ਪਟਿਆਲਾ : (ਅਰਵਿੰਦਰ ਸਿੰਘ) ਲੰਗ ਪਿੰਡ ਅਤੇ ਤ੍ਰਿਪੜੀ ਵਿੱਚ ਲੱਗੇ ਜਨ ਸੁੁਵਿਧਾ ਕੈਂਪ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ, ਹਲਕੇ ਦੇ ਹਰ ਇਲਾਕੇ ਦੀ ਮੰਗ ਸੀ ਕਿ ਉਹਨਾਂ ਵਾਸਤੇ ਵੀ ਜਨ ਸੁੁਵਿਧਾ ਕੈਂਪ ਲਗਾਇਆ ਜਾਵੇ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਐਮ ਐਲ ਏ ਡਾ ਬਲਬੀਰ ਸਿੰਘ ਨੇ ਹੋਰ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਫ਼ਜ਼ਲਪੁੁਰਾ ਨੇੜੇ ਪਾਣੀ ਦੀ ਟੈਂਕੀ ਵਾਲਾ ਪਾਰਕ, ਗੁੁਰਬਖਸ਼ ਕਲੋਨੀ ਵਿਖੇ ਮੰਗਲਵਾਰ 14 ਜੂਨ ਸਵੇਰੇ 9 ਵਜੇ ਤੋਂ ਦੁੁਪਹਿਰ 1 ਵਜੇ ਤਕ, ਜਨ ਸੁੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਜਨ ਸੁੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਦੇ 20 ਮਹਿਕਮੇ ਹਾਜ਼ਰ ਹੋਣਗੇ ਅਤੇ ਇਹਨਾਂ ਅਧੀਨ ਆਉਣ ਵਾਲੇ ਮਸਲੇ ਸਕੀਮਾਂ ਦੀ ਕਾਰਵਾਈ ਮੌਕੇ ਤੇ ਕੀਤੀ ਜਾਏਗੀ।
ਇਸ ਮੋਕੇ ਡਾ ਬਲਬੀਰ ਨੇ ਕਿਹਾ ਕਿ ਹੁਣ ਲੋਕਾਂ ਨੂੰ ਮੰਤਰੀਆਂ ਦੇ ਘਰ ਜਾਂ ਦਫਤਰਾਂ ਦੀ ਲੰਮੀ ਲਾਈਨ ਵਿੱਚ ਖੱਜਲ ਖੁਆਰ ਨਹੀ ਹੋਣਾ ਪਵੇਗਾ। ਉਹਨਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਵਿੱਚ ਲੋਕਾਂ ਨੇ ਅਹਿਮ ਰੋਲ ਅਦਾ ਕੀਤਾ ਹੈ ਜਿਸ ਦੇ ਉਹ ਸਦਾ ਰਿਣੀ ਰਹਿਣ ਰਹਿਣਗੇ। ਹੁਣ ਮੁੱਖ ਮੰਤਰੀ ਸ
. ਭਗਵੰਤ ਮਾਨ ਦੀ ਸੋਚ ਸਦਕਾ ਸਰਕਾਰੀ ਕੰਮਾਂ
ਨੂੰ ਲੋਕਾਂ ਦੇ ਘਰ ਨੇੜੇ ਹੀ
ਬਣਦੀਆ ਸਰਕਾਰੀ ਸਹੂਲਤਾ ਦੇਣ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਇਸ ਮੌਕੇ ਉਹਨਾਂ ਮੀਡੀਆਂ ਰਾਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੁਵਿਧਾਵਾਂ ਦਾ ਫਾਇਦਾ ਜਰੂਰ ਲੈਣ ਅਤੇ ਆਪਣੇ ਅਧਾਰ ਕਾਰਡ, ਰਾਸ਼ਨ ਕਾਰਡ, ਉਮਰ ਦਾ ਪ੍ਰਮਾਣ
- ਪੱਤਰ ਅਤੇ ਹੋਰ ਦਸਤਾਵੇਜ਼ ਜਿਹਨਾਂ ਦੀ ਲੋੜ ਸਕੀਮਾਂ ਦਾ ਲਾਭ ਲੈਣ ਲਈ ਪੈਂਦੀ ਹੈ, ਅਸਲ ਅਤੇ ਨਕਲ ਕਾਪੀਆਂ ਨਾਲ ਲੈਕੇ ਆਉਣ।
ਆਉਣ ਵਾਲੇ ਕੁੁਝ ਅਹਿਮ ਮਹਿਕਮੇ ਅਤੇ ਉਹਨਾਂ ਅਧੀਨ ਸਕੀਮਾਂ ਮਸਲਿਆਂ ਦੇ ਵੇਰਵੇ
1) ਲੋਕ ਭਲਾਈ ਵਿਭਾਗ : ਪ੍ਰੀ ਪੋਸਟ ਮੈਟ੍ਰਿਕ ਅਤੇ ਹੋਰ ਵਜੀਫੇ, ਸ਼ਗਨ ਸਕੀਮ ਆਦਿ।
2) ਜਲ ਸਪਲਾਈ ਵਿਭਾਗ: ਪੀਣ ਦੇ ਪਾਣੀ ਦੀ ਸਮੱਸਿਆ, ਨਵੇਂ ਕਨੈਕਸ਼ਨ, ਪਖਾਨੇ।
3) ਮਿਊਂਸੀਪਲ ਕਾਰਪੋਰੇਸ਼ਨ : ਸੜਕ, ਗਲੀਆਂ, ਨਾਲੀਆਂ, ਸਟਰੀਟ ਲਾਈਟ, ਗੰਦਗੀ, ਸੀਵਰੇਜ, ਬਾਰਿਸ਼ ਦੇ ਪਾਣੀ ਦੀ ਨਿਕਾਸੀ, ਨਜਾਇਜ ਕਬਜ਼ੇ, ਪ੍ਰਾਪਰਟੀ ਟੈਕਸ ਭਰਨਾ ਆਦਿ।
4) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਿਤ ਮਸਲੇ।
5) ਲੇਬਰ ਵਿਭਾਗ: ਲੇਬਰ ਕਾਰਡ।
6) ਸਿਹਤ ਵਿਭਾਗ: ਸਿਹਤ ਜਾਂਚ, ਵੇਕਸੀਨ, ਅਪੰਗਤਾ ਸਰਟੀਫਿਕੇਟ, ਸਿਹਤ ਬੀਮਾ, ਆਦਿ।
7) ਸਮਾਜਿਕ ਸੁੁਰੱਖਿਆ ਵਿਭਾਗ: ਬੁੁਢਾਪਾ, ਵਿਧਵਾ, ਅਨਾਥ, ਅਪਾਹਜ ਪੈਨਸ਼ਨ ਆਦਿ
8) ਰੋਜ਼ਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਅਤੇ ਹੁੁਨਰ ਵਿਕਾਸ ਯੋਜਨਾਵਾਂ
9) ਮਾਲ ਵਿਭਾਗਲ਼ ਫਰਦ ਬਦਰ, ਇੰਤਕਾਲ ਆਦਿ।
10) ਸਕੂਲ ਵਿਭਾਗ
11) ਵੱਖ ਵੱਖ ਕਿਸਮ ਦੇ ਸਰਕਾਰੀ ਲੋਨ, ਬੀਮੇ ਆਦਿ।