ਐਸ ਏ ਐਸ ਨਗਰ : ਸ੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ/ਗੈਂਗਸਟਰਾ ਵਿਰੋਧੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਟ੍ਰਾਈਸਿਟੀ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਸ਼੍ਰੀ ਬਿਕਰਮਜੀਤ ਸਿੰਘ ਬਰਾੜ, ਉੱਪ ਕਪਤਾਨ ਪੁਲਿਸ (ਖਰੜ੍ਹ 01) ਦੀ ਨਿਗਰਾਨੀ ਹੇਠ ਇੰਸ: ਪੈਰੀਵਿੰਕਲ ਗਰੇਵਾਲ, ਮੁੱਖ ਅਫਸਰ ਥਾਣਾ ਬਲੌਂਗੀ ਵੱਲੋਂ ਤਿੰਨ ਦੋਸ਼ੀ ਦੇਵਰਾਜ ਸ਼ਰਮਾ ਪੁੱਤਰ ਜੈਮਾਲ ਰਾਮ, ਬੰਟੀ ਸ਼ਰਮਾ ਪੁੱਤਰ ਦੇਵ ਰਾਜ ਸ਼ਰਮਾ ਅਤੇ ਗੋਰਵ ਸ਼ਰਮਾ ਉਰਫ ਗੌਰੀ ਪੁੱਤਰ ਦੇਵ ਰਾਜ ਸ਼ਰਮਾ ਵਾਸੀਆਨ ਰਾਜਾ ਰਾਮ ਕਲੋਨੀ, ਬੜਮਾਜਰਾ, ਥਾਣਾ ਬਲੌਂਗੀ, ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾ ਪਾਸੋ 137 ਗ੍ਰਾਮ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਲੱਖਾਂ ਰੁਪਏ ਕੀਮਤ ਹੈ ਅਤੋ ਡਰੱਗ ਮਨੀ 3,07,500/- ਰੁਪਏ ਬ੍ਰਾਮਦ ਹੋਈ ਹੈ। ਜਿਸ ਤੋਂ ਮੁਕੱਦਮਾ ਨੰਬਰ 85 ਮਿਤੀ 02.07,2022 ਅਧ 21,22-61-85 ਐਨ.ਡੀ.ਪੀ.ਐਸ ਐਕਟ, ਥਾਣਾ ਬਲੌਗੀ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਅੱਗੇ ਦੱਸਿਆ ਕਿ ਗੋਰਵ ਅਤੇ ਬੰਟੀ ਨੇ ਮੁਢਲੀ ਤਫਤੀਸ਼ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰਜਿੰਦਰ ਸਿੰਘ ਉਰਫ ਜੋਕਰ ਨਾਲ ਜੁੜੇ ਹੋਏ ਹਨ। ਇਸ ਸਮੇਂ ਰਜਿੰਦਰ ਸਿੰਘ ਉਰਫ ਜੋਕਰ, ਸਿੱਧੂ ਮੁਸੇਵਾਲ ਕਤਲ ਕੇਸ ਵਿੱਚ ਫਰਾਰ ਹੈ। ਉਸ ਨੇ ਸਿੱਧੂ ਮੁਸੇਵਾਲ ਕਤਲ ਕੇਸ ਵਿੱਚ ਉਕਲਾਨਾ ਮੰਡੀ, ਜ਼ਿਲ੍ਹਾ ਹਿਸਾਰ ਦੇ ਸ਼ੂਟਰਾਂ ਨੂੰ ਛੁਪਣਗਾਹ ਮੁਹੱਇਆ ਕਰਵਾਈ ਸੀ। ਉਹ ਰਜਿੰਦਰ ਸਿੰਘ ਉਰਫ ਜੋਕਰ ਵਿਰੁੱਧ ਦਰਜ ਮੁਕੱਦਮਾ ਨੰਬਰ: 211 ਮਿਤੀ 11.11,2021 ਅ/ਧ 307 ਭ:ਦ 25 ਅਸਲਾ ਐਕਟ, ਥਾਣਾ ਫੇਸ 1, ਮੋਹਾਲੀ ਵਿੱਚ ਸਹਿ ਦੋਸ਼ੀ ਵੀ ਹਨ। ਬੰਟੀ ਦਾ ਵੱਡਾ ਭਰਾ ਰਵੀ ਜਨਵਰੀ 2022 ਵਿੱਚ ਹੋਏ ਬਲੌਂਗੀ ਵਿਖੇ ਹੋਏ ਆਟੋ ਰਿਕਸ਼ਾ ਚਾਲਕ ਦੇ ਕਤਲ ਕੇਸ਼ ਅਧੀਨ ਜੇਲ ਵਿੱਚ ਬੰਦ ਹੈ। ਰਵੀ ਵੀ ਇਸ ਗੈਂਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਸਾਥੀਆਂ ਅਤੇ ਨਸ਼ਾ ਵੰਡਣ ਵਾਲੇ ਖੇਤਰਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।