ਸਰਕਾਰੀ ਕਾਲਜ ਨੇੜਲੇ ਪਾਰਕ ਦੇ ਹਾਲਾਤ ਸਭ ਤੋਂ ਵੱਧ ਤੋਂ ਖ਼ਰਾਬ
ਡੇਰਾਬੱਸੀ : ਕਰੋੜਾਂ ਰੁਪਏ ਖਰਚ ਕੇ ਜੰਗਲਾਂ ਨੂੰ ਨੇਚਰ ਪਾਰਕ ਤਾ ਬਣਾ ਦਿੱਤੇ ਲੇਕਿਨ ਦੇਖਭਾਲ ਨਾ ਹੋਣ ਤੇ ਪਾਰਕ ਜੰਗਲ ਦਾ ਰੂਪ ਧਾਰ ਰਹੇ ਹਨ। ਇਨ੍ਹਾਂ ਹੀ ਨਹੀਂ ਸੀ ਸਰਕਾਰੀ ਕਾਲਜ ਦੇ ਨੇੜਲਾ ਪਾਰਕ ਤਾਂ ਆਸ਼ਕੀ, ਅਵਾਰਾ ਗਰਦੀ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਹਾਲਾਤ ਇਹ ਹਨ ਕਿ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਉਸ ਸਮੇਂ ਸ਼ਰਮ ਨਾਲ ਰਾਹ ਬਦਲਣਾ ਪੈਂਦਾ ਹੈ ਜਦੋ ਮੁੰਡੇ ਕੁੜੀਆਂ ਇਤਰਾਜਯੋਗ ਹਾਲਤ ਵਿੱਚ ਬੈਠੇ ਮਿਲਦੇ ਹਨ।
ਲੋਕਾਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਸਾਫ਼ ਸਫਾਈ ਨੂੰ ਤਰਸ ਰਹੇ ਪਾਰਕਾਂ ਦੀ ਹਾਲਤ ਜੰਗਲ ਵਾਂਗ ਬਣੀ ਹੋਈ ਹੈ। ਬੈਠਣ ਲਈ ਰੱਖੇ ਬੇਂਚ ਟੁੱਟੇ ਪਏ ਹਨ, ਥਾਂ ਥਾਂ ਗੰਦਗੀ ਦੇ ਢੇਰ ਲਗੇ ਹੋਏ ਹਨ। ਆਵਾਰਾ ਪਸ਼ੂ ਪਾਰਕਾਂ ਵਿੱਚ ਘੁੰਮਦੇ ਰਹਿੰਦੇ ਹਨ। ਇਨ੍ਹਾਂ ਤੋਂ ਇਲਾਵਾ ਵੱਡੀ ਵੱਡੀ ਝਾੜੀਆਂ ਕਰਕੇ ਹਾਲਾਤ ਬਦ ਤੋਂ ਬੱਦਤਰ ਹੋ ਚੁਕੇ ਹਨ। ਸੈਰ ਕਰਨ ਵਾਲੇ ਟਰੈਕ ਦੀ ਹਾਲਤ ਖਸਤਾ ਹੋ ਚੁਕੀ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਇਸਦੇ ਬਾਵਜੂਦ ਇਥੇ ਉਗੀ ਭੰਗ ਦੀ ਬੁਟੀ ਤੇ ਨੌਜਵਾਨ ਹੱਥ ਮਲਦੇ ਵੇਖੇ ਜਾ ਸਕਦੇ ਹਨ। ਕੁੜੀਆਂ ਮੁੰਡੇ ਵੱਖ ਵੱਖ ਥਾਵਾਂ ਤੇ ਬੈਠੇ ਰਹਿੰਦੇ ਹਨ। ਜਿਸ ਕਰਕੇ ਸੈਰ ਕਰਨ ਵਾਲਿਆਂ ਨੂੰ ਆਪਣਾ ਰਾਹ ਬਦਲਣਾ ਪੈ ਜਾਂਦਾ ਹੈ।ਅਵਾਰਾ ਗਰਦੀ ਕਰਨ ਵਾਲੇ ਮੁੰਡੇ ਮੋਟਰਸਾਈਕਲ ਲੈ ਕੇ ਪਾਰਕ ਵਿਚ ਦਾਖਲ ਹੋ ਜਾਂਦੇ ਹਨ, ਜਿਸ ਕਰਕੇ ਲੋਕਾਂ ਨੂੰ ਸੈਰ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਇਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਨੌਜਵਾਨ ਮੁੰਡੇ ਹੱਥੋਂਪਾਈ ਤੇ ਉਤਰ ਆਉਂਦੇ ਹਨ। ਇਸ ਬਾਰੇ ਕੌਂਸਲ ਦਫਤਰ ਸਮੇਤ ਕੌਂਸਲਰਾਂ ਨੂੰ ਕਈ ਵਾਰ ਸ਼ਿਕਾਇਤ ਕਰਨ ਤੇ ਕਿਸੇ ਵਲੋਂ ਸੁਣਵਾਈ ਨਹੀਂ ਕੀਤੀ ਗਈ। ਸ਼ਹਿਰ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲ ਕਰਨ ਤੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਜਲਦ ਹੀ ਪਾਰਕਾਂ ਬਾਰੇ ਮੀਟਿੰਗ ਵਿੱਚ ਵਿਚਾਰ ਚਰਚਾ ਕਰ ਇਸ ਦਾ ਹੱਲ ਕੀਤਾ ਜਾਵੇਗਾ।