ਪਟਿਆਲਾ : ਪਟਿਆਲਾ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ ਦੇ 15 ਜੂਨ ਤੋਂ ਸ਼ੁਰੂ ਹੋਏ ਆਮ ਇਜਲਾਸ 26 ਜੂਨ ਤੱਕ ਚੱਲਣਗੇ। ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇਹ ਇਜਲਾਸ ਸਫ਼ਲਤਾ ਪੂਰਵਕ ਕਰਵਾਏ ਜਾ ਰਹੇ ਹਨ। ਇਸ ਦੌਰਾਨ ਪਿੰਡ ਵਾਸੀ ਵੀ ਆਪਣੀ ਭਰਵੀਂ ਸ਼ਮੂਲੀਅਤ ਦਰਜ ਕਰਵਾ ਕੇ ਆਪਣੇ ਪਿੰਡਾਂ ਦੇ ਵਿਕਾਸ ਲਈ ਅਹਿਮ ਫੈਸਲੇ ਲੈ ਰਹੇ ਹਨ। ਇਨ੍ਹਾਂ ਫੈਸਲਿਆਂ 'ਚ ਵੱਖ-ਵੱਖ ਵਿਕਾਸ ਕਾਰਜ, ਸਵੱਛ ਤੇ ਹਰੀ-ਭਰੀ ਪੰਚਾਇਤ, ਸਿਹਤਮੰਦ ਪਿੰਡ, ਚੰਗਾ ਸ਼ਾਸ਼ਨ, ਸਮਾਜਿਕ ਤੌਰ 'ਤੇ ਸੁਰੱਖਿਅਤ ਅਤੇ ਪਾਣੀ ਭਰਪੂਰ ਪਿੰਡ, ਮਹਿਲਾਵਾਂ ਦੀ ਸਮੂਲੀਅਤ ਵਾਲਾ ਵਿਕਾਸ ਆਦਿ ਹੋਰ ਕਈ ਅਹਿਮ ਮੁੱਦੇ ਸ਼ਾਮਲ ਹਨ।
ਗ੍ਰਾਮ ਸਭਾਵਾਂ ਦੇ ਇਜਲਾਸ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਗਰਾਮ ਪੰਚਾਇਤਾਂ ਵਿੱਚ ਆਮ ਇਜਲਾਸ ਸਫ਼ਲਤਾ ਪੂਰਵਕ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ ਸਮੇਤ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਇਨ੍ਹਾਂ ਆਮ ਇਜਲਾਸਾਂ ਦੀ ਸਮੁਚੀ ਨਿਗਰਾਨੀ ਕਰ ਰਹੇ ਹਨ।
ਈਸ਼ਾ ਸਿੰਘਲ ਨੇ ਦੱਸਿਆ ਕਿ ਬਲਾਕ ਭੁਨਰਹੇੜੀ ਦੀ ਗਰਾਮ ਪੰਚਾਇਤ ਅਕਬਰਪੁਰ ਅਫ਼ਗਾਨਾ, ਅਲੀਪੁਰ ਸਿੱਖਾਂ, ਬੀਬੀਪੁਰ, ਬਿੰਜਲ, ਬੁੱਧਮੋਰ, ਚਿੜਵਾ, ਚਿੜਵੀ, ਦੇਵੀਨਗਰ ਉਰਫ ਸਵਾਈ ਸਿੰਘ ਵਾਲਾ, ਧਗੜੌਲੀ, ਹੁਸੈਨਪੁਰ, ਖਾਕਟਾਂ ਕਲਾਂ, ਖਾਕਟਾਂ ਖੁਰਦ, ਲਹਿਲਾਂ ਜੰਗੀਰ, ਨਿਆਮਤਪੁਰ, ਨਿਜਾਮਪੁਰ, ਰੋਹੜ ਜੰਗੀਰ ਅਤੇ ਠਾਕਰਗੜ ਦੇ ਆਮ ਇਜਲਾਸ ਹੋਏ ਹਨ। ਇਸੇ ਤਰ੍ਹਾਂ ਬਲਾਕ ਪਟਿਆਲਾ ਦੀ ਗਰਾਮ ਪੰਚਾਇਤ ਡਰੋਲਾ, ਗੱਜੂ ਮਾਜਰਾ, ਜਲਾਲਖੇੜਾ, ਖੇੜੀ ਮਾਨੀਆਂ ਅਤੇ ਮੈਣ ਸਮੇਤ ਬਲਾਕ ਰਾਜਪੁਰਾ ਦੇ ਪਿੰਡ ਬਲਮਾਜਰਾ, ਝੰਜੋ, ਮਨੌਲੀ ਸੂਰਤ ਅਤੇ ਬਲਾਕ ਸ਼ੰਭੂ ਕਲਾਂ ਦੇ ਪਿੰਡ ਆਕੜੀ, ਗੋਪਾਲਪੁਰ, ਖਾਨਪੁਰ ਬੜਿੰਗ, ਮੰਡਵਾਲ, ਨਿਆਮਤਪੁਰ, ਪਬਰੀ।
ਇਸ ਤੋਂ ਇਲਾਵਾ ਬਲਾਕ ਘਨੌਰ ਦੇ ਪਿੰਡ ਨਿਊ ਅਜਰਾਵਰ, ਹਰਪਾਲਾਂ, ਕਮਾਲਪੁਰ, ਸੰਜਰਪੁਰ, ਸੀਲ ਅਤੇ ਸ਼ੇਖੂਪੁਰ। ਬਲਾਕ ਪਾਤੜਾਂ ਦੇ ਪਿੰਡ ਗਲੌਲੀ, ਸ਼ਾਦੀਪੁਰ ਮੋਮੀਆਂ, ਸ਼ੇਰਗੜ੍ਹ ਖੁਰਦ, ਬਲਾਕ ਸਮਾਣਾ ਦੇ ਪਿੰਡ ਗਾਜੇਵਾਸ (ਚ) ਅਤੇ ਕੁਤਬਨਪੁਰ ਸਮੇਤ ਪਟਿਆਲਾ ਦਿਹਾਤੀ ਦੇ ਪਿੰਡ ਬਾਰਨ, ਹਰਦਾਸਪੁਰ, ਲੁਬਾਣਾ ਮਾਡਲ ਟਾਊਨ ਦੇ ਇਜਲਾਸ ਹੋਏ ਹਨ। ਡੀ.ਡੀ.ਪੀ.ਓ. ਸੁਖਚੈਨ ਸਿੰਘ ਪਪੜਾ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੀਆਂ ਸਮੂਹ ਗਰਾਮ ਪੰਚਾਇਤਾਂ ਨੂੰ ਇਹਨਾਂ ਇਜਲਾਸਾਂ ਅਧੀਨ ਮਿਤੀ 26-6-2022 ਤੱਕ ਕਵਰ ਕੀਤਾ ਜਾਵੇਗਾ।