ਐਸ.ਏ.ਐਸ.ਨਗਰ :- ਅੱਜ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਡਾ. ਸੁਜਾਤਾ ਕੌਸਲ ਦੀ ਯੋਗ ਅਗਵਾਈ ਹੇਠ ਸਵੀਪ ਮੁਹਿੰਮ ਤਹਿਤ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆ ਦਾ ਅਯੋਜਨ ਕਰਵਾਇਆ ਗਿਆ। ਇਹਨਾਂ ਮੁਕਾਬਲਿਆ ਦੌਰਾਨ ਵਿਦਿਆਰਥੀਆਂ ਨੇ ਵੋਟ ਬਣਾਉਣ ਅਤੇ ਮਤਦਾਤਾ ਜਾਗਰੂਕਤਾ ਵਿਸ਼ਿਆਂ ਅਧਾਰਿਤ ਪੋਸਟਰ ਅਤੇ ਸਲੋਗਨਾ ਬਣਾ ਲੋਕਤੰਤਰ ਦਾ ਅਹਿਮ ਭਾਗ ਚੋਣਾਂ ਵਿੱਚ ਸਮੂਲਿਅਤ ਕਰਨ ਦਾ ਸੰਦੇਸ਼ ਦਿੱਤਾ । ਇਹ ਮੁਕਾਬਲੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ , ਉਪ ਮੰਡਲ ਮੈਜਿਸਟਰੇਟ ਡੇਰਾ ਬੱਸੀ ਅਤੇ ਚੋਣ ਤਹਿਸੀਲਦਾਰ ਐਸ. ਏ.ਐਸ. ਨਗਰ ਦੇ ਨਿਰਦੇਸ਼ਾ ਤਹਿਤ 27/10/2023 ਤੋਂ ਸੁਰੂ ਹੋਈ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਨੂੰ ਧਿਆਨ ਦੇ ਵਿੱਚ ਰੱਖਦਿਆ ਕਰਵਾਏ ਗਏ। ਇਸ ਦੌਰਾਨ ਪ੍ਰਿੰਸੀਪਲ ਡਾ. ਸੁਜਾਤਾ ਕੌਸਲ ਨੇ ਮੁਕਾਬਲਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆ ਦੀ ਕਲਾਤਮਕ ਰਚਨਾਵਾ ਦੀ ਤਾਰਿਫ ਕੀਤੀ ਅਤੇ ਵਿਦਿਆਰਥੀਆ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਸਵੀਪ ਕੰਨਵੀਨਰ ਪ੍ਰੋ. ਰਾਜਬੀਰ ਕੌਰ, ਪ੍ਰੋ. ਨਵਜੋਤ ਕੌਰ ,ਪ੍ਰੋ. ਪ੍ਰਭਜੋਤ ਕੌਰ , ਪ੍ਰੋ. ਕਿਰਨਪ੍ਰੀਤ ਅਤੇ ਪ੍ਰੋ. ਸੁਨੀਲ ਕੁਮਾਰ ਵੀ ਮੌਜੂਦ ਸਨ।