Friday, November 22, 2024

Chandigarh

ਪੰਜਾਬ ਵਿੱਚ ਮਿਲਾਵਟਖ਼ੋਰੀ `ਤੇ ਸਿ਼ਕੰਜਾ ਕੱਸਣ ਨਾਲ ਲੋਕ ਨੂੰ ਮਿਲੇਗਾ ਖ਼ਾਲਸ ਦੁੱਧ ਅਤੇ ਵਧੀਆਂ ਗੁਣਵੱਤਾ ਦੇ ਦੁੱਧ ਪਦਾਰਥ: ਡਾ ਵਿਜੈ ਸਿੰਗਲਾ

April 02, 2022 09:34 PM
SehajTimes

ਅੰਤਰ ਜਿ਼ਲ੍ਹਾ ਚੈਕਿੰਗ ਟੀਮਾਂ ਕੀਤੀਆਂ ਤਾਇਨਾਤ, ਸੂਬੇ ਭਰ ਚੋਂ ਲਏ 65 ਸੈਂਪਲ

ਮਿਲਾਵਟਖ਼ੋਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਅਜਿਹੇ ਮਾਮਲਿਆਂ `ਚ ਹੋਵੇਗੀ ਸਖ਼ਤ ਕਾਰਵਾਈ: ਸਿਹਤ ਮੰਤਰੀ

ਚੰਡੀਗੜ੍ਹ : ਸੂਬੇ ਭਰ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਸ਼ਨਿਚਰਵਾਰ ਨੂੰ ਰਾਜ ਪੱਧਰੀ ਨਿਰੀਖਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅੰਤਰ ਜਿ਼ਲ੍ਹਾ ਸਿਹਤ ਟੀਮਾਂ ਨੇ ਵੱਖ-ਵੱਖ ਜਿ਼ਿਲ੍ਹਆਂ ਤੋਂ ਸੈਂਪਲ ਲਏ ਤਾਂ ਜੋ ਲੋਕਾਂ ਨੂੰ ਖ਼ਾਲਸ ਦੁੱਧ ਅਤੇ ਦੁੱਧ ਤੋਂ ਬਣੀਆਂ ਵਧੀਆ ਵਸਤਾਂ ਉਪਲਬਧ ਕਰਵਾਈਆਂ ਜਾ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ  7 ਅੰਤਰ ਜਿ਼ਲ੍ਹਾ ਸਿਹਤ ਟੀਮਾਂ ਵੱਲੋਂ ਵੱਖ ਵੱਖ ਜਿ਼ਲ੍ਹਿਆਂ ਵਿਚ ਜਾ ਕੇ ਚੈਕਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ  ਇਨ੍ਹਾਂ ਟੀਮਾਂ ਨੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਅਤੇ ਹੋਰ ਵਸਤਾਂ ਦੇ ਕੁੱਲ 65 ਸੈਂਪਲ ਲਏ ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਨੇ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਯਾਦ ਕੀਤਾ

ਡਾ. ਸਿੰਗਲਾ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿੱਚ ਸੰਗਰੂਰ ਤੋਂ ਆਈ ਟੀਮ ਨੇ 12 ਸੈਂਪਲ ਲਏ ਜਿਨ੍ਹਾਂ ਵਿੱਚੋਂ 3 ਪਨੀਰ ਦੇ, 2 ਦੁੱਧ ਦੇ, 1 ਖੋਏ ਦਾ, 1 ਕਰੀਮ ਦਾ, 1 ਦਹੀ ਦਾ, 1 ਆਈਸਕ੍ਰੀਮ ਦਾ, 1 ਮਿਲਕ ਕੇਕ ਦਾ ਅਤੇ 1 ਕਲਾਕੰਦ ਦਾ ਸੈਂਪਲ ਹੈ।
ਇਸੇ ਤਰ੍ਹਾਂ ਲੁਧਿਆਣਾ ਜਿ਼ਲ੍ਹੇ ਵਿੱਚ ਅੰਮ੍ਰਿਤਸਰ ਤੋਂ ਆਈ ਟੀਮ ਨੇ ਪੰਜਾਬ ਐਗਰੋ ਫੂਡਜ਼ ਵਿੱਲ ਮੇਹਲੋਂ ਫੋਕਲ ਪੁਆਇੰਟ ਨਾਮੀ ਪੈਕਿੰਗ ਯੂਨਿਟ ਤੋਂ 795 ਲੀਟਰ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਅਤੇ ਪੰਜਾਬ ਮੇਲ ਅਤੇ ਦਾਨਵੀਰ ਮਾਰਕਾ ਦੇਸੀ ਘਿਓ ਦੇ 2 ਸੈਂਪਲ ਲਏ। ਇਸ ਤੋਂ ਇਲਾਵਾ ਟੀਮ ਨੇ ਵੱਖ-ਵੱਖ ਡੇਅਰੀਆਂ ਅਤੇ ਮਠਿਆਈ ਦੀਆਂ ਦੁਕਾਨਾਂ ਤੋਂ ਪਨੀਰ ਦੇ 2, ਦਹੀਂ ਦਾ 1 , ਦੁੱਧ 2, ਮਠਿਆਈਆਂ (ਖੋਆ ਬਰਫੀ, ਮਿਲਕ ਕੇਕ ਅਤੇ ਗੁਲਾਬੀ ਚਮਚਮ) ਦੇ 8 ਹੋਰ ਸੈਂਪਲ ਲਏ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜ਼ਾ ਸਿਖਲਾਈ ਕੈਂਪ

ਅੰਮ੍ਰਿਤਸਰ ਜਿਲ੍ਹੇ ਵਿੱਚ ਕਪੂਰਥਲਾ ਅਤੇ ਫੂਡ ਸੇਫ਼ਟੀ ਅਫ਼ਸਰ ਜਲੰਧਰ ਦੀ ਟੀਮ ਨੇ 5 ਸੈਂਪਲ ਲਏ ਜਿਸ ਵਿੱਚ 1 ਖੋਏ ਦਾ, 2 ਦੇਸੀ ਘਿਓ ਅਤੇ 2 ਪਨੀਰ ਦੇ ਸੈਂਪਲ ਹਨ।
ਇਸੇ ਤਰ੍ਹਾਂ ਮਾਨਸਾ ਵਿਖੇ ਬਠਿੰਡਾ ਤੋਂ ਆਈ ਟੀਮ ਨੇ ਤੜਕਸਾਰ ਮੁਹਿੰਮ ਸ਼ੁਰੂ ਕੀਤੀ ਅਤੇ 8 ਸੈਂਪਲ ਲਏ ਜਿਸ ਵਿੱਚ 1 ਦੁੱਧ ਦਾ ਸੈਂਪਲ, 2 ਪਨੀਰ ਦੇ, 1 ਖੋਆ, 1 ਦੇਸੀ ਘੀ, 1 ਮਲਾਈ, 1 ਦਹੀ ਅਤੇ 1 ਕੈਂਡੀ ਸ਼ਾਮਲ ਹਨ।
ਬਰਨਾਲਾ ਜਿ਼ਲ੍ਹੇ ਵਿੱਚ ਮਾਨਸਾ ਤੋਂ ਆਈ ਟੀਮ ਨੇ 8 ਸੈਂਪਲ ਲਏ, ਜਿਨ੍ਹਾਂ `ਚੋਂ 1 ਖੋਆ, 2 ਦੇਸੀ ਘਿਓ, 3 ਆਈਸਕ੍ਰੀਮ ਅਤੇ 2 ਹੋਰ ਦੁੱਧ ਪਦਾਰਥਾਂ ਦੇ ਸੈਂਪਲ ਹਨ।
ਸੰਗਰੂਰ ਜਿ਼ਲ੍ਹੇ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ 9 ਸੈਂਪਲ ਲਏ, ਜਿਨ੍ਹਾਂ ਵਿੱਚੋਂ 2 ਖੋਆ, 2 ਪਨੀਰ, 1 ਦੁੱਧ, 1 ਦੇਸੀ, 1 ਦੁੱਧ ਅਤੇ 3 ਰਵਾਇਤੀ ਮਠਿਆਈਆਂ ਦੇ ਹਨ।
ਇਸੇ ਤਰ੍ਹਾਂ ਪਟਿਆਲਾ ਜਿ਼ਲ੍ਹੇ ਵਿੱਚ ਲੁਧਿਆਣਾ ਦੀ ਟੀਮ ਨੇ 13 ਸੈਂਪਲ ਲਏ, ਜਿਨ੍ਹਾਂ ਵਿੱਚੋਂ 3 ਦੁੱਧ ਦੇ, 5 ਦੇਸੀ ਘਿਓ, 4 ਪਨੀਰ ਅਤੇ 1 ਮੱਖਣ ਦਾ ਸੈਂਪਲ ਹੈ।  

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ :  ਮੁੱਖ ਮੰਤਰੀ ਦੇ ਨਿਰਦੇਸ਼ਾਂ `ਤੇ, ਪੰਜਾਬ ਪੁਲਿਸ ਵੱਲੋਂ ਆਪਣੇ ਜਵਾਨਾਂ ਨੂੰ ਉਨ੍ਹਾਂ ਦੇ ਜਨਮ ਦਿਨ `ਤੇ ਭੇਜੇ ਜਾਣਗੇ ਵਧਾਈ ਸੰਦੇਸ਼

ਸਿਹਤ ਮੰਤਰੀ ਨੇ ਕਿਹਾ ਮਿਲਾਵਟਖੋ਼ਰੀ ਕਰਕੇ ਲੋਕਾਂ ਦੀ ਜਿ਼ੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸਿ਼ਆ ਨਹੀਂ ਜਾਵੇਗਾ ਅਤੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ