ਪਟਿਆਲਾ : ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਐਨ.ਐੱਸ.ਐੱਸ ਵਿਭਾਗ ਵੱਲੋਂ 'ਕੌਮਾਂਤਰੀ ਖੂਨਦਾਨ ਦਿਹਾੜਾ' 2022 ਮਨਾਉਂਦੇ ਹੋਏ 'ਖੂਨਦਾਨ ਸਹੁੰ ਚੁੱਕ ਸਮਾਗਮ ਕਮ ਜਾਗਰੂਕ ਰੈਲੀ' ਦਾ ਆਯੋਜਨ ਕੀਤਾ ਗਿਆ। ਇਹ ਸਹੁੰ ਚੁੱਕ ਸਮਾਗਮ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਕਰਵਾਇਆ ਗਿਆ ਜਿਸ ਵਿਚ ਲਗਭਗ 300 ਦੇ ਕਰੀਬ ਐਨ.ਐਸ.ਐਸ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਖੂਨਦਾਨ ਕਰਨ ਲਈ ਸਹੁੰ ਚੁੱਕੀ ਕਿ ਉਹ ਹਮੇਸ਼ਾ ਖੂਨਦਾਨ ਕਰਦੇ ਰਹਿਣਗੇ ਅਤੇ ਆਪਣੇ ਆਪ ਦੀ 'ਬਲੱਡ ਡੋਨਰ' ਦੇ ਤੌਰ ਉੱਤੇ ਰਜਿਸਟ੍ਰੇਸ਼ਨ ਵੀ ਕਰਵਾਉਣਗੇ। ਕਿਸੇ ਨੂੰ ਵੀ ਖ਼ੂਨ ਦੀ ਕਮੀ ਕਾਰਨ ਮਰਨ ਨਹੀ ਦੇਣਗੇ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਗਵਾਈ ਵਿਚ ਐਨ.ਐੱਸ.ਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਵੱਲੋਂ ਇਹ ਪ੍ਰੋਗਰਾਮ ਆਪਣੇ ਐਨ.ਐੱਸ.ਐੱਸ ਦੇ ਯੂਨੀਵਰਸਿਟੀ ਯੂਨਿਟ ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਜਰਨੈਲ ਸਿੰਘ, ਡਾ. ਸੰਦੀਪ ਸਿੰਘ ਅਤੇ ਡਾ. ਕਿਰਨ ਦੇ ਸਹਿਯੋਗ ਨਾਲ਼ ਆਯੋਜਿਤ ਕਰਵਾਇਆ ਗਿਆ।