀਤਾ। ਪਰ ਉਸ ਦਿਨ ਕਿਸਮਤ ਮਿਲਖਾ ਸਿੰਘ ਦੇ ਨਾਲ ਸੀ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, "ਜਦੋਂ ਦੌੜ ਖ਼ਤਮ ਹੋਣ 'ਚ 50 ਗਜ਼ ਬਾਕੀ ਰਹਿ ਗਏ ਸਨ, ਉਸ ਸਮੇਂ ਮੇਰਾ ਧਿਆਨ ਚਿੱਟੀ ਟੇਪ ਵੱਲ ਗਿਆ ਸੀ। ਸਪੈਨਸ ਤੋਂ ਪਹਿਲਾਂ ਉੱਥੇ ਪਹੁੰਚਣ ਲਈ ਮੈਂ ਆਪਣੀ ਪੂਰੀ ਵਾਹ ਲਗਾ ਦਿੱਤੀ ਸੀ।” “ਜਦੋਂ ਮੈਂ ਟੇਪ ਨੂੰ ਛੂਹਿਆ ਸੀ ਉਸ ਸਮੇਂ ਸਪੈਂਸ ਮੇਰੇ ਤੋਂ ਮਹਿਜ਼ ਅੱਧਾ ਫੁੱਟ ਹੀ ਪਿੱਛੇ ਸੀ। ਅੰਗਰੇਜ਼ ਜ਼ੋਰ-ਜ਼ੋਰ ਨਾਲ ਚੀਕ ਰਹੇ ਸਨ- ਕਮ ਆਨ ਸਿੰਘ, ਕਮ ਆਨ ਸਿੰਘ। ਦੌੜ ਖ਼ਤਮ ਹੁੰਦਿਆਂ ਹੀ ਮੈਂ ਮੈਦਾਨ 'ਚ ਹੀ ਬੇਹੋਸ਼ ਹੋ ਕੇ ਡਿੱਗ ਗਿਆ ਸੀ।" ਮਿਲਖਾ ਸਿੰਘ ਨੂੰ ਸਟ੍ਰੈਚਰ 'ਤੇ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ, ਉਸ ਸਮੇਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿੰਨ੍ਹਾਂ ਵੱਡਾ ਕਾਰਨਾਮਾ ਕੀਤਾ ਹੈ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਲਿਆ। ਉਨ੍ਹਾਂ ਨੇ ਤਿਰੰਗੇ ਨੂੰ ਆਪਣੇ ਸਰੀਰ 'ਤੇ ਲਪੇਟਿਆ ਅਤੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਿਆ ਸੀ।

Have something to say? Post your comment

 

More in Chandigarh

ਮੋਹਾਲੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 06 ਮੈਂਬਰੀ ਗਿਰੋਹ ਗ੍ਰਿਫ਼ਤਾਰ

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ

ਪੰਚਾਇਤੀ ਰਾਜ ਇਕਾਈਆਂ ਬਾਰੇ ਵਿਧਾਨ ਸਭਾ ਕਮੇਟੀ ਨੇ ਡੇਰਾਬੱਸੀ ਦਾ ਦੌਰਾ ਕੀਤਾ,ਵੱਖ ਵੱਖ ਕੰਮਾਂ ਦਾ ਜਾਇਜਾ ਲਿਆ

ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਵਿਧਾਨ ਸਭਾ ਵਿੱਚ ਬੈਠੇ 117 ਗਰੀਬਾਂ ਦੇ ਖਰਚੇ ਪੂਰੇ ਕਰਨ ਲਈ ਸਰਕਾਰ ਨੇ ਪਾਇਆ ਆਮ ਲੋਕਾਂ ਤੇ ਹੋਰ ਟੈਕਸਾਂ ਦਾ ਭਾਰ : ਕੁੰਭੜਾ

ਕੁੱਤਿਆਂ ਦੀ ਨਸਬੰਦੀ ਦੇ ਮਾਮਲੇ ਵਿੱਚ ਪਾਏ ਕੇਸ ਸੰਬੰਧੀ ਨਗਰ ਨਿਗਮ ਨੇ ਸੋਢੀ ਨੂੰ ਦਿੱਤਾ 50 ਹਜਾਰ ਦੇ ਹਰਜਾਨੇ ਦਾ ਚੈਕ

ਮੈਂ ਹੁਣ ਵੀ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ : ਬਲਜੀਤ ਸਿੰਘ ਬਲੈਕਸਟੋਨ

ਇੱਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 10 ਸਾਲ ਦੀ ਕੈਦ, 1 ਲੱਖ ਜੁਰਮਾਨਾ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਚੋਣ ਦਾ ਮਾਮਲਾ ਉਲਝਿਆ

ਅਨਮੋਲ ਗਗਨ ਮਾਨ ਨੇ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਪੀ ਐਮ ਏ ਵਾਈ ਦੇ ਮਨਜ਼ੂਰੀ ਪੱਤਰ ਵੰਡੇ