ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸੋਮਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਬੱਲੂਆਣਾ ਸੀਟ ਤੋਂ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦੀ ਇਨੋਵਾ ਗੱਡੀ ਦਾ ਪੰਜਾਬ ਸਿਵਲ ਸਕੱਤਰੇਤ ਦੇ ਗਲਤ ਪਾਸੇ ਖੜ੍ਹੀ ਹੋਣ ਕਰ ਕੇ ਚਲਾਨ ਕੀਤਾ। ਜਿਸ ਸਮੇਂ ਚਲਾਨ ਜਾਰੀ ਕੀਤਾ ਗਿਆ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ. ਆਈ. ਪੀ. ਰੂਟ ਚੱਲ ਰਿਹਾ ਸੀ। ਉਨ੍ਹਾਂ ਨੇ ਕੈਬਨਿਟ ਮੀਟਿੰਗ ਲਈ ਸਿਵਲ ਸਕੱਤਰੇਤ ਆਉਣਾ ਸੀ। ਮੁੱਖ ਮੰਤਰੀ ਦੇ ਪ੍ਰੋਟੋਕਾਲ ਅਨੁਸਾਰ ਜਦੋਂ ਉਨ੍ਹਾਂ ਦਾ ਕਾਫ਼ਲਾ ਸੜਕ ਤੋਂ ਰਵਾਨਾ ਹੁੰਦਾ ਹੈ ਤਾਂ ਉਸ ਸੜਕ ’ਤੇ ਕੋਈ ਵੀ ਵਾਹਨ ਖੜ੍ਹਾ ਨਹੀਂ ਹੋਣਾ ਚਾਹੀਦਾ।ਪੁਲਸ ਨੇ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਦੇਖ ਕੇ ਮਾਲਕ ਨੂੰ ਬੁਲਾਇਆ। ਇਸ ਤੋਂ ਬਾਅਦ ਵਿਧਾਇਕ ਦਫ਼ਤਰ ਦੇ ਇਕ ਵਿਅਕਤੀ ਨੇ ਮੌਕੇ ’ਤੇ ਹੀ ਚਲਾਨ ਕੱਟਣ ਲਈ 500 ਰੁਪਏ ਦਾ ਭੁਗਤਾਨ ਕਰ ਦਿੱਤਾ।